ਚੋਣਾਂ ਵਾਲੇ ਪੰਜਾਂ ਸੂਬਿਆਂ ਵਿੱਚ ਮੁੱਖ ਮੰਤਰੀਆਂ ਦੇ ਚਿਹਰਿਆਂ ਤੋਂ ਬਿਨਾਂ ਹੀ ਲੜੇਗੀ ਕਾਂਗਰਸ

Story by Baljeet Singh:
(ਪਟਿਆਲਾ) ਪੰਜਾਂਬ ਸੂਬਿਆਂ ਦੀਆਂ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਮੁੱਖ ਮੰਤਰੀ ਦੇ ਚਿਹਰਿਆਂ ਤੋਂ ਬਗੈਰ ਹੀ ਚੋਣ ਮੈਦਾਨ ਵਿੱਚ ਉਤਰੇਗੀ। ਪੰਜਾਬ, ਉਤਰਾਖੰਡ, ਯੂਪੀ, ਗੋਆ ਅਤੇ ਮਣੀਪੁਰ ਵਿੱਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਲਈ ਅਜਿਹਾ ਸ਼ਾਇਦ ਇਸ ਲਈ ਹੋ ਰਹਿਆ ਹੈ ਕਿ ਇਹਨਾਂ ਸੂਬਿਆਂ ਵਿੱਚ ਪਾਰਟੀ ਕੋਲ ਮੁੱਖ ਮੰਤਰੀ ਲਈ ਕੋਈ ਖਾਸ ਮਜ਼ਬੂਤ ਚਿਹਰੇ ਨਹੀਂ ਹਨ। ਜਿਸ ਕਰਕੇ ਪਾਰਟੀ ਨੇ ਫੈਸਲਾ ਕੀਤਾ ਹੈ ਕਿ ਉਹ ਮੁੱਖ ਮੰਤਰੀ ਦੇ ਚਿਹਰਿਆਂ ਤੋਂ ਬਿਨਾਂ ਹੀ ਚੋਣਾਂ ਲੜੇਗੀ।
ਭਾਵੇਂ ਕਿ ਪਾਰਟੀ ਸੂਤਰਾਂ ਤੋਂ ਆ ਰਹੀਆਂ ਖਬਰਾਂ ਮੁਤਾਬਕ ਪਾਰਟੀ ਕਿਸੇ ਵੀ ਸੂਬੇ ਵਿੱਚ ਮੁੱਖ ਮੰਤਰੀ ਦਾ ਚਿਹਰਾ ਸਾਹਮਣੇ ਨਹੀਂ ਲਿਆਉਣਾ ਚਾਹੁੰਦੀ। ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਸੂਬਿਆਂ ਵਿੱਚ ਧੜਿਆਂ ਵਿੱਚ ਵੰਡੀ ਹੋਈ ਪਾਰਟੀ ਇਸ ਤਰ੍ਹਾਂ ਦਾ ਕੋਈ ਫੈਸਲਾ ਲੈਕੇ ਧੜਿਆਂ ਦੀ ਨਰਾਜ਼ਗੀ ਤੋਂ ਡਰ ਰਹੀ ਹੈ। ਕਾਂਗਰਸ ਹਾਈਕਮਾਨ ਖਤਰਾ ਮਹਿਸੂਸ ਕਰ ਰਹੀ ਹੈ ਕਿ ਜੇਕਰ ਇਕ ਧੜੇ ਵਿੱਚੋਂ ਮੁੱਖ ਮੰਤਰੀ ਲੲੀ ਕੋੲੀ ਚਿਹਰਾ ਸਾਹਮਣੇ ਲਿਆਂਦਾ ਜਾਂਦਾ ਹੈ ਤਾਂ ਦੂਸਰੇ ਧੜੇ ਨਰਾਜ਼ ਹੋ ਸਕਦੇ ਹਨ। ਜਿਸ ਨਾਲ ਪਾਰਟੀ ਨੂੰ ਵੱਡਾ ਨੁਕਸਾਨ ਉਠਾਉਣਾ ਪੈ ਸਕਦਾ ਹੈ
ਕਾਂਗਰਸ ਪਾਰਟੀ ਵਲੋਂ 2017 ਵਿਚ ਪਹਿਲੀ ਵਾਰੀ ਪੰਜਾਬ ਦੀਆਂ ਚੋਣਾਂ “ਪੰਜਾਬ ਦਾ ਕੈਪਟਨ” ਵਾਲੇ ਨਾਹਰੇ ਹੇਠਾਂ ਕੈਪਟਨ ਅਮਰਿੰਦਰ ਸਿੰਘ ਦੇ ਨਾਮ ਤੇ ਲੜੀਆਂ ਸਨ ਤੇ ਕਾਂਗਰਸ ਪੂਰੇ ਬਹੁਮਤ ਨਾਲ ਸਰਕਾਰ ਬਣਾਉਣ ਵਿੱਚ ਕਾਮਯਾਬ ਵੀ ਹੋ ਗਈ ਸੀ। ਪਰੰਤੂ ਇਹ ਵਾਰੀ ਹਾਲਾਤ ਕੁਝ ਹੋਰ ਹਨ।
ਕਾਂਗਰਸ ਪਾਰਟੀ ਵੱਲੋਂ ਮੁੱਖ ਮੰਤਰੀ ਦੀ ਕੁਰਸੀ ਤੋਂ ਲਾਂਭੇ ਕੀਤੇ ਗਏ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੀ ਵੱਖਰੀ ਪਾਰਟੀ ਬਣਾ ਲਈ ਹੈ, ਜਿਸਦਾ ਉਹਨਾਂ ਨੂੰ “ਹਾਕੀ ਤੇ ਗੇਂਦ” ਚੋਣ ਨਿਸ਼ਾਨ ਵੀ ਚੋਣ ਕਮਿਸ਼ਨ ਵੱਲੋਂ ਅਲਾਟ ਕਰ ਦਿੱਤਾ ਗਿਆ ਹੈ। ਅਤੇ ਉਹਨਾਂ ਦਾ ਗਠਜੋੜ ਵੀ ਭਾਜਪਾ ਨਾਲ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ ਦਾ ਵੀ ਕਾਫੀ ਜ਼ਿਆਦਾ ਬੋਲਬਾਲਾ ਵੇਖਣ ਨੂੰ ਮਿਲ ਰਿਹਾ ਹੈ। ਅਕਾਲੀ ਭਾਜਪਾ ਗਠਜੋੜ ਵੀ ਕਾਂਗਰਸ ਲੲੀ ਕਿਸੇ ਚੁਣੌਤੀ ਤੋਂ ਘੱਟ ਨਹੀਂ ਕਿਉਂਕਿ ਉਹਨਾਂ ਵਲੋਂ ਸੁਖਬੀਰ ਸਿੰਘ ਬਾਦਲ ਸੀਐਮ ਦਾ ਇਕਲੌਤਾ ਤੇ ਮਜ਼ਬੂਤ ਚਿਹਰਾ ਹਨ। ਇੱਥੇ ਹੀ ਬਸ ਨਹੀਂ ਖੇਤੀ ਕਾਨੂੰਨਾਂ ਦੀ ਵਾਪਸੀ ਤੋਂ ਕਾਫੀ ਉਤਸ਼ਾਹਿਤ ਹੋਏ ਕਿਸਾਨ ਮੋਰਚੇ ਵਿਚਲੀਆਂ ਕਈ ਕਿਸਾਨ ਜਥੇਬੰਦੀਆਂ ਵਲੋਂ ਵੀ ਸੰਯੂਕਤ ਸਮਾਜ ਮੋਰਚਾ ਪਾਰਟੀ ਬਣਾਕੇ ਆਪਣੇ ਉਮੀਦਵਾਰ ਉਤਾਰੇ ਜਾ ਰਹੇ ਹਨ। ਇਹਨਾਂ ਕਾਰਨਾਂ ਕਰਕੇ ਕਾਂਗਰਸ ਪਾਰਟੀ ਕੋੲੀ ਵੀ ਜੋਖ਼ਮ ਨਹੀਂ ਉਠਾਉਣਾ ਚਾਹੁੰਦੀ ਹੈ
— ਕਾਂਗਰਸ ਦੀ ਹਾਲਤ ” ਜਿੰਨੇ ਜਾਂਜੀ ਉੰਨੇ ਹੀ ਲਾੜ੍ਹਿਆਂ ਵਰਗੀ
ਜੇਕਰ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਗੱਲ ਕਰੀਏ ਤਾਂ ਇੱਥੇ ਹਾਲਤ ਜਿੰਨੇ ਜਾਂਜੀ ਉੰਨੇ ਹੀ ਲਾੜ੍ਹੇ ਵਰਗੀ ਬਣੀ ਪਈ ਹੈ। ਨਵਜੋਤ ਸਿੰਘ ਸਿੱਧੂ ਨੇ ਪਾਰਟੀ ਦੇ ਚੋਣ ਮੈਨੀਫੈਸਟੋ ਤੋਂ ਪਹਿਲਾਂ ਹੀ ਚਾਰ ਕਦਮ ਅੱਗੇ ਚਲਦਿਆਂ ਆਪਣਾ ਵੱਖਰਾ ਪੰਜਾਬ ਮਾਡਲ ਇੱਕਲੇ ਤੌਰ ਤੇ ਜਾਰੀ ਕਰ ਦਿੱਤਾ ਹੈ
ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਭਾਵੇਂ ਹਰੇਕ ਰੈਲੀ ਵਿੱਚ ਇਕ ਤਰ੍ਹਾਂ ਨਾਲ ਖ਼ੁਦ ਨੂੰ ਸਿੱਧੇ ਤੇ ਅਸਿੱਧੇ ਤੌਰ ਤੇ ਮੁੱਖ ਮੰਤਰੀ ਦਾ ਚਿਹਰਾ ਉਭਾਰ ਕੇ ਚੱਲਣ ਦੀ ਕੋਸ਼ਿਸ਼ ਕਰ ਰਹੇ ਨੇ ਅਤੇ ਨਾਲ ਹੀ ਮੁੱਖ ਮੰਤਰੀ ਦੀ ਕੁਰਸੀ ਮਿਲਨ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਵੀ ਆਪਣੇ ਆਪ ਨੂੰ ਦਲਿਤਾਂ ਦਾ ਮਸੀਹਾ ਤੇ ਆਮ ਲੋਕਾਂ ਦਾ ਮੁੱਖ ਮੰਤਰੀ ਦਰਸਾ ਕੇ ਭਵਿੱਖ ਲਈ ਚੀਫ ਮਨਿਸਟਰੀ ਵਾਲੀ ਲਾਈਨ ਵਿੱਚ ਖੁਦ ਨੂੰ ਸਿੱਧੂ ਦੇ ਬਰਾਬਰ ਲਗਾਈ ਬੈਠੇ ਹਨ। ਓਧਰ ਸੁਨੀਲ ਜਾਖੜ ਵੀ ਮੁੱਖ ਮੰਤਰੀ ਬਣਨ ਲਈ ਹੱਥ ਪੈਰ ਮਾਰ ਰਹੇ ਹਨ। ਮਤਲਬ ਕਿ ਪੰਜਾਬ ਦਾ ਕੋਈ ਹਰੇਕ ਵੱਡਾ ਲੀਡਰ ਮੁੱਖ ਮੰਤਰੀ ਬਣਨ ਦੇ ਸੁਪਨੇ ਸੰਜੋਈ ਬੈਠਾ ਹੈ। ਪਰੰਤੂ ਪਾਰਟੀ ਬਗੈਰ ਲਾੜਿਓਂ ਹੀ ਬਰਾਤ ਤਿਆਰ ਕਰਨ ਦੀ ਪੱਕੀ ਧਾਰੀ ਬੈਠੀ ਹੈ। ਜਿਸ ਦੀ ਪੁਸ਼ਟੀ ਪਾਰਟੀ ਦੇ ਬੁਲਾਰੇ ਤੇ ਸੀਨੀਅਰ ਆਗੂ ਰਣਦੀਪ ਸੁਰਜੇਵਾਲਾ ਨੇ ਇਹ ਬਿਆਨ ਦਾਗ ਕੇ ਕਰ ਦਿੱਤੀ ਹੈ ਕਿ ਕਾਂਗਰਸ ਕੋਲ ਮੁੱਖ ਮੰਤਰੀ ਲੲੀ ਇਕ ਨਹੀਂ ਤਿੰਨ ਚਿਹਰੇ ਹਨ, ਨਵਜੋਤ ਸਿੱਧੂ , ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸੁਨੀਲ ਜਾਖੜ।
— ਆਖਿਰ ਕੀ ਹੈ ਸੁਰਜੇਵਾਲਾ ਦਾ ਬਿਆਨ
ਇਕ ਇਕ ਗਿਆਰਾਂ ਤੇ ਤੀਜਾ ਮਿਲਾਕੇ ਇਕ ਸੌ ਗਿਆਰਾਂ ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਅਤੇ ਮੁੱਖ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਅਨੁਸਾਰ ਚੰਨੀ ਤੇ ਸਿੱਧੂ ਮਿਲਕੇ 11 ਅਤੇ ਜਾਖੜ ਮਿਲਾਕੇ 111 ਨੰਬਰ ਯਾਨਿ ਕਿ ਤਿੱਕੜੀ ਵਿੱਚੋਂ ਕਿਸੇ ਨੂੰ ਵੀ ਬਹੁਮਤ ਮਿਲਨ ਤੇ ਪਾਰਟੀ ਮੁੱਖ ਮੰਤਰੀ ਬਣਾ ਸਕਦੀ ਹੈ। ਇਸ ਤੋਂ ਸਪਸ਼ਟ ਹੁੰਦਾ ਹੈ ਕਿ ਕਾਂਗਰਸ ਪਾਰਟੀ ਵਲੋਂ ਕਿਸੇ ਵੀ ਆਗੂ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾ ਕੇ ਚੋਣਾਂ ਨਹੀਂ ਲੜੀਆਂ ਜਾਣਗੀਆਂ। ਹੁਣ ਇਹ ਤਾਂ ਸਮਾਂ ਦੱਸੇਗਾ ਕਿ ਇਹ ਤਿੰਨੇ ਚੋਣਾਂ ਵਿੱਚ ਮਿਲਕ ਕਿਵੇਂ ਚੱਲਣਗੇ।