Punjab-ChandigarhTop News

ਲੋਕ ਸਭਾ ਹਲਕਾ ਪਟਿਆਲਾ ਵਿੱਚ ਮਜਬੂਤ ਹੋ ਰਹੀ ਆਮ ਆਦਮੀ ਪਾਰਟੀ : ਹਰਚੰਦ ਸਿੰਘ ਬਰਸਟ

16/05/2024, ਵੀਰਵਾਰ(  ਪਟਿਆਲਾ):- ਲੋਕ ਸਭਾ ਹਲਕਾ ਪਟਿਆਲਾ ਵਿੱਚ ਆਮ ਆਦਮੀ ਪਾਰਟੀ ਨੂੰ ਵੱਡਾ ਹੁੰਗਾਰਾ ਮਿਲ ਰਿਹਾ ਹੈ। ਜਿਸ ਤਰਾਂ ਕਾਂਗਰਸ, ਅਕਾਲੀ ਦਲ ਅਤੇ ਬਸਪਾ ਦੇ ਕਈ ਸੀਨੀਅਰ ਆਗੂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ। ਲੋਕ ਸਭਾ ਪਟਿਆਲਾ ਤੋਂ ਕਾਂਗਰਸ ਅਤੇ ਅਕਾਲੀ ਦਲ ਵਰਗੀਆਂ ਪਾਰਟੀ ਨੂੰ ਛੱਡ ਆਮ ਆਦਮੀ ਪਾਰਟੀ ਦਾ ਸਮਰਥਨ ਕਰਨ ਲਈ ਵੱਡੀ ਗਿਣਤੀ ਵਿੱਚ ਕਾਂਗਰਸ ਤੋਂ ਵਾਇਸ ਪ੍ਰਧਾਨ ਕੁਲਵਿੰਦਰ ਸਿੰਘ ਮੌਜੂਦਾ ਸਰਪੰਚ ਕਲੋਲੀ, ਜਸਵੰਤ ਸਿੰਘ ਨੰਬਰਦਾਰ,  ਮਨੋਹਰ ਲਾਲ ਸਾਬਕਾ ਸਰਪੰਚ, ਸੋਨਾਮ ਸਿੰਘ ਸਾਬਕਾ ਸਰਪੰਚ, ਸਵਰਨਜੀਤ ਕੋਰ ਜਿਲਾ ਪ੍ਰਧਾਨ, ਸੁਰਿੰਦਰ ਸਿੰਘ ਸਰਪੰਚ, ਜਗਰੂਪ ਸਿੰਘ, ਰੇਸ਼ਮ ਸਿੰਘ ਸਾਬਕਾ ਸਰਪੰਚ, ਅਮਰਿੰਦਰ ਸਿੰਘ, ਹਰਪ੍ਰੀਤ ਸਿੰਘ ਅਤੇ ਹੋਰ ਵੱਖ ਵੱਖ ਪਿੰਡਾ ਤੋਂ ਆਪਣੇ ਸੈਂਕੜੇ ਸਾਥੀਆਂ ਸਮੇਤ ਹਰਚੰਦ ਸਿੰਘ ਬਰਸਟ ਸੂਬਾ ਜਨਰਲ ਸਕੱਤਰ ਆਮ ਆਦਮੀ ਪਾਰਟੀ ਪੰਜਾਬ ਅਤੇ ਕੈਬਿਨੇਟ ਮੰਤਰੀ ਡਾ. ਬਲਬੀਰ ਸਿੰਘ (ਲੋਕ ਸਭਾ ਉਮੀਦਵਾਰ ਪਟਿਆਲਾ) ਜੀ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ।
ਇਸ ਮੋਕੇ ਬਰਸਟ ਜੀ ਨੇ ਕਿਹਾ ਕਿ ਇਹਨਾਂ ਸਾਰਿਆਂ ਆਗੂਆਂ ਦੇ ਪਾਰਟੀ ਵਿੱਚ ਸ਼ਾਮਲ ਹੋਣ ਨਾਲ ਪਟਿਆਲਾ ਲੋਕ ਸਭਾ ਹਲਕਿਆਂ ਵਿੱਚ ਆਮ ਆਦਮੀ ਪਾਰਟੀ ਹੋਰ ਵੀ ਮਜਬੂਤ ਹੋ ਰਹੀ ਹੈ। ਜਿਸ ਤਰਾਂ ਲੋਕ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਸੁਵਿਧਾਵਾ ਤੋਂ ਖੁਸ਼ ਹਨ। ਲੋਕਾਂ ਵੱਲੋ ਭਾਰੀ ਗਿਣਤੀ ਵਿੱਚ ਇੱਕਠ ਕਰਕੇ ਪਾਰਟੀ ਨੂੰ ਸਹਿਯੋਗ ਦਿੱਤਾ ਜਾ ਰਿਹਾ ਹੈ ਇਹ ਇਸ ਗੱਲ ਦਾ ਸਬੂਤ ਦਿੰਦਾ ਹੈ ਜੋ ਮਾਣਯੋਗ ਮੁੱਖ ਮਤੰਰੀ ਪੰਜਾਬ ਸ.ਭਗਵੰਤ ਸਿੰਘ ਮਾਨ ਜੀ ਦਾ ਨਾਅਰਾ ‘ਮਿਸ਼ਨ 13-0’ ਹੈ ਇਸ ਨੂੰ ਕਾਮਯਾਬ ਬਣਾਉਣਗੇ ਅਤੇ ਇਹਨਾਂ ਸ਼ਾਮਲ ਹੋਏ ਸਾਥੀਆਂ ਨੂੰ ਪਾਰਟੀ ਵਿੱਚ ਇੱਕ ਪਰਿਵਾਰਕ ਮਹੋਲ ਤੇ ਸਤਿਕਾਰ ਦਿੱਤਾ ਜਾਵੇਗਾ।

Spread the love

Leave a Reply

Your email address will not be published. Required fields are marked *

Back to top button