ਸ.ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦੀ ਅਗਵਾਈ ਵਿੱਚ ਦਿਨੋਂ ਦਿਨ ਹੋਰ ਵੱਡਾ ਹੁੰਦਾ ਜਾ ਰਿਹਾ ਹੈ ਆਮ ਆਦਮੀ ਪਾਰਟੀ ਦਾ ਪਰਿਵਾਰ
16/05/2024, ਵੀਰਵਾਰ ( ਪਟਿਆਲਾ, ):- ਲੋਕ ਸਭਾ ਪਟਿਆਲਾ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਵੱਡਾ ਹੁੰਗਾਰਾ ਮਿਲਿਆ ਜਦੋਂ ਪੈਨਸ਼ਨਰ ਵੇਲਫੇਅਰ ਫੇਡਰੇਸ਼ਨ ਪੀ.ਐਸ.ਪੀ.ਸੀ.ਐਲ. ਅਤੇ ਟਰਾਂਸਕੋਂ ਪਟਿਆਲਾ ਸਰਕਲ ਕਮੇਟੀ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰ ਸਾਥੀ, ਰਾਜ ਠਾਕੁਰ, ਸ਼ਿਵਦੇਵ ਸਿੰਘ ਜਿਲਾ ਪ੍ਰਧਾਨ, ਭੁਪਿੰਦਰ ਠਾਕੁਰ, ਰਾਜ ਕੁਮਾਰ, ਜਗਦੀਸ਼ ਸਿੰਘ , ਬ੍ਰਿਜ ਮੋਹਨ ਚੋਪੜਾ, ਜਸਵਿੰਦਰ ਸਿੰਘ(ਰਾਣਾ), ਜਾਗਰ ਸਿੰਘ ਸਰਵਾਰਾ, ਭੁਪਿੰਦਰ ਸਿੰਘ ਅਕੋਤ, ਇੰਦਰਜੀਤ ਸਿੰਘ, ਗੁਰਚਰਨ ਸਿੰਘ, ਅਮਰਜੀਤ ਸਿੰਘ ਬੇਦੀ, ਨਰੇਸ਼ ਕੁਮਾਰ, ਦਵਿੰਦਰ ਕੁਮਾਰ, ਰਜਿੰਦਰ ਸਿੰਘ ਆਪਣੇ ਕਈ ਸਾਥੀਆਂ ਸਮੇਤ ਸ਼ਾਮਲ ਹੋਏ।
ਸ.ਹਰਚੰਦ ਸਿੰਘ ਬਰਸਟ ਨੇ ਰਸਮੀ ਤੌਰ ਤੇ ਸਾਰੇ ਆਗੂਆਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਇਆ ਅਤੇ ਉਹਨਾਂ ਦਾ ਸਵਾਗਤ ਕੀਤਾ ਅਤੇ ਭਰੋਸਾ ਦਵਾਇਆ ਕਿ ਇਹਨਾਂ ਦਾ ਪਾਰਟੀ ਵਿੱਚ ਮਾਨ ਸਤਿਕਾਰ ਕੀਤਾ ਜਾਵੇਗਾ। ਇਹਨਾਂ ਨੂੰ ਇੱਕ ਪਰਿਵਾਰਕ ਮਹੋਲ ਅਤੇ ਸਮਾਜਿਕ ਸੇਵਾ ਕਰਨ ਦਾ ਮੋਕਾ ਦਿੱਤਾ ਜਾਵੇਗਾ।
ਇਸ ਮੋਕੇ ਬਰਸਟ ਜੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਤੇ ਆਮ ਲੋਕਾਂ ਦੀ ਸਹੂਲਤਾਂ ਲਈ ਲਗਾਤਾਰ ਕੰਮ ਕਰ ਰਹੀ ਹੈ। ਪਿਛਲੇ ਦੋ ਸਾਲਾਂ ਚ ਅਸੀ ਪੰਜਾਬ ਦੇ ਲੋਕਾਂ ਲਈ ਇਤਿਹਾਸਕ ਕੰਮ ਕੀਤੇ ਹਨ। ‘ਆਪ’ ਦੀ ਸਰਕਾਰ ਨੇ ਲੋਕਾਂ ਦੇ ਇਲਾਜ ਲਈ 829 ਦੇ ਕਰੀਬ ਆਮ ਆਦਮੀ ਕਲੀਨਕ ਸਥਾਪਿਤ ਕੀਤੇ ਹਨ ਤੇ ਗਰੀਬਾਂ ਦੇ ਬੱਚਿਆਂ ਦੀ ਪੜ੍ਹਾਈ ਲਈ ਸਕੂਲ ਆਫ ਐਮੀਨੈਂਸ ਬਣਾ ਰਹੇ ਹੈ। ਅਤੇ ਪੰਜਾਬ ਦੇ ਲੋਕਾਂ ਨੂੰ ਹਰ ਮਹੀਨੇ 300 ਯੂਨਿਟ ਬਿਜਲੀ ਦੇ ਬਿੱਲ ਮੁਹੱਈਆਂ ਕਰਵਾਈ ਜਾ ਰਹੀ ਹੈ। ਅਤੇ 90 ਫੀਸਦੀ ਘਰਾਂ ਦੇ ਬਿਜਲੀ ਦੇ ਬਿੱਲ ਜੀਰੋ ਆ ਰਹੇ ਹਨ। ਸਰਕਾਰੀ ਨੋਕਰੀਆਂ ਤੋਂ ਲੈ ਕੇ ਹਸਪਤਾਲ ਦੇ ਇਲਾਜ ਤੱਕ ਆਮ ਆਦਮੀ ਪਾਰਟੀ ਦਾ ਸਰਕਾਰ ਦੇ ਉਪਲੱਬਧੀਆਂ ਹਾਂਸਲ ਕੀਤੀਆਂ ਹਨ। ਅੱਜ ਆਮ ਆਦਮੀ ਪਾਰਟੀ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਦਿਨ ਰਾਤ ਮਿਹਨਤ ਕਰ ਰਹੀ ਹੈ। ਪੰਜਾਬ ਦੇ ਲੋਕਾਂ ਦਾ ਆਪ ਦੀ ਸਰਕਾਰ ਨੂੰ ਭਰਪੂਰ ਸਾਥ ਮਿਲ ਰਿਹਾ ਹੈ ਅਤੇ 1 ਜੂਨ ਨੂੰ ਹੋਣ ਵਾਲੀ ਚੋਣਾਂ ਇਸ ਗੱਲ ਦਾ ਸਬੂਤ ਦੇਵੇਗੀ। ਇਸ ਮੋਕੇ ਹਰਚੰਦ ਸਿੰਘ ਬਰਸਟ ਸੂਬਾ ਜਨਰਲ ਸਕੱਤਰ ਆਪ ਪੰਜਾਬ, ਕੈਬਿਨੇਟ ਮੰਤਰੀ ਡਾ.ਬਲਬੀਰ( ਲੋਕ ਸਭਾ ਉਮੀਦਵਾਰ) ਦੀ ਅਗਵਾਈ ਵਿੱਚ ਇਹਨਾਂ ਸਾਥੀਆਂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਵਾਇਆ ਗਿਆ।