Punjab-Chandigarh

ਆਪ ਚ ਸ਼ਾਮਲ ਹੋਏ ਸਾਬਕਾ ਏਡੀਸੀ ਦਵਿੰਦਰ ਪਾਲ ਸਿੰਘ ਵਾਲੀਆ ਦਾ ਪਠਾਣਮਾਜਰਾ ਵਲੋਂ ਸਨਮਾਨ

Story by Baljeet Singh:

(ਪਟਿਆਲਾ) ਬੀਤੇ ਦਿਨ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਾਬਕਾ ਏਡੀਸੀ ਸਰਦਾਰ ਦਵਿੰਦਰ ਪਾਲ ਸਿੰਘ ਵਾਲੀਆ ਦਾ ਵਿਧਾਨ ਸਭਾ ਹਲਕਾ ਸਨੌਰ ਤੋਂ ਚੋਣ ਲੜ ਰਹੇ ਆਪ ਉਮੀਦਵਾਰ ਹਰਮੀਤ ਸਿੰਘ ਪਠਾਣਮਾਜਰਾ ਵਲੋਂ ਸਨਮਾਨ ਕੀਤਾ ਗਿਆ।
ਹਲਕੇ ਦੇ ਪਿੰਡ ਛੰਨਾਂ ਦੇਵੀਗੜ੍ਹ ਵਿਖੇ ਸਰਦਾਰ ਵਾਲੀਆ ਦਾ ਸਵਾਗਤ ਤੇ ਸਨਮਾਨ ਕਰਦਿਆਂ ਕਿਹਾ ਕਿ ਵਾਲੀਆ ਪਰਿਵਾਰ ਦਾ ਸਿਰਫ ਪਟਿਆਲਾ ਜ਼ਿਲ੍ਹੇ ਵਿੱਚ ਹੀ ਨਹੀਂ ਸਗੋਂ ਕੲੀ ਜ਼ਿਲਿਆਂ ਵਿੱਚ ਬਹੁਤ ਵੱਡਾ ਆਧਾਰ ਹੈ ।
ਉਹਨਾਂ ਕਿਹਾ ਕਿ ਦਵਿੰਦਰ ਪਾਲ ਸਿੰਘ ਸਾਬਕਾ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਵਾਲੀਆ ਦੇ ਛੋਟੇ ਭਰਾ ਹਨ ਜਿਹਨਾਂ ਨੇ ਮੁਲਾਜ਼ਮ ਵਰਗ ਤੇ ਆਮ ਲੋਕਾਂ ਦੀ ਬਿਹਤਰੀ ਲੲੀ ਆਪਣੀ ਸਾਰੀ ਜ਼ਿੰਦਗੀ ਲੇਖੇ ਲਾਈ। ਅਤੇ ਐੱਮ ਬਣਨ ਤੋਂ ਉਹਨਾਂ ਨੇ ਪਟਿਆਲਾ ਹਲਕੇ ਦੀ ਸੱਚੀ-ਸੁੱਚੀ ਸੇਵਾ ਕੀਤੀ ਜਿਸਨੂੰ ਲੋਕ ਅੱਜ ਵੀ ਯਾਦ ਕਰਦੇ ਹਨ।
ਸਰਦਾਰ ਪਠਾਣਮਾਜਰਾ ਨੇ ਕਿਹਾ ਕਿ ਸਰਦਾਰ ਵਾਲੀਆ ਦੇ  ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਨਾਲ ਸਿਰਫ਼ ਸਨੌਰ ਹੀ ਪਟਿਆਲਾ ਜ਼ਿਲ੍ਹੇ ਦੇ ਸਾਰੇ ਵਿਧਾਨਸਭਾ ਹਲਕਿਆਂ ਦੇ ਨਾਲ ਨਾਲ ਕੲੀ ਹੋਰ ਜ਼ਿਲਿਆਂ ਦੇ ਵਿਧਾਨਸਭਾ ਸਭਾ ਹਲਕਿਆਂ ਦੀ ਚੋਣ ਮੁਹਿੰਮ ਨੂੰ ਵੱਡਾ ਹੁਲਾਰਾ ਮਿਲੇਗਾ।
ਉਹਨਾਂ ਕਿਹਾ ਕਿ ਪਟਿਆਲਾ ਸ਼ਹਿਰ ਤੇ ਪਿੰਡਾਂ ਵਿੱਚ ਵਾਲੀਆ ਪਰਿਵਾਰ ਨੇ ਲੰਮੇ ਸਮੇਂ ਤੱਕ ਲੋਕਾਂ ਦੀ ਸੇਵਾ ਕੀਤੀ ਹੈ ਜਿਸ ਕਰਕੇ ਲੋਕ ਉਹਨਾਂ ਦਾ ਦਿਲੋਂ ਸਤਿਕਾਰ ਕਰਦੇ ਹਨ। ਜਿਸ ਕਰਕੇ ਇਹਨਾਂ ਦੇ ਆਉਣ ਨਾਲ ਪਾਰਟੀ ਨੂੰ ਬਹੁਤ ਵੱਡਾ ਫਾਇਦਾ ਮਿਲੇਗਾ। ਇਸ ਮੌਕੇ ਉਹਨਾਂ ਦਵਿੰਦਰਪਾਲ ਸਿੰਘ ਵਾਲੀਆ ਦਾ ਪਾਰਟੀ ਵਿੱਚ ਆਉਣ ਲਈ ਧੰਨਵਾਦ ਵੀ ਕੀਤਾ।
— ਕੇਜਰੀਵਾਲ ਕਹਿਣੀ ਤੇ ਕਰਨੀ ਦੇ ਪੱਕੇ- ਵਾਲੀਆ
ਇਸ ਮੌਕੇ ਸਰਦਾਰ ਵਾਲੀਆ ਨੇ ਕਿਹਾ ਕਿਹਾ ਕਿ ਪੰਜਾਬ ਦੇ ਲੋਕ ਕੇਜਰੀਵਾਲ ਦੀਆਂ ਲੋਕ ਪੱਖੀ ਨੀਤੀਆਂ ਤੋਂ ਪ੍ਰਭਾਵਿਤ ਹਨ। ਜਿਸ ਕਰਕੇ ਲੋਕ ਬਦਲਾਅ ਲਿਆਉਣ ਲਈ ਕਾਹਲੇ ਹਨ।
ਉਹਨਾਂ ਕਿਹਾ ਕਿ ਉਹ ਕੇਜਰੀਵਾਲ ਦੀ ਕਹਿਣੀ ਤੋਂ ਪ੍ਰਭਾਵਿਤ ਹੋਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹਨ। ਉਹਨਾਂ ਕਿਹਾ ਕਿ ਹੁਣ ਪੰਜਾਬ ਦੀਆਂ ਅਕਾਲੀ ਕਾਂਗਰਸੀ ਸਰਕਾਰਾਂ ਕਹਿਣੀ ਤੇ ਕਰਨੀ ਵਿੱਚ ਖਰੀਆਂ ਨਹੀਂ ਉੱਤਰ ਸਕੀਆਂ। ਅਤੇ ਪੰਜਾਬ ਦੇ ਜ਼ਰੂਰੀ ਮੁੱਦੇ ਜਿਵੇਂ ਕਿ ਨਸ਼ਾ, ਗੁੰਡਾਗਰਦੀ, ਭ੍ਰਿਸ਼ਟਾਚਾਰ, ਮਾਈਨਿੰਗ, ਬੇਅਦਬੀਆਂ, ਬੇਰੋਜ਼ਗਾਰੀ, ਵਿਕਾਸ, ਆਰਥਿਕ ਸਾਧਨ ਪੈਦਾ ਕਰਨਾ, ਪੰਜਾਬ ਨੂੰ ਆਤਮਨਿਰਭਰ ਬਣਾਉਣਾ, ਜਵਾਨੀ ਤੇ ਕਿਸਾਨੀ ਨੂੰ ਬਚਾਉਣ ਵਾਲੇ ਪਾਸੇ ਕੋਈ ਧਿਆਨ ਨਹੀਂ ਦਿੱਤਾ। ਜਿਸ ਕਰਕੇ ਲੋਕ ਇਹਨਾਂ ਤੋਂ ਪੂਰੀ ਤਰ੍ਹਾਂ ਨਾਰਾਜ਼ ਹਨ।
– ਪੰਜਾਬੀ ” ਆਹ ਮੌਕਾ ਕੇਜਰੀਵਾਲ ਨੂੰ ਜ਼ਰੂਰ ਦੇਣਗੇ
ਉਹਨਾਂ ਕਿਹਾ ਕਿ ਹੁਣ ਚੋਣਾਂ ਦੇ ਨੇੜੇ ਹੋਰ ਸਾਰੀਆਂ ਪਾਰਟੀਆਂ ਸਸਤੀ ਤੇ ਮੁਫ਼ਤ ਬਿਜਲੀ ਦੇਣ ਸਮੇਤ ਕਈ ਤਰ੍ਹਾਂ ਦੇ ਵਾਅਦਿਆਂ ਲਈ ਆਪਸੀ ਮੁਕਾਬਲੇਬਾਜ਼ੀ ਵਿੱਚ ਲੱਗੀਆਂ ਹੋਈਆਂ ਨੇ ਪਰੰਤੂ ਆਮ ਆਦਮੀ ਪਾਰਟੀ ਵਲੋਂ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਸਰਕਾਰ ਪਿਛਲੇ ਲੰਬੇ ਸਮੇਂ ਤੋਂ ਦਿੱਲੀ ਦੇ ਲੋਕਾਂ ਨੂੰ ਮੁਫ਼ਤ ਤੇ ਸਸਤੀ ਬਿਜਲੀ ਸਮੇਤ ਸਿਹਤ ਤੇ ਸਿੱਖਿਆ ਤੋਂ ਇਲਾਵਾ ਆਮ ਜੀਵਨ ਦੀਆਂ ਜਰੂਰੀ ਲੋੜਾਂ ਨੂੰ ਪੂਰੀਆਂ ਕਰ ਰਹੀ ਹੈ।
ਆਪਣੇ ਏਜੰਡੇ ਬਾਰੇ ਬੋਲਦਿਆਂ ਉਹਨਾਂ ਕਿਹਾ ਕਿ ਅਸੀਂ ਪਾਰਟੀ ਅਤੇ ਸ੍ਰੀ ਕੇਜਰੀਵਾਲ ਦੀਆਂ ਲੋਕ ਪੱਖੀ ਨੀਤੀਆਂ ਤੇ ਪੰਜਾਬ ਦੀ ਭਲਾਈ ਵਾਲੀ ਸੋਚ ਅਤੇ ਏਜੰਡੇ ਨੂੰ ਘਰ ਘਰ ਪਹੁੰਚਾਉਣ ਦਾ ਕੰਮ ਕਰਾਂਗੇ। ਉਹਨਾਂ  ਵਿਸ਼ਵਾਸ ਪ੍ਰਗਟ ਕਰਦਿਆਂ ਕਿਹਾ ਕਿ ਸੂਝਵਾਨ ਪੰਜਾਬੀ ਇਸ ਵਾਰ ” ਇਕ ਮੌਕਾ ਕੇਜਰੀਵਾਲ ਨੂੰ” ਜ਼ਰੂਰ ਦੇਣਗੇ।

Spread the love

Leave a Reply

Your email address will not be published. Required fields are marked *

Back to top button