ਲੰਪੀ ਸਕਿਨ ਬਿਮਾਰੀ ਦਾ ਹਲਕਾ ਅਮਲੋਹ ਦੇ ਪਸ਼ੂਆਂ ਤੇ ਵੱਡਾ ਕਹਿਰ:- ਰਾਜੂ ਖੰਨਾ

ਪੰਜਾਬ ਸਰਕਾਰ, ਪਸ਼ੂ ਪਾਲਣ ਵਿਭਾਗ ਤੇ ਪ੍ਰਸ਼ਾਸਨ ਬਿਮਾਰੀ ਨੂੰ ਰੋਕਣ ਵਿੱਚ ਬੂਰੀ ਤਰ੍ਹਾਂ ਹੋਇਆ ਫੇਲ
Ajay Verma ( The Mirror Time)
ਲੰਪੀ ਸਕਿਨ ਬਿਮਾਰੀ ਤੋਂ ਹਲਕਾ ਅਮਲੋਹ ਦੇ ਪਸ਼ੂ ਵੱਡੀ ਗਿਣਤੀ ਵਿੱਚ ਪੀੜਤ।ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਕੀਤਾਂ ਪਿੰਡਾਂ ਦਾ ਦੌਰਾ, ਪਸ਼ੂ ਪਾਲਕਾਂ ਨੂੰ ਹਰ ਸੰਭਵ ਸਹਾਇਤਾ ਦਾ ਦਿੱਤਾ ਭਰੋਸਾ। ਹਲਕੇ ਅੰਦਰ ਸੈਂਕੜਿਆਂ ਦੀ ਗਿਣਤੀ ਵਿੱਚ ਮੱਝਾਂ ਤੇ ਗਾਵਾਂ ਬਿਮਾਰੀ ਦਾ ਸ਼ਿਕਾਰ। ਹਰ ਰੋਜ਼ ਹੋ ਰਹੀ ਹੈ ਦਰਜਨਾਂ ਪਸ਼ੂਆਂ ਦੀ ਮੌਤ। ਪੰਜਾਬ ਸਰਕਾਰ ਵੱਲੋਂ ਕੋਈ ਵੀ ਦਿਵਾਈ ਜਾ ਟੀਕਾਕਰਨ ਨਹੀ ਕੀਤਾ ਜਾ ਰਿਹਾ। ਪਸ਼ੂ ਪਾਲਕਾਂ ਵਿੱਚ ਵਧੇਰੇ ਨਿਰਾਸ਼ਤਾ। ਰਾਜੂ ਖੰਨਾ ਨੇ ਪੰਜਾਬ ਸਰਕਾਰ, ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ, ਹਲਕਾ ਵਿਧਾਇਕ ਤੇ ਪ੍ਰਸ਼ਾਸਨ ਨੂੰ ਪਸ਼ੂ ਧਨ ਨੂੰ ਜਲਦ ਬਿਮਾਰੀ ਤੋ ਰਾਹਤ ਦੇਣ ਦੀ ਕੀਤੀ ਅਪੀਲ। ਸਰਕਾਰ ਨੂੰ ਸੋਸ਼ਲ ਮੀਡੀਆ ਤੋਂ ਨਿਕਲ ਕੇ ਜ਼ਮੀਨੀ ਪੱਧਰ ਤੇ ਕਾਰਜ ਕਰਨ ਦੀ ਗੱਲ ਵੀ ਆਖੀ। ਰਾਜੂ ਖੰਨਾ ਨੇ ਜਿਹਨਾਂ ਕਿਸਾਨਾਂ ਤੇ ਡੇਅਰੀ ਮਾਲਕਾਂ ਦੇ ਪਸ਼ੂਆਂ ਦੀ ਮੌਤ ਹੋ ਚੁੱਕੀ ਹੈ ਉਹਨਾਂ ਨੂੰ ਤੁਰੰਤ ਮੁਆਵਜ਼ਾ ਦੇਣ ਦੀ ਅਪੀਲ ਵੀ ਕੀਤੀ