‘ਤੁਹਾਡੀ ਸਰਕਾਰ, ਤੁਹਾਡੇ ਦੁਆਰ’ ਦਾ ਨਾਰਾ ਲੈਕੇ ਲੋਕਾਂ ਨੂੰ ਮਿਆਰੀ ਸਹੂਲਤਾਂ ਦਵਾਉਣ ਲਈ ਆਪ ਸਰਕਾਰ ਵਚਨਬੱਧ :
ਪਾਰਟੀ ਵੱਲੋਂ ਲੋਕਾਂ ਦੀਆਂ ਸਮੱਸਿਆਵਾਂ ਦਾ ਪਹਿਲ ਦੇ ਅਧਾਰ ਤੇ ਹੋਵੇਗਾ ਹੱਲ ਸਿਹਤ ਮੰਤਰੀ ਪੰਜਾਬ ਚੇਤਨ ਸਿੰਘ ਜੋੜਾਮਾਜਰਾ
Ajay Verma ( The Mirror Time)
Patiala ,ਜੇਲ੍ਹ ਰੋੜ੍ਹ ਸਥਿਤ ਆਮ ਆਦਮੀ ਪਾਰਟੀ ਵੱਲੋਂ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਵਾਉਣ ਲਈ ਜਿਲ੍ਹਾ ਪੱਧਰੀ ਦਫ਼ਤਰ ਦਾ ਅੱਜ ਰਸਮੀ ਉਧਘਾਟਨ ਸਿਹਤ ਮੰਤਰੀ ਪੰਜਾਬ ਚੇਤਨ ਸਿੰਘ ਜੋੜਾਮਾਜਰਾ ਅਤੇ ਹਰਚੰਦ ਸਿੰਘ ਬਰਸਟ ਸੂਬਾ ਸਕੱਤਰ ਪੰਜਾਬ ਅਤੇ ਡਾ ਸੰਨੀ ਆਹਲੂਵਾਲੀਆ ਜੀ ਦੇ ਕਰ ਕਮਲਾਂ ਦੇ ਨਾਲ ਕੀਤਾ ਇਸ ਮੋਕੇ ਮੁੱਖ ਮੰਤਰੀ ਪੰਜਾਬ ਦੇ ਮੀਡੀਆ ਸਲਾਹਕਾਰ ਬਤੇਜ ਪੰਨੂ ਜੀ ਅਤੇ ਪਟਿਆਲਾ ਦੇ ਵਿਧਾਇਕਾਂ ਨੇ ਵਿਸ਼ੇਸ਼ ਤੋਰ ਤੇ ਸ਼ਿਰਕਤ ਕੀਤੀ ਡਾ ਬਲਬੀਰ ਸਿੰਘ ਅਜੀਤ ਪਾਲ ਕੋਹਲੀ ਹਰਮੀਤ ਸਿੰਘ ਪਠਾਨਮਾਜਰਾ ਨੇ ਜਿਲ੍ਹਾ ਦੀ ਸਮੁੱਚੀ ਇਕਾਈ ਨੂੰ ਵਧਾਈ ਦਿਤੀ ਅਤੇ ਜਿਲ੍ਹਾ ਪਟਿਆਲਾ ਦੇ ਲੋਕਾਂ ਨੂੰ ਕਿਸੇ ਵੀ ਕਿਸਮ ਦੀ ਦਿੱਕਤ ਪਰੇਸ਼ਾਨੀ ਦੇ ਹੱਲ ਕਰਵਾਉਣ ਲਈ ਪਾਰਟੀ ਵੱਲੋਂ ਜਿਲ੍ਹਾ ਦਫ਼ਤਰ ਖੋਲਣ ਦੀ ਰੱਜ ਕ ਸਲਾਂਘਾ ਕੀਤੀ।
ਇਸ ਉਧਘਾਟਨ ਸਮਾਗਮ ਵਿੱਚ ਉਚੇਚੇ ਤੋਰ ਤੇ ਪਹੁੰਚੇ ਰੰਜੋਧ ਸਿੰਘ ਹਡਾਣਾ ਪ੍ਰਧਾਨ ਵੀ ਸੀ ਵਿੰਗ ਪੰਜਾਬ , ਅਮਰੀਕ ਸਿੰਘ ਬੰਗੜ ਪ੍ਰਧਾਨ ਐਸ ਸੀ ਵਿੰਗ ਪੰਜਾਬ ਜੋਇੰਟ ਸਕੱਤਰ ਪੱਜਾਬ ਜਰਨੈਲ ਮੰਨੂ, ਲੋਕਸਭਾ ਇੰਚਾਰਜ ਇੰਦਰਜੀਤ ਸੰਧੂ , ਕੋ ਲਕਸਭਾ ਇੰਚਾਰਜ ਪ੍ਰੀਤੀ ਮਲਹੋਤਰਾ, ਰਮਨ ਮਲਹੋਤਰਾ ਸਪੋਕਸਮੈਨ ਪੰਜਾਬ ਆਪ, ਜਿਲ੍ਹਾ ਜਰਨਲ ਸਕੱਤਰ ਸੁਖਦੇਵ ਸਿੰਘ ਔਲਖ , ਜਿਲ੍ਹਾ ਖਜਾਨਚੀ ਮੁੱਖਤੀਆਰ ਸਿੰਘ ਗਿੱਲ, ਜਿਲ੍ਹਾ ਦਫਤਰ ਇੰਚਾਰਜ ਸਤੀਸ਼ ਸ਼ਰਮਾ ,ਸਾਬਕਾ ਜਿਲ੍ਹਾ ਪ੍ਰਧਾਨ ਜਸਬੀਰ ਗਾਂਧੀ, ਕੁੰਦਨ ਗੋਗੀਆ ਸੀਨੀਅਰ ਆਗੂ ਆਦਿ ਨੇ ਸਾਂਝੇ ਤੋਰ ਤੇ ਆਖਿਆ ਕਿ ਇਸ ਦਫ਼ਤਰ ਵਿੱਚੋਂ ਕੋਈ ਵੀ ਵਿਅਕਤੀ ਨਿਰਾਸ਼ ਹੋਕੇ ਨਹੀਂ ਜਾਵੇਗਾ ਕਿਉਂਕਿ ਭਗਵੰਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ ਹਨ ਕਿ ਜਨਤਾ ਦੀ ਸਰਕਾਰ ਜਨਤਾ ਦੇ ਦਰਬਾਰ ਹੋਣੀ ਚਾਹੀਦੀ ਹੈ
ਇਸ ਦਫ਼ਤਰ ਦੀ ਪ੍ਰਧਾਨਗੀ ਤੇਜਿੰਦਰ ਮਹਿਤਾ ਅਤੇ ਮੇਘਚੰਦ ਸ਼ੇਰ ਮਾਜਰਾ ਕਰਣਗੇ ਅੱਗੇ ਤੇਜਿੰਦਰ ਮਹਿਤਾ ਅਤੇ ਮੇਘਚੰਦ ਸ਼ੇਰਮਾਜਰਾ ਨ ਸਾਂਝਾ ਬਿਆਨ ਦਿੰਦੇ ਹੋਏ ਆਖਿਆ ਕਿ ਪਾਰਟੀ ਲੀਡਰਸ਼ਿਪ ਦੇ ਹਰ ਇਕ ਹੂਕਮ ਨੂੰ ਸਿਰ ਮੱਥੇ ਰੱਖਿਆ ਜਾਵੇਗਾ ਅਤੇ ਲੋਕਾਂ ਦੀ ਹਰ ਪਰੇਸ਼ਾਨੀ ਨੂੰ ਦੂਰ ਕਰਵਾਉਣ ਲਈ ਸਪੈਸ਼ਲ ਟੀਮਾਂ ਦਾ ਗਠਨ ਕੀਤਾ ਜਾਵੇਗਾ ਜੋਕਿ ਜਨਤਾ ਦੇ ਰੁਕੇ ਹੋਏ ਕੰਮਾ ਨੂੰ ਕਰਵਾਉਣ ਲਈ ਯਤਨਸ਼ੀਲ ਰਹਿਣਗੀਆਂ ਪਾਰਟੀ ਵਿੱਚ ਸ਼ਾਮਲ ਰਿਟਾਇਰ ਅਫਸਰਾਂ ਨੂੰ ਲੋਕਾਂ ਦੀਆਂ ਮੂਸ਼ਕਲਾਂ ਦੇ ਹੱਲ ਕਰਵਾਉਣ ਲਈ ਦਫ਼ਤਰ ਕੋਆਰਡੀਨੇਟਰ ਬਣਾਇਆ ਜਾਵੇਗਾ ਜੋਕਿ ਸਬੰਧਤ ਦਫਤਰਾਂ ਵਿੱਚ ਜਨਤਾ ਦੇ ਕੰਮ ਕਰਵਾਉਣਗੇ ਜਿਸ ਨਾਲ ਆਮ ਜਨਤਾ ਦੀ ਖੱਜਲ ਖਵਾਰੀ ਖਤਮ ਹੋਵੇਗੀ ਮਹਿਤਾ ਨੇ ਅੱਗੇ ਗੱਲਬਾਤ ਕਰਦੀਆਂ ਦੱਸਿਆ ਕਿ ਜਿੱਥੇ ਪੰਜਾਬ ਭਰ ਵਿੱਚ ਸਾਰੇ ਅਦਾਰਿਆਂ ਵਿੱਚ ਹੁਣ ਲੋਕਾਂ ਨੂੰ ਵਧਿਆ ਸਹੂਲਤਾਂ ਮਿਲਣਗੀਆਂ ਅਤੇ ਮਹਿਤਾ ਨੇ ਪਟਿਆਲਾ ਦੇ ਸਾਰੇ ਅਫਸਰਾਂ ਅਧਿਕਾਰੀਆਂ ਨੂੰ ਆਪ ਟੀਮ ਨਾਲ ਸਹਿਯੋਗ ਕਰਨ ਦੀ ਅਪੀਲ ਵੀ ਕੀਤੀ ਅਤੇ ਇਹ ਭਰੋਸਾ ਵੀ ਦਿਵਾਇਆ ਕਿ ਆਪ ਦੀ ਟੀਮ ਤੁਹਾਨੂੰ ਵੀ ਪੂਰਾ ਸਹਿਯੋਗ ਕਰੇਗੀ ਅਤੇ ਨਾਲ ਹੀ ਦੋਹਾਂ ਪ੍ਰਧਾਨਾਂ ਨੇ ਪਾਰਟੀ ਵਰਕਰਾਂ ਨੂੰ ਵੀ ਅਪੀਲ ਕੀਤੀ ਹੈ ਕਿ ਕੋਈ ਵੀ ਵਰਕਰ ਜਾਂ ਉਹਦੇਦਾਰ ਕਿਸੇ ਵੀ ਅਧਿਕਾਰੀ ਨਾਲ ਨਾਂ ਉਲਝੇ ਜੇਕਰ ਕੋਈ ਸਮੱਸਿਆ ਦਾ ਹੱਲ ਨਹੀਂ ਹੋ ਰਿਹਾ ਤਾਂ ਪਾਰਟੀ ਦਫ਼ਤਰ ਆਵੇ ਅਸੀਂ ਇਥੋਂ ਹਰ ਜਾਇਜ ਕੰਮ ਕਰਵਾਉਣ ਲਈ ਵਚਨਬੱਧ ਹਾਂ।