ਵਿਸ਼ਵ ਧਰਤੀ ਦਿਵਸ ਤੇ ਕੁਦਰਤ ਨੇ ਸਾਨੂੰ ਰਹਿਣ ਲਈ ਧਰਤੀ ਬਖਸ਼ੀ
ਵਿਸ਼ਵ ਧਰਤੀ ਦਿਵਸ ਤੇ ਕੁਦਰਤ ਨੇ ਸਾਨੂੰ ਰਹਿਣ ਲਈ ਧਰਤੀ ਬਖਸ਼ੀ ਹੈ।ਧਰਤੀ ਜੀਵੰਤ ਪ੍ਰਣਾਲੀ ਹੈ।ਜਲ,ਭੂਮੀ,ਬਨਾਸਪਤੀ ਅਤੇ ਪੁਰਾਣੀ ਸਭ ਇੱਕ ਦੂਜੇ ਉਪੱਰ ਅਧਾਰਤ ਹਨ।ਇਕੋ ਤਾਣੇ-ਬਾਣੇ ਵਿਚ ਜੁੜੇ ਹੋਏ।ਜੇ ਇਕ ਵੀ ਹਿਲ ਗਿਆ ਤੇ ਸਮੁੱਚੀ ਤਾਣੀ ਉਲਝ ਜਾਵੇਗੀ।ਇਸ ਤਾਣੀ ਨੂੰ ਬੈਰੋਕ ਵਲੋ ਵੀ ਉਲਝ ਰਹੀ ਹੈ।ਜਲਵਾਯੂ ਬਦਲ ਗਿਆ ਹੈ।ਬੀਤੀ ਸਦੀ ਵਿੱਚ ਮਨੁੱਖਤਾ ਸਾਧਨਾ,ਕੋਲਾ,ਤੇਲ,ਅਤੇ ਹੋਰ ਖਣਿਜਾ ਉਪੱਰ ਹੀ ਨਿਰਭਰ ਰਿਹਾ ਹੈ।ਇਨਾ ਵਸਤਾ ਦੀ ਸਿਰਜਣਾ ਵਿੱਚ ਕੁਦਰਤ ਨੂੰ ਕਰੋੜਾ ਸਾਲ ਲੱਗ ਗਏ ਸਨ।ਪਰ ਮਨੁੱਖ ਉਨਾ ਨੂੰ ਕੁਝ ਪੀੜੀਆ ਵਿੱਚ ਹੀ ਮੁਕਾ ਚਲਿਆ ਹੈ।ਧੜਵੈਲ ਮੁਲਕਾ ਨੇ ਵਿਕਾਸ ਦੇ ਨਾ ਤੇ ਬੜਾ ਕੁਝ ਹੂੰਝਿਆ ਅਤੇ ਲੁਟਿਆ ਹੈ।ਇਹ ਅਖੌਤੀ ਵਿਕਾਸ ਧਨ ਕੁਬੇਰਾ ਲਈ ਵਰਧਾਨ ਪਰ ਆਮ ਬੰਦੇ ਲਈ “ਸਰਾਪ”ਹੈ। ਕਿਸੇ ਵੀ ਕੀਮਤ ਤੇ ਵਿਕਾਸ ਵਾਲੀ ਧਾਰਨਾ ਗਲਤ ਹੈ।ਸਰਕਾਰੀ ਸਮਾਰਟ ਸਕੂਲ ਨਿਊ ਪਾਵਰ ਹਾਊਸ ਕਾਲੌਨੀ ਵਿੱਚ ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਪਟਿਆਲਾ ਦੇ ਪ੍ਰਧਾਨ ਉਪਕਾਰ ਦੀ ਅਗਵਾਈ ਵਿੱਚ ਵਿਸਵ ਧਰਤੀ ਦਿਵਸ ਨੂੰ ਸਮਰਪਿਤ ਸਟਾਫ ਨੂੰ ਪੰਛੀਆ ਵਾਸਤੇ ਮਿੱਟੀ ਦੇ ਕਟੋਰੇ ਵੰਡੇ ਪ੍ਰਿੰਸੀਪਲ ਸੁਖਵਿੰਦਰ ਖੋਸਲਾ ਨੇ ਸੁਸਾਇਟੀ ਦਾ ਧੰਨਵਾਦ ਕੀਤਾ ਤੇ ਕਿਹਾ ਕਾ ਮੈ ਮਿਤੀ 30-4-23 ਨੂੰ ਸੇਵਾਮੁਕਤ ਹੋਣ ਰਿਹਾ ਹਾ। ਅਖੀਰਲੇ ਦਿਨ ਵੀ ਇਕ ਪੂਨ ਦਾ ਕੰਮ ਕਰ ਚਲੇ ਹਾਂ ਪੰਛੀ ਬੋਲ ਨਹੀ ਸਕਦੇ ਗਰਮੀ ਵੱਧ ਰਹੀ ਹੈ।ਮੈ ਲੋਕਾ ਨੂੰ ਵੀ ਅਪੀਲ ਕਰਦਾ ਹਾ।ਆਪਣੀ ਛੱਤ ਤੇ ਕਟੋਰੀ ਜਰੂਰ ਰੱਖੋ।ਉਪਕਾਰ ਸਿੰਘ ਜੀ ਦਾ ਮੈ ਤਹਿ ਦਿਲੋ ਧੰਨਵਾਦੀ ਹਾ।ਸਮੇ-ਸਮੇ ਸਕੂਲ ਵਿੱਚ ਆਕੇ ਵਿਦਿਆਰਥੀਆ ਦੀ ਸਹਾਇਤਾ ,ਅਲੱਗ ਅਲੱਗ ਪ੍ਰੋਗਰਾਮਾ ਰਾਹੀ ਜਾਗਰੂਕ ਕਰਦੇ ਹਨ।ਇਹਨਾ ਦੇ ਨਾਲ ਸਨ ਪਰਮਿੰਦਰ ਕੌਰ ਮਨਚੰਦਾ ਨਸਾ ਛੁਡਾਓ,ਮੂੜ ਵਸੇਬਾ ਸੈਂਟਰ,ਪਵਨ ਗੋਇਲ ਸੋਸਲ ਵਰਕਰ ਗੁਰਜਾਬ ਸਿੰਘ ਸਬ ਇੰਸਪੈਕਟਰ ਕਰੀਰ ਸਾਇਬ,ਕਾਕਾ ਰਾਮ ਵਰਮਾ, ਪਵਨ ਕੁਮਾਰ ਸਮੂੰਹ ਸਟਾਫ ਹਾਜਰ ਸੀ।