ਨੈਸ਼ਨਲ ਖੇਲੋ ਇੰਡੀਆ ਮਹਿਲਾ ਟਰੈਕ ਸਾਈਕਲਿੰਗ ਲੀਗ ਅਮਿਟ ਯਾਦਾਂ ਛੱਡ ਕੇ ਸੰਪੰਨ
ਪਟਿਆਲਾ, 27 ਅਪਰੈਲ
ਨੇਤਾ ਜੀ ਸੁਭਾਸ਼ ਚੰਦਰ ਬੋਸ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ (ਐਨ. ਆਈ. ਐੱਸ.) ਦੇ ਵੈਲੋਡਰੰਮ ਵਿਖੇ ਕਰਵਾਈ ਨੈਸ਼ਨਲ ਖੇਲੋ ਇੰਡੀਆ ਟਰੈਕ ਸਾਈਕਲਿੰਗ ਲੀਗ ਅਮਿਟ ਯਾਦਾਂ ਛੱਡਦੀ ਸੰਪੰਨ ਹੋਈ। ਇਸ ਦੌਰਾਨ ਦੇਸ਼ ਭਰ ਦੀਆਂ ਮਹਿਲਾ ਸਾਈਕਲਿਸਟਾਂ ਦੇ ਬਹੁਤ ਫਸਵੇਂ ਮੁਕਾਬਲੇ ਦੇਖਣ ਨੂੰ ਮਿਲੇ ਤੇ ਖਿਡਾਰਨਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਟਿਆਲਾ ਦੀ ਧਰਤੀ ਉਤੇ ਇਤਿਹਾਸ ਸਿਰਜਿਆ।
ਇਸ ਬਾਬਤ ਜਾਣਕਾਰੀ ਸਾਂਝੀ ਕਰਦਿਆਂ
ਲੀਗ ਦੇ ਕੋਆਰਡੀਨੇਟਰ ਸ਼੍ਰੀ ਨੀਰਜ ਤੰਵਰ
ਅਤੇ ਮਹਾਰਾਜਾ ਰਣਜੀਤ ਸਿੰਘ ਐਵਾਰਡੀ ਕੌਮਾਂਤਰੀ ਸਾਈਕਲਿਸਟ ਤੇ ਲੀਗ ਦੇ ਆਰਗੇਨਾਈਜ਼ਰ ਸ. ਜਗਦੀਪ ਸਿੰਘ ਕਾਹਲੋਂ ਤੇ ਨੇ ਦੱਸਿਆ ਕਿ ਲੀਗ ਦੌਰਾਨ ਕਰਵਾਏ ਮੁਕਾਬਲਿਆਂ ਤਹਿਤ 500 ਮੀਟਰ ਟਾਈਮ ਟ੍ਰਾਇਲ ਜੂਨੀਅਰ ਵਰਗ ਵਿੱਚ ਜੇ.ਸ੍ਰੀਮਤੀ ਤਾਮਿਲਨਾਡੂ ਨੇ ਪਹਿਲਾ, ਦਿਵਿਨਾ ਜੋਆਏ ਕੇਰਲਾ ਨੇ ਦੂਜਾ ਤੇ ਪੁਸ਼ਪਾ ਕੁਾਮਰੀ ਪਟਿਆਲਾ ਨੇ ਤੀਜਾ ਸਥਾਨ ਹਾਸਲ ਕੀਤਾ। 500 ਮੀਟਰ ਟਾਇਮ ਟ੍ਰਾਇਲ ਸਬ ਜੂਨੀਅਰ ਵਰਗ ਵਿੱਚ ਹਰਸ਼ਿਤਾ ਜਾਖੜ ਪਟਿਆਲਾ ਨੇ ਪਹਿਲਾ, ਸਰਿਤਾ ਕੁਮਾਰੀ ਪਟਿਆਲਾ ਨੇ ਦੂਜਾ ਅਤੇ ਧਨਿਆਦਾ ਜੇ.ਪੀ. ਤਾਮਿਲਨਾਡੂ ਨੇ ਤੀਜਾ ਸਥਾਨ ਹਾਸਲ ਕੀਤਾ।
ਮਹਿਲਾ ਅਲੀਟ ਸਪਰਿੰਟ ਵਿੱਚ ਕੀਰਤੀ ਰੰਗਾਸਵਾਮੀ ਕਰਨਾਟਕਾ ਨੇ ਪਹਿਲਾ, ਮੁਕਲ ਹਰਿਆਣਾ ਨੇ ਦੂਜਾ ਤੇ ਏ.ਏ.ਥਾਮਸ ਕੇਰਲਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਮਹਿਲਾ ਜੂਨੀਅਰ ਸਪਰਿੰਟ ਵਿੱਚ ਜੇ.ਸ੍ਰੀਮਤੀ ਤਾਮਿਲਨਾਡੂ ਨੇ ਪਹਿਲਾ, ਅਨੁਰੀਤ ਗੁਰਾਇਆ ਪਟਿਆਲਾ ਨੇ ਦੂਜਾ ਅਤੇ ਦਿਵਿਨਾ ਜੋਆਏ ਕੇਰਲਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸਬ ਜੂਨੀਅਰ ਸਪਰਿੰਟ ਵਿੱਚ ਹਰਸ਼ਿਤਾ ਜਾਖੜ ਪਟਿਆਲਾ ਨੇ ਪਹਿਲਾ, ਸਰਿਤਾ ਕੁਮਾਰੀ ਪਟਿਆਲਾ ਨੇ ਦੂਜਾ ਅਤੇ ਅੰਜਲੀ ਜਾਖੜ ਰਾਜਸਥਾਨ ਨੇ ਤੀਜਾ ਸਥਾਨ ਹਾਸਲ ਕੀਤਾ।
ਮਹਿਲਾ ਅਲੀਟ ਵਿਅਕਤੀਗਤ ਪ੍ਰਸਿਊਟ ਵਿੱਚ ਕੀਰਤੀ ਰੰਗਾਸਵਾਮੀ ਕਰਨਾਟਕਾ ਨੇ ਪਹਿਲਾ, ਪੂਜਾ ਬਿਸ਼ਨੋਈ ਰਾਜਸਥਾਨ ਨੇ ਦੂਜਾ ਅਤੇ ਕਵਿਤਾ ਸਿਆਗ ਰਾਜਸਥਾਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਮਹਿਲਾ ਜੂਨੀਅਰ ਪ੍ਰਸਿਊਟ ਵਿੱਚ ਪਾਰੂਲ ਹਰਿਆਣਾ ਨੇ ਪਹਿਲਾ, ਦਿਵਿਨਾ ਜੋਆਏ ਕੇਰਲਾ ਨੇ ਦੂਜਾ ਅਤੇ ਪੁਸ਼ਪਾ ਕੁਮਾਰੀ ਪਟਿਆਲਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸਬ ਜੂਨੀਅਰ ਪ੍ਰਸਿਊਟ ਵਿੱਚ ਹਰਸ਼ਿਤਾ ਜਾਖੜ ਪਟਿਆਲਾ ਨੇ ਪਹਿਲਾ, ਧਨਿਆਦਾ ਜੇ.ਪੀ. ਤਾਮਿਲਨਾਡੂ ਨੇ ਦੂਜਾ ਅਤੇ ਅੰਜਲੀ ਜਾਖੜ ਰਾਜਸਥਾਨ ਨੇ ਤੀਜਾ ਸਥਾਨ ਹਾਸਲ ਕੀਤਾ।
ਮਹਿਲਾ ਅਲੀਟ ਕੇਰਿਨ ਰੇਸ ਵਿੱਚ ਕੀਰਤੀ ਰੰਗਾ ਸਵਾਮੀ ਕਰਨਾਟਕਾ ਨੇ ਪਹਿਲਾ, ਆਰਤੀ ਉੱਤਰਾਖੰਡ ਨੇ ਦੂਜਾ ਅਤੇ ਏ.ਏ.ਥਾਮਸ ਕੇਰਲਾ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਰੇਸ ਦੇ ਜੂਨੀਅਰ ਵਰਗ ਵਿੱਚ ਜੇ.ਸ੍ਰੀਮਤੀ ਤਾਮਿਨਾਡੂ ਨੇ ਪਹਿਲਾ, ਅਨੁਰੀਤ ਗੁਰਾਇਆ ਨੇ ਦੂਜਾ ਤੇ ਪਾਰੁਲ ਹਰਿਆਣਾ ਨੇ ਤੀਜਾ ਸਥਾਨ ਹਾਸਲ ਕੀਤਾ। ਸਬ ਜੂਨੀਅਰ ਵਰਗ ਵਿੱਚ ਧਨਿਆਦਾ ਜੇ.ਪੀ. ਤਾਮਿਲਨਾਡੂ ਨੇ ਪਹਿਲਾ, ਹਰਸ਼ਿਤਾ ਜਾਖੜ ਪਟਿਆਲਾ ਨੇ ਦੂਜਾ ਅਤੇ ਸੁਹਾਨੀ ਕੁਮਾਰੀ ਪਟਿਆਲਾ ਨੇ ਤੀਜਾ ਸਥਾਨ ਹਾਸਲ ਕੀਤਾ।
ਸਕਰੈਚ ਰੇਸ ਦੇ ਅਲੀਟ ਵਰਗ ਵਿੱਚ ਕੀਰਤੀ ਰੰਗਾਸਵਾਮੀ ਨੇ ਪਹਿਲਾ, ਮੁਕੁਲ ਹਰਿਆਣਾ ਨੇ ਦੂਜਾ ਅਤੇ ਏ.ਏ.ਥਾਮਸ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਰੇਸ ਦੇ ਸਬ ਜੂਨੀਅਰ ਵਰਗ ਵਿੱਚ ਜੇ. ਸ੍ਰੀਮਤੀ ਤਾਮਿਲਨਾਡੂ ਨੇ ਪਹਿਲਾ, ਦਿਵਿਨਾ ਜੋਆਏ ਕੇਰਲਾ ਨੇ ਦੂਜਾ ਅਤੇ ਅਨੁਰੀਤ ਗੁਰਾਇਆ ਪਟਿਆਲਾ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਰੇਸ ਦੇ ਸਬਜੂਨੀਅਰ ਵਰਗ ਵਿੱਚ ਹਰਸ਼ਿਤਾ ਜਾਖੜ ਨੇ ਪਹਿਲਾ, ਧਨਿਆਦਾ ਜੇ.ਪੀ. ਤਾਮਿਲਨਾਡੂ ਨੇ ਦੂਜਾ ਅਤੇ ਸੁਹਾਨੀ ਕੁਮਾਰੀ ਨੇ ਤੀਜਾ ਸਥਾਨ ਹਾਸਲ ਕੀਤਾ।
ਇਸ ਸਬੰਧੀ ਮਹਾਰਾਜਾ ਰਣਜੀਤ ਸਿੰਘ ਐਵਾਰਡੀ ਕੌਮਾਂਤਰੀ ਸਾਈਕਲਿਸਟ ਤੇ ਲੀਗ ਦੇ ਆਰਗੇਨਾਈਜ਼ਰ ਸ. ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਇਸ ਲੀਗ ਨੂੰ ਕਰਵਾਉਣ ਲਈ ਉਹ
ਏਸ਼ੀਅਨ ਸਾਇਕਲਿੰਗ ਕਨਫੈਡਰੇਸ਼ਨ ਦੇ ਜਨਰਲ ਸਕੱਤਰ ਉਂਕਾਰ ਸਿੰਘ, ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਜਨਰਲ ਸਕੱਤਰ ਮਨਿੰਦਰਪਾਲ ਸਿੰਘ ਦੇ ਧਨਵਾਦੀ ਹਨ ਤੇ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਵਿੱਚ ਕੌਮੀ ਤੇ ਕੌਮਾਂਤਰੀ ਪੱਧਰ ਦੇ ਹੋਰ ਵੀ ਕਾਫੀ ਮੁਕਾਬਲੇ ਕਰਵਾਏ ਜਾਣਗੇ ਤੇ ਸਾਈਕਲਿੰਗ ਤੇ ਖਾਸ ਕਰ ਕੇ ਪੰਜਾਬ ਦੀ ਸਾਈਕਲਿੰਗ ਨੂੰ ਬੁਲੰਦੀਆਂ ਉਤੇ ਲਿਜਾਇਆ ਜਾਵੇਗਾ।
ਪੰਜਾਬ ਸਾਈਕਲਿੰਗ ਦੀ ਬਿਹਰਤੀ ਬਹੁਤ ਸਾਰੀਆਂ ਢਾਂਚਾਗਤ ਤਬਦੀਲੀਆਂ ਦੀ ਲੋੜ ਹੈ ਤੇ ਆਉਣ ਵਾਲੇ ਸਮੇਂ ਵਿੱਚ ਵੱਡੇ ਪੱਧਰ ਉਤੇ ਸਕਾਰਾਤਮਕ ਤਬਦੀਲੀਆਂ ਨਾਲ ਸਾਈਕਲਿੰਗ ਦੀ ਬਿਹਤਰੀ ਲਈ ਕੰਮ ਕੀਤਾ ਜਾਵੇਗਾ ਤਾਂ ਜੋ ਪੰਜਾਬ ਦੇ ਮਿਹਨਤੀ ਸਾਈਕਲਿਸਟਾਂ ਨੂੰ ਉਨ੍ਹਾਂ ਦਾ ਬਣਦਾ ਮਾਣ ਤਾਣ ਮਿਲ ਸਕੇ। ਇਸੇ ਦੌਰਾਨ ਉਨ੍ਹਾਂ ਨੇ ਲੀਗ ਦੇ ਸਪਾਂਸਰਾਂ ਐਗੋਨ ਸਪੋਰਟਸ ਵੀਅਰ, ਪੰਜਾਬੀ ਰਨਰਜ਼, ਬੰਬੇ ਸਾਈਕਲ ਹਾਊਸ, ਅਜੂ ਭੰਗੜਾ ਸਟੂਡੀਓ, ਡੀਊਕ, ਦੀਪਕ ਮਿਸ਼ਰਾ ਫਿਟ ਇੰਡੀਆ ਅੰਬੈਸਡਰ, ਦਾ ਉੇਚੇਚੇ ਤੌਰ ਉਤੇ ਧਨਵਾਦ ਕੀਤਾ। ਜਿਨ੍ਹਾਂ ਦੇ ਸਹਿਯੋਗ ਨਾਲ ਇਹ ਸ਼ਾਨਦਾਰ ਲੀਗ ਸੁਚੱਜੇ ਢੰਗ ਨਾਲ ਸਿਰੇ ਚੜ੍ਹ ਸਕੀ।
ਸਾਈਕਲਿੰਗ ਫੈਡਰੇਸ਼ਨ ਆਫ਼ ਇੰਡੀਆ, ਭਾਰਤ ਸਰਕਾਰ ਦੇ ਖੇਡ ਮੰਤਰਾਲੇ ਤੇ ਸਪੋਰਟਸ ਅਥਾਰਿਟੀ ਆਫ਼ ਇੰਡੀਆ ਦੇ ਸਾਂਝੇ ਉੱਦਮ ਨਾਲ ਇਹ ਲੀਗ ਕਰਵਾਈ ਗਈ। ਇਹ ਲੀਗ ਕਰਵਾਉਣ ਵਿਚ ਸੁਸਾਇਟੀ ਫਾਰ ਸਪੋਰਟਸਪਰਸਨ ਵੈਲਫੇਅਰ ਨੇ ਅਹਿਮ ਭੂਮਿਕਾ ਨਿਭਾਈ ਹੈ।
ਇਸ ਮੌਕੇ ਕੌਮਾਂਤਰੀ ਸਾਈਕਲਿਸਟ ਬਖਸ਼ੀਸ਼ ਸਿੰਘ, ਸੁਖਜਿੰਦਰ ਸਿੰਘ, ਸਤਿੰਦਰਪਾਲ ਸਿੰਘ ਸਮੇਤ ਖੇਡ ਜਗਤ ਦੀਆਂ ਹਸਤੀਆਂ, ਖਿਡਾਰੀ ਤੇ ਦਰਸ਼ਕ ਹਾਜ਼ਰ ਸਨ।