Punjab-ChandigarhUncategorized
ਅੰਮ੍ਰਿਤਸਰ ਦੇ ਰਾਮ ਤਲਾਈ ਚੌਂਕ ਵਿੱਚ ਅੱਜ ਇੱਕ ਬੱਸ ਦੀਆਂ ਬਰੇਕਾਂ ਫੇਲ ਹੋਣ ਕਾਰਨ ਭਿਆਨਕ ਹਾਦਸਾ ਹੋ ਗਿਆ
Harpreet kaur ( The Mirror Time )
ਅੰਮ੍ਰਿਤਸਰ ਦੇ ਰਾਮ ਤਲਾਈ ਚੌਂਕ ਵਿੱਚ ਅੱਜ ਇੱਕ ਬੱਸ ਦੀਆਂ ਬਰੇਕਾਂ ਫੇਲ ਹੋਣ ਕਾਰਨ ਭਿਆਨਕ ਹਾਦਸਾ ਹੋ ਗਿਆ। ਬੱਸ ਡਰਾਈਵਰ ਤੋਂ ਕੰਟਰੋਲ ਨਾ ਹੋਣ ਕਾਰਨ ਬੱਸ ਨੂੰ ਸਿੱਧਾ ਇਕ ਪਿਲਰ ਦੇ ਵਿੱਚ ਮਾਰਿਆ ਗਿਆ । ਇਸ ਦੀ ਲਪੇਟ ਵਿਚ ਇਕ ਮੋਟਰ ਸਾਇਕਲ ਵੀ ਆ ਗਿਆ। ਬੱਸ ਵਿਚ ਸਵਾਰੀਆਂ ਨੂੰ ਕਾਫੀ ਸੱਟਾਂ ਲੱਗੀਆਂ ਹਨ। ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਡਰਾਈਵਰ ਸਮੇਤ ਲੋਕਾਂ ਨੂੰ ਕਾਫੀ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਨੂੰ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ। ਜ਼ਖਮੀ ਹੋਏ ਵਿਅਕਤੀਆਂ ਨੇ ਦੱਸਿਆ ਕੇ ਇਹ ਬਸ ਅਜਨਾਲੇ ਤੋ ਅੰਮ੍ਰਿਤਸਰ ਆ ਰਹੀ ਸੀ ਬੱਸ ਦਾ ਡਰਾਈਵਰ ਪਹਿਲਾਂ ਹੀ ਬਸ ਸਹੀ ਨਹੀਂ ਚਲਾ ਰਿਹਾ ਸੀ। ਰਸਤੇ ਵਿਚ ਇਕ ਕਾਰ ਵਾਲਾ ਅਤੇ ਮੋਟਰ ਸਾਈਕਲ ਵਾਲੇ ਦਾ ਬਹੁਤ ਹੀ ਮੁਸ਼ਕਿਲ ਨਾਲ ਬਚਾਇਆ ਹੋਇਆ ਸੀ। ਫਿਲਹਾਲ ਜਖਮੀਆਂ ਦਾ ਸਿਵਲ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਹੈ।