Punjab-ChandigarhTop News

ਵਿਰਾਸਤੀ ਮਾਰਗ ਉਪਰ ਖੋਲੇ ਜਾ ਰਹੇ ਫ਼੍ਰੀ ਯਾਤਰੀ ਸਹਾਇਤਾ ਕੇਂਦਰ ਨੂੰ ਪ੍ਰਸ਼ਾਸਨ ਨੇ ਉਖੜਿਆ 

Dharmveer Gill ( The Mirror Time )

ਪਿਛਲੇ ਕੁਝ ਮਹੀਨੇ ਪਹਿਲਾਂ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਵਿੱਚ ਨਤਮਸਤਕ ਹੋਣ ਆਏ ਰਹੇ ਇਕ ਸ਼ਰਧਾਲੂ ਨੂੰ ਉਥੇ ਰੁਕਣ ਲਈ ਕਮਰੇ ਦੇ ਨਾਲ ਇੱਕ ਲੜਕੀ ਦੇਣ ਦੀ ਆਫਰ ਕਰਨ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਕਾਫੀ ਮਾਮਲਾ ਭਖ਼ਿਆ ਸੀ ਅਤੇ ਸਿੱਖ ਜਥੇਬੰਦੀਆਂ ਵਿੱਚ ਕਾਫੀ ਰੋਸ ਵੀ ਦੇਖਣ ਨੂੰ ਮਿਲਿਆ ਸੀ ਇਸ ਤੋਂ ਬਾਅਦ ਸ਼ਹੀਦ ਭਗਤ ਸਿੰਘ ਪ੍ਰੈੱਸ ਐਸੋਸੀਏਸ਼ਨ ਵੱਲੋਂ ਇਕ ਫੈਸਲਾ ਲਿੱਤਾ ਗਿਆ ਕੀ ਵਿਰਾਸਤੀ ਮਾਰਗ ਦੇ ਉੱਪਰ ਇਕ ਫ਼੍ਰੀ ਯਾਤਰੀ ਦੀ ਸਹਾਇਤਾ ਕੇਂਦਰ ਖੋਲਿਆ ਜਾਵੇਗਾ ਅਤੇ ਇਸ ਯਾਤਰੀ ਸਹਾਇਤਾ ਕੇਂਦਰ ਦੇ ਰਾਹੀ ਵਾਰ ਸਾਹਿਬ ਨਤਮਸਤਕ ਹੋਣ ਆਉਣ ਵਾਲੇ ਸ਼ਰਧਾਲੂਆਂ ਨੂੰ ਫ਼੍ਰੀ ਵਿੱਚ ਗਾਈਡ ਕੀਤਾ ਜਾਵੇਗਾ ਇਸ ਸਬੰਧ ਵਿੱਚ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਵੱਲੋਂ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਨੂੰ ਵੀ ਇਕ ਮੰਗ ਪੱਤਰ ਦਿੱਤਾ ਗਿਆ ਸੀ ਲੇਕਿਨ ਵਿਰਾਸਤੀ ਮਾਰਗ ਤੇ ਮੌਜੂਦ ਪ੍ਰਸ਼ਾਸ਼ਨ ਵੱਲੋਂ ਅੱਜ ਕਨੋਪਿਆ ਵੀ ਨਹੀਂ ਲੱਗਣ ਦਿੱਤੀਆਂ ਗਈਆਂ ਅਤੇ ਇਸ ਦੌਰਾਨ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਦੇ ਚੇਅਰਮੈਨ ਅਮਰਿੰਦਰ ਸਿੰਘ ਦੀ ਉਥੇ ਮੌਜੂਦ ਪ੍ਰਸ਼ਾਸਨਿਕ ਅਧਿਕਾਰੀ ਅਤੇ ਸਕਿਉਰਟੀ ਗਾਰਡ ਦੇ ਅਧਿਕਾਰੀਆਂ ਨਾਲ ਕਾਫੀ ਬਹਿਸਬਾਜ਼ੀ ਵੀ ਦੇਖਣ ਨੂੰ ਮਿਲੀ ਅਮਰਿੰਦਰ ਸਿੰਘ ਦੇ ਮੁਤਾਬਿਕ ਵਿਰਾਸਤੀ ਮਾਰਗ ਤੇ ਹੋਰ ਵੀ ਅਜਿਹੀਆਂ ਬਹੁਤ ਸਾਰੀਆਂ ਦੁਕਾਨਾਂ ਖੁੱਲ੍ਹੀਆਂ ਹਨ ਜਿਨ੍ਹਾਂ ਦੀ ਕਿਸੇ ਵੀ ਤਰੀਕੇ ਦੀ ਕੋਈ ਪਰਮੀਸ਼ਨ ਨਹੀ ਹੈ ਅਤੇ ਅਮਰਿੰਦਰ ਸਿੰਘ ਨੇ ਅਤੇ ਪ੍ਰਸ਼ਾਸਨਿਕ ਅਧਿਕਾਰੀ ਉੱਪਰ ਆਰੋਪ ਲਗਾਏ ਹੋਏ ਕਿਹਾ ਕਿ ਦੁਕਾਨਦਾਰਾਂ ਨੂੰ ਕਿਸੇ ਵੀ ਤਰੀਕੇ ਦੀ ਵਿਰਾਸਤੀ ਮਾਰਗ ਉਪਰ ਦੁਕਾਨਾਂ ਲਗਾਉਣ ਦੀ ਮਨਜ਼ੂਰੀ ਨਹੀਂ ਹੈ ਲੇਕਿਨ ਫਿਰ ਵੀ ਪ੍ਰਸ਼ਾਸਨਿਕ ਅਧਿਕਾਰੀ ਉਨ੍ਹਾਂ ਤੋਂ ਰਿਸ਼ਵਤ ਲੈ ਕੇ ਉਹਨਾਂ ਨੂੰ ਵਿਰਾਸਤੀ ਮਾਰਗ ਦੇ ਉਪਰ ਦੁਕਾਨਾਂ ਲਗਾਉਣ ਦੀ ਇਜ਼ਾਜਤ ਦੇ ਰਿਹਾ ਹੈ ਅਗਰ ਪ੍ਰਸ਼ਾਸਨਿਕ ਅਧਿਕਾਰੀ ਉਹ ਦੁਕਾਨਾਂ ਹਟਾ ਦੇਣਗੇ ਤਾਂ ਅਸੀਂ ਵੀ ਆਪਣੀ ਕਨੋਪੀ ਹਟਾ ਦੇਵਾਂਗੇ ਅਮਰਿੰਦਰ ਸਿੰਘ ਨੇ ਕਿਹਾ ਕਿ ਵਿਰਾਸਤੀ ਮਾਰਗ ਦੇ ਉੱਪਰ ਚੱਲ ਰਹੇ ਦੇਹ ਵਪਾਰ ਅਤੇ ਵੱਧ ਰਹੀ ਨਸ਼ੇ ਨੂੰ ਰੋਕਣ ਲਈ ਉਹਨਾਂ ਦੀ ਐਸੋਸੀਏਸ਼ਨ ਵੱਲੋਂ ਇਕ ਉਪਰਾਲਾ ਕੀਤਾ ਜਾ ਰਿਹਾ ਸੀ ਉਹਨਾਂ ਨੂੰ ਇਹ ਕਰਨ ਤੋਂ ਰੋਕ ਰਿਹਾ ਹੈ ਜੋ ਕਿ ਬਰਦਾਸ਼ਤ ਕਰਨ ਦੇ ਯੋਗ ਨਹੀ ਤੇ ਉਹਨਾਂ ਕਿਹਾ ਸੀ ਕਿ ਸਾਨੂੰ ਪਹਿਲਾਂ ਤੋਂ ਹੀ ਜਾਣਕਾਰੀ ਸੀ ਕਿ ਪਰਸ਼ਾਸ਼ਨ ਦੀ ਮਿਲੀਭੁਗਤ ਨਾਲ ਹੀ ਸਭ ਕੁਝ ਗਲਤ ਕੰਮ ਵਿਰਾਸਤੀ ਮਾਰਗ ਤੇ ਚੱਲ ਰਹੇ ਹਨ ਇਹ ਜੱਗ ਜ਼ਾਹਰ ਕਰਨ ਵਾਸਤੇ ਹੀ ਸਾਡੇ ਵੱਲੋਂ ਉੱਥੇ ਮਾਹਰਾਜਾ ਰਣਜੀਤ ਸਿੰਘ ਦੇ ਬੁੱਤ ਤੇ ਕਨੋਪਈ ਲਗਾਈ ਗਈ ਸੀ ਜਿਸ ਨੂੰ ਪ੍ਰਸ਼ਾਸ਼ਨ ਨੇ ਖਦੇੜ ਦਿੱਤਾ ਹੈ ਅਤੇ ਇਹ ਹੁਣ ਸਾਡੇ ਵੱਲੋਂ ਇਕ ਹੋਰ ਆਪਸ਼ਨ ਰੱਖੀ ਗਈ ਸੀ ਜਿੱਥੇ ਹੁਣ ਅਸੀਂ ਉਦਘਾਟਨ ਕਰਕੇ ਸ਼ਰਧਾਲੂਆਂ ਦੀ ਸੇਵਾ ਵਿੱਚ ਹਾਜ਼ਰ ਹਾਂ ਅਤੇ ਦਰਬਾਰ ਸਾਹਿਬ ਨਜਦੀਕ ਵਿਰਾਸਤੀ ਮਾਰਗ ਤੇ ਹੋ ਰਹੇ ਗਲਤ ਕਮਾਂ ਨੂ ਬੰਦ ਕਰਨ ਲਈ ਆਪਣਾ ਸਹਿਯੋਗ ਜ਼ਰੂਰ ਦਵਾਗੇ ਤੇ ਗਲਤ ਕੰਮ ਰੋਕਣ ਦੀ ਕੋਸ਼ਿਸ਼ ਕਰਾਂਗਾ 

ਦੂਸਰੇ ਪਾਸੇ ਚਲਦੀ ਰਹੀ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਅਮਰਿੰਦਰ ਸਿੰਘ ਦੀ ਬਹਿਸਬਾਜ਼ੀ ਦੌਰਾਨ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੇ ਕਿਹਾ ਕਿ ਇਸ ਜਥੇਬੰਦੀ ਕੋਲ ਵਿਰਾਸਤੀ ਮਾਰਗ ਤੇ ਕਣੋਪੀ ਲਗਾਉਣ ਦੀ ਕਿਸੇ ਵੀ ਤਰੀਕੇ ਦੀ ਕੋਈ ਮਨਜ਼ੂਰੀ ਨਹੀਂ ਹੈ ਅਤੇ ਬਿਨਾਂ ਮਨਜ਼ੂਰੀ ਤੋਂ ਅਸੀਂ ਇੱਥੇ ਕੋਈ ਵੀ ਕਨੌਪੀ ਨਹੀਂ ਲਗਾਉਣ ਦੇਵਾਗੇ ਹੈ ਅਤੇ ਵਿਰਾਸਤੀ ਮਾਰਗ ਤੇ ਲਗੀਆਂ ਨਜਾਇਜ਼ ਦੁਕਾਨਾਂ ਦੀ ਗੱਲ ਜੋਂ ਅਮਰਿੰਦਰ ਸਿੰਘ ਕਰ ਰਿਹਾ ਹੈ ਉਹ ਹਟਾਉਣਾ ਸਾਡਾ ਕੰਮ ਨਹੀਂ ਹੈ ਉਹ ਹਟਾਉਣ ਦਾ ਕੰਮ  ਨਗਰ ਨਿਗਮ ਵਿਭਾਗ ਦਾ ਹੈ ਅਤੇ ਇਹਨਾਂ ਵੱਲੋਂ ਸਿਰਫ਼ ਹੋਟਲ ਬੁੱਕ ਕਰਵਾਉਣ ਦੀ ਗੱਲ ਕੀਤੀ ਗਈ ਹੈ ਅਗਰ ਇਹ ਫ਼੍ਰੀ ਵਿੱਚ ਸਰਾਵਾਂ ਦਵਾਉਣ ਦੀ ਗੱਲ ਕਰਨ ਤਾਂ ਅਸੀਂ ਇਹਨਾਂ ਦੀ ਮਦਦ ਵੀ ਕਰੀਏ ਇਹ ਸਿਰਫ ਆਪਣੇ ਵਪਾਰ ਨੂੰ ਵਧਾਉਣ ਦਾ ਢੰਗ ਬਦਲ ਰਹੇ ਹਨ 

ਜ਼ਿਕਰਯੋਗ ਹੈ ਕਿ ਵਿਰਾਸਤੀ ਮਾਰਗ ਦੇ ਉੱਪਰ ਰੋਜ਼ਾਨਾ ਹੀ ਨਸ਼ੇ ਦੀ ਹਾਲਤ ਵਿਚ ਕੁਝ ਨੌਜਵਾਨਾਂ ਦੀਆਂ ਵੀਡੀਓ ਸਾਹਮਣੇ ਆਉਂਦੀਆਂ ਹਨ ਜੋ ਸ਼ਰਧਾਲੂਆਂ ਨੂੰ ਕਿਸੇ ਕਮਰੇ ਮੁਹਇਆ ਕਰਵਾਉਣ ਦੇ ਨਾਮ ਦੇ ਮੋਟੀ ਕਮਿਸ਼ਨ ਹੇਠ ਦੇ ਹਨ ਅਤੇ ਸ਼ਰਧਾਲੂਆਂ ਨੂੰ ਮੋਟੀ ਕਮੀਸ਼ਨ ਤੋਂ ਰੋਕਣ ਲਈ ਸ਼ਹੀਦ ਭਗਤ ਸਿੰਘ ਪ੍ਰੈੱਸ ਐਸੋਸੀਏਸ਼ਨ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਸੀ ਜੋ ਕਿ ਪ੍ਰਸ਼ਾਸ਼ਨ ਵੱਲੋਂ ਪੂਰਾ ਨਹੀਂ ਹੋਣ ਦਿੱਤਾ ਜਾ ਰਿਹਾ

ReplyForward

Spread the love

Leave a Reply

Your email address will not be published. Required fields are marked *

Back to top button