Punjab-ChandigarhTop News

 ਜਿਲਾ ਸ਼ਾਖਾ ਵੱਲੋਂ ਸਿਹਤ ਵਿਭਾਗ ਵਿਚਲੇ ਕੰਟਰੈਕਟ ਤੇ ਆਊਟ ਸੋਰਸ ਚੌਥਾ ਦਰਜਾ, ਸਫਾਈ ਸੇਵਕਾਂ ਦਾ 2015 ਤੋਂ ਠੇਕੇਦਾਰਾਂ ਦੁਆਰਾ ਸ਼ੋਸ਼ਣ ਤੇ ਕੀਤੀ ਜਾ ਰਹੀ ਲੁੱਟ

Suman preet Kaur ( The Mirror Time )

ਪਟਿਆਲਾ : 15 ਅਪ੍ਰੈਲ: ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ, ਜਿਲਾ ਸ਼ਾਖਾ ਵੱਲੋਂ ਸਿਹਤ ਵਿਭਾਗ ਵਿਚਲੇ ਕੰਟਰੈਕਟ ਤੇ ਆਊਟ ਸੋਰਸ ਚੌਥਾ ਦਰਜਾ, ਸਫਾਈ ਸੇਵਕਾਂ ਦਾ 2015 ਤੋਂ ਠੇਕੇਦਾਰਾਂ ਦੁਆਰਾ ਸ਼ੋਸ਼ਣ ਤੇ ਕੀਤੀ ਜਾ ਰਹੀ ਲੁੱਟ—ਖਸੁੱਟ ਨੂੰ ਲੈ ਕੇ ਪੜਾਅਵਾਰ ਸੰਘਰਸ਼ ਕੀਤੇ ਜਾ ਰਹੇ ਹਨ, ਠੇਕੇਦਾਰਾਂ ਵੱਲੋਂ ਇਹਨਾਂ ਕਰਮੀਆਂ ਨੂੰ ਘੱਟੋ—ਘੱਟ ਉਜਰਤਾਂ ਨਾਂ ਦੇਣ ਪੰਜਾਬ ਸਰਕਾਰ ਵੱਲੋਂ ਸਮੇਂ—ਸਮੇਂ ਸਿਰ ਜਾਰੀ ਹਦਾਇਤਾਂ ਦੀ ਅਤੇ ਕਿਰਤ ਕਮਿਸ਼ਨਰ ਦੇ ਪੱਤਰਾਂ ਦੀ ਪਾਲਣਾ ਨਾ ਕਰਨ ਇਹ ਸਾਰੇ ਮਾਮਲੇ ਸਬੰਧੀ ਸਿਹਤ ਮੰਤਰੀਆਂ ਦੇ ਧਿਆਨ ਵਿੱਚ ਲਿਖਤੀ ਰੂਪ ਵਿੱਚ ਲਿਆਉਣ ਸਬੰਧਤ ਅਫਸਰ ਜੋ ਇਨ੍ਹਾਂ ਕਰਮੀਆਂ ਦੇ ਪ੍ਰਿੰਸੀਪਲ ਇੰਪਲਾਈਰ ਹਨ, ਵਲੋਂ ਠੇਕੇਦਾਰਾਂ ਨਾਲ ਮਿਲੀ ਭੁਗਤ ਕਰਕੇ ਅੱਖੋ ਔਹਲੇ ਕਰਨ ਵਰਗੇ ਮਾਮਲਿਆਂ ਤੇ ਸਰਕਾਰ ਤੇ ਕਿਰਤ ਵਿਭਾਗ ਵਲੋਂ ਧਿਆਲ ਨਾ ਦੇਣ ਨੂੰ ਲੈ ਕੇ ਸਿਹਤ ਸੰਸਥਾਵਾਂ ਅੱਗੇ ਧਰਨੇ, ਰੈਲੀਆਂ, ਅਰਥੀ ਫੁੱਕ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਯੂਨੀਅਨ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਸਕੱਤਰ ਜਨਰਲ ਰਣਜੀਤ ਸਿੰਘ ਰਾਣਵਾ, ਜਨਰਲ ਸਕੱਤਰ ਬਲਜਿੰਦਰ ਸਿੰਘ ਅਨੁਸਾਰ ਮਿਤੀ 23 ਅਪ੍ਰੈਲ ਆਦਮਪੁਰ ਮਿਤੀ 30 ਅਪ੍ਰੈਲ ਨਕੋਦਰ, ਮਿਤੀ 26 ਅਪ੍ਰੈਲ ਤੇ 7 ਮਈ ਨੂੰ ਜਲੰਧਰ ਵਿਖੇ ਕਾਲੇ ਚੰਗੇ ਪਾਕੇ ਤੇ ਝੰਡਾ ਮਾਰਚ ਹੋਵੇਗਾ ਅਤੇ ਮੌਜੂਦਾ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੂੰ ਸਿਹਤ ਵਿਭਾਗ ਤੇ ਮੈਡੀਕਲ ਰਿਸਰਚ ਵਿਭਾਗ ਦੀਆਂ ਮੰਗਾਂ ਬਾਰੇ ਅਤੇ ਘੱਟੋ—ਘੱਟ ਉਜਰਤਾਂ, ਉਜਰਤਾ ਦਾ ਬਕਾਇਆ ਤੇ ਤਨਖਾਹਾਂ ਸਮੇਂ ਸਿਰ ਜਾਰੀ ਕਰਵਾਉਣ ਸਬੰਧੀ ਤੇ ਠੇਕੇਦਾਰੀ ਪ੍ਰਥਾ ਖਤਮ ਕਰਨ ਤੇ ਮਿਤੀ 27 ਫਰਵਰੀ ਅਤੇ ਮਿਤੀ 15 ਮਾਰਚ ਨੂੰ ਧਿਆਨ ਵਿੱਚ ਲਿਖਤੀ ਰੂਪ ਵਿੱਚ ਜਿਸ ਵਿੱਚ ਮੰਗਾਂ ਦੇ ਮੈਮੋਰੰਡਮ ਵੀ ਸ਼ਾਮਲ ਸਨ ਲਿਆਦਾ ਗਿਆ। ਪਰੰਤੂ ਪਤਨਾਲਾ ਅੱਜ ਵੀ ਉੱਥੇ ਦਾ ਉੱਥੇ ਹੋਣ ਤੇ ਚਿੰਤਾ ਪ੍ਰਗਟ ਕੀਤੀ ਗਈ, ਮੈਡੀਕਲ ਸੁਪਰਡੈਂਟ ਮਾਤਾ ਕੁਸ਼ਲਿਆ ਹਸਪਤਾਲ ਵਿਰੁੱਧ ਚਲ ਰਹੀ ਜਦੋ ਜਹਿਦ ਬਾਰੇ ਵੀ ਧਿਆਨ ਵਿੱਚ ਲਿਆਦਾ ਗਿਆ। ਜਿਸ ਦਾ ਵੀ ਮੰਤਰੀ ਨੇ ਕੋਈ ਵੀ ਨੋਟਿਸ ਨਹੀਂ ਲਿਆ।
ਅੱਜ ਇੱਥੇ ਕੰਟਰੈਕਟ, ਆਊਟ ਸੋਰਸ, ਸਫਾਈ ਸੇਵਕਾਂ ਅਤੇ ਚੌਥਾ ਦਰਜਾ ਕਰਮਚਾਰੀਆਂ ਨੇ ਸਿਹਤ ਮੰਤਰੀ ਦੀ ਨਿੱਜੀ ਰਿਹਾਇਸ਼ੀ ਅਗੇ ਧਰਨਾ ਦੇਣ ਲਈ ਗੁਰਦੁਆਰਾ ਸ੍ਰੀ ਦੁੱਖਨਿਵਾਰਨ ਸਾਹਿਬ ਨੇੜੇ ਬੱਸ ਸਟਾਪ ਵਿਖੇ ਲਾਲ ਝੰਡਿਆਂ, ਬੈਨਰਾਂ ਨਾਲ ਇਕੱਠੇ ਹੋਏ ਜਿਸ ਵਿੱਚ ਕੰਮ ਕਾਜੀ ਔਰਤਾਂ ਵੀ ਸ਼ਾਮਲ ਸੀ, ਇੱਥੋਂ ਰੋਸ ਮਾਰਚ ਕਰਕੇ ਮੰਤਰੀ ਦੀ ਰਿਹਾਇਸ਼ੀ ਅੱਗੇ ਵਧੇ ਤਾਂ ਭਾਰੀ ਪੁਲਿਸ ਫੋਰਸ ਜੋ ਪਹਿਲਾਂ ਤੋਂ ਤੈਨਾਤ ਸੀ ਵਲੋਂ ਮੰਤਰੀ ਨਾਲ ਗੱਲਬਾਤ ਕਰਵਾਉਣ ਤੇ ਰਿਹਾਇਸ਼ੀ ਅੱਗੇ ਮਾਰਚ ਨੂੰ ਮੁਲਤਵੀ ਕੀਤਾ ਗਿਆ। ਇਸ ਮੋਕੇ ਤੇ ਮੁਲਾਜਮ ਆਗੂਆਂ ਵਿੱਚ ਦਰਸ਼ਨ ਸਿੰਘ ਲੁਬਾਣਾ, ਦੀਪ ਚੰਦ ਹੰਸ, ਬਲਜਿੰਦਰ ਸਿੰਘ, ਜਗਮੋਹਨ ਨੋਲੱਖਾ, ਰਾਮ ਲਾਲ ਰਾਮਾ, ਮਾਧੋ ਲਾਲ ਰਾਹੀ, ਰਾਮ ਕਿਸ਼ਨ, ਰਾਮ ਪ੍ਰਸਾਦ ਸਹੋਤਾ, ਅਸ਼ੋਕ ਬਿੱਟੂ, ਦਰਸ਼ੀ ਕਾਂਤ, ਸਵਰਣ ਸਿੰਘ ਬੰਗਾ, ਉਂਕਾਰ ਸਿੰਘ, ਰਾਜੇਸ਼ ਕੁਮਾਰ, ਮੋਧ ਨਾਥ, ਪ੍ਰੀਤਮ ਠਾਕੁਰ, ਬਲਬੀਰ ਸਿੰਘ, ਬੰਸੀ ਲਾਲ, ਮੇਜਰ ਸਿੰਘ ਰਾਮ ਦਾਸ, ਅਨਿਲ ਗਾਗਟ, ਜਗਤਾਰ ਬਾਬਾ, ਤਰਲੋਚਨ ਮਾੜੂ, ਹਰਬੰਸ ਸਿੰਘ, ਸ਼ਾਮ ਸਿੰਘ, ਇੰਦਰਪਾਲ ਵਾਲੀਆ, ਪ੍ਰਕਾਸ਼ ਲੁਬਾਣਾ, ਅਜੈ ਸਿੱਪਾ, ਅਰੁਣ ਕੁਮਾਰ, ਸ਼ਿਵ ਚਰਨ, ਰਾਮ ਜੋਧਾ, ਦਿਆ ਸ਼ੰਕਰ, ਸੁਨੀਤਾ, ਮੀਨੂੰ, ਮਮਤਾਜ, ਪ੍ਰੇਮ ਲਤਾ, ਤਰਲੋਚਨ ਮੰਡੋਲੀ, ਲਖਵੀਰ ਸਿੰਘ, ਸਤਨਰਾਇਣ ਗੋਨੀ, ਸੁਨੀਲ ਦੱਤ, ਆਦਿ ਹਾਜਰ ਸਨ।

Spread the love

Leave a Reply

Your email address will not be published. Required fields are marked *

Back to top button