Punjab-ChandigarhTop NewsUncategorized

ਕੇਂਦਰ ਵੱਲੋ ਕਣਕ ਤੇ ਲਗਾਏ ਵੈਲਿਊ ਕਟ ਦੇ ਖਿਲਾਫ਼ 18 ਅਪ੍ਰੈਲ ਨੂੰ ਰੇਲਾਂ ਰੋਕੀਆਂ ਜਾਣਗੀਆਂ : ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ

sumanpreet Kaur ( The Mirror Time )

ਪਟਿਆਲਾ: 15-04-23 ( ) ਅੱਜ ਇਥੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਦੀ  ਪਟਿਆਲਾ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਸਵਾਜਪੁਰ ਦੀ ਪ੍ਰਧਾਨਗੀ ਹੇਠ ਇਥੇ ਗੁਰੁਦਵਾਰਾ ਮਾਲੋਮਜਰਾ ਵਿਖੇ ਹੋਈ ਜਿਸ ਦੀ ਕਾਰਵਾਈ ਜ਼ਿਲ੍ਹਾ ਸਕੱਤਰ ਗੁਰਬਚਨ ਸਿੰਘ ਸੰਧਨੋਲੀ ਨੇ ਪ੍ਰੈੱਸ ਨਾਮ ਜਾਰੀ ਕਰਦਿਆਂ ਦੱਸਿਆ ਕਿ ਮੀਟਿੰਗ ਵਿੱਚ ਫੈਂਸਲਾ ਕੀਤਾ ਕਿ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਏਕਤਾ (ਅਜ਼ਾਦ) ਨਾਲ ਸਾਂਝੇ ਤੌਰ ਤੇ ਕੇਂਦਰ ਵੱਲੋ ਕਣਕ ਤੇ ਲਗਾਏ ਵੈਲਿਊ ਕਟ ਦੇ ਖਿਲਾਫ਼ 18 ਅਪ੍ਰੈਲ ਨੂੰ ਨਾਭਾ ਵਿੱਖੇ  ਰੇਲਾਂ ਰੋਕੀਆਂ ਜਾਣਗੀਆਂ। ਮੀਟਿੰਗ ਵਿੱਚ ਆਗੂਆਂ ਨੇ ਕਿਹਾ ਕਿ ਪਹਿਲਾਂ ਕਣਕ ਦੇ ਖ਼ਰਾਬੇ ਦੀ ਮਾਰ ਝੱਲ ਰਹੇ ਨੇ ਤੇ ਕਣਕ ਦਾ ਝਾੜ ਬਹੁਤ ਘੱਟ ਨਿੱਕਲਿਆ ਹੈ, ਹੁਣ ਕੇਂਦਰ ਸਰਕਾਰ ਨੇ ਇਹ ਕਟ ਲਾਕੇ ਕਿਸਾਨਾਂ ਨਾਲ ਧੱਕਾ ਕੀਤਾ ਹੈ ਅਤੇ ਸਰਕਾਰ ਤੋ ਮੰਗ ਕੀਤੀ ਕਿ ਕਣਕ ਦੇ ਭਾਅ ਖਰਾਬ ਦਾਣਿਆਂ ਦੇ ਬਹਾਨੇ 32.5 ਰੁਪਏ ਪ੍ਰਤੀ ਕੁਇੰਟਲ ਦੀ ਕਟੌਤੀ ਰੱਦ ਕੀਤੀ ਜਾਵੇ, ਕਣਕ ਅਤੇ ਹਾੜ੍ਹੀ ਦੀਆਂ ਫਸਲਾਂ ਦਾ ਗੜ੍ਹੇਮਾਰੀ ਅਤੇ ਬੇਮੌਸਮੀ ਬਾਰਿਸ਼ ਕਾਰਨ ਹੋਏ ਨੁਕਸਾਨ ਦਾ ਪੂਰਾ ਮੁਆਵਜ਼ਾ ਦਿੱਤਾ ਜਾਵੇ, ਅਡਾਨੀ ਅਤੇ ਹੋਰ ਕਾਰਪੋਰੇਟ ਘਰਾਣਿਆਂ ਦੇ ਸ਼ੈਲੋਜ ( ਅਨਾਜ਼ ਭੰਡਾਰ) ਦੀ ਕਣਕ ਸਪਲਾਈ ਯਕੀਨੀ ਬਣਾਉਣ ਵਾਸਤੇ 250 ਲੋਕ ਮੰਡੀਆਂ ਬੰਦ ਕਰਨ ਦੇ ਸਰਕਾਰੀ ਹੁਕਮ ਰੱਦ ਕੀਤੇ ਜਾਣ, ਸਰਕਾਰੀ ਨੀਤੀਆਂ ਅਤੇ ਕੁਦਰਤੀ ਆਫ਼ਤਾਂ ਕਾਰਣ ਕਿਸਾਨਾਂ ਅਤੇ ਮਜ਼ਦੂਰਾਂ ਦੇ ਕਰਜ਼ਿਆਂ ਉੱਤੇ ਲੀਕ ਮਾਰੀ ਜਾਵੇ ਅਤੇ ਪੰਜਾਬ ਅੰਦਰ ਕੀਤੀ ਸਰਕਾਰੀ ਦਾਹਸ਼ਿਤ ਦਾ ਮਾਹੌਲ ਖ਼ਤਮ ਕੀਤਾ ਜਾਵੇ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸੂਬਾ ਪ੍ਰੈਸ ਸਕੱਤਰ ਜਰਨੈਲ ਸਿੰਘ ਕਾਲੇਕੇ, ਸੂਬਾ ਕਮੇਟੀ ਮੈਂਬਰ ਸਤਵੰਤ ਸਿੰਘ ਵਜੀਦਪੁਰ, ਸੁਰਿੰਦਰ ਸਿੰਘ ਕਕਰਾਲਾ, ਇੰਦਰਮੋਹਨ ਘੂਮਾਣਾ,ਬੱਬਲੀ ਰੰਨੋ, ਬਲਜਿੰਦਰ ਸਿੰਘ ਢੀਂਡਸਾ, ਪਵਨ ਪਸਿਆਣਾ,ਗੁਰਨਾਮ ਸਿੰਘ ਢੈਂਠਲ, ਯਾਦਵਿੰਦਰ ਸਿੰਘ ਕੂਕਾ, ਵਿਕਰਮਜੀਤ ਸਿੰਘ ਅਰਨੋ, ਭਾਗ ਸਿੰਘ ਫਤੇਪੁਰ,ਗੁਰਤੇਜ ਸਿੰਘ ਸੌਧੇਵਾਲਾ, ਜਗਤਾਰ ਸਿੰਘ ਬਰਸਟ ਭਾਰਤੀ ਕਿਸਾਨ ਯੂਨੀਅਨ ਏਕਤਾ ਅਜ਼ਾਦ ਵੱਲੋ ਗੁਰਵਿੰਦਰ ਸਿੰਘ ਸਦਰਪੁਰ ਤੇ ਚਮਕੌਰ ਸਿੰਘ ਭੇਡਪਰ ਆਦਿ ਨੇ ਵਿਚਾਰ ਰੱਖੇ।

Spread the love

Leave a Reply

Your email address will not be published. Required fields are marked *

Back to top button