ਵਾਲਮੀਕਿ ਧਰਮ ਸਭਾ ਵਲੋਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ 132ਵਾਂ ਜਨਮ ਦਿਵਸ ਮਨਾਇਆ ਗਿਆ
Ajay Verma
The Mirror Time
ਅੱਜ ਮਿਤੀ 14-04-2023 ਨੂੰ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ 132ਵਾਂ ਜਨਮ ਦਿਵਸ, ਵਾਲਮੀਕਿ ਧਰਮ ਸਭਾ (ਰਜਿ:), ਗਾਂਧੀ ਨਗਰ, ਲਾਹੌਰੀ ਗੇਟ, ਪਟਿਆਲਾ ਅਤੇ ਸੈਂਟਰਲ ਵਾਲਮੀਕਿ ਸਭਾ ਇੰਡੀਆ ਵੱਲੋਂ ਡਾ. ਭੀਮ ਰਾਓ ਅੰਬੇਡਕਰ ਪਾਰਕ, ਬੱਸ ਸਟੈਂਡ, ਪਟਿਆਲਾ ਵਿਖੇ ਮਨਾਇਆ ਗਿਆ। ਜਿਸ ਦੀ ਪ੍ਰਧਾਨਗੀ ਵੀਰ ਰਾਜੇਸ਼ ਕੁਮਾਰ ਪ੍ਰਧਾਨ, ਵੀਰ ਸੋਨੂੰ ਸੰਗਰ ਅਤੇ ਵੀਰ ਰਾਜੇਸ਼ ਘਾਰੂ ਜੀ ਨੇ ਕੀਤੀ। ਮੁੱਖ ਮਹਿਮਾਨ ਵਜੋਂ ਮਹਾਰਾਣੀ ਪ੍ਰਨੀਤ ਕੌਰ ਜੀ ਅਤੇ ਬੀਬਾ ਜੈ ਇੰਦਰ ਕੌਰ ਜੀ ਪੁਹੰਚੇ। ਮਹਾਰਾਣੀ ਪ੍ਰਨੀਤ ਕੌਰ ਜੀ ਨੇ ਕਿਹਾ ਕਿ ਬਾਬਾ ਸਾਹਿਬ ਜੀ ਨੇ ਔਰਤਾਂ ਨੂੰ ਕਾਨੂੰਨੀ ਤੌਰ ਤੇ ਬਰਾਬਰਤਾ ਦਾ ਹੱਕ ਦਿਵਾਇਆ। ਇਸ ਮੌਕੇ ਤੇ ਵੱਖ – ਵੱਖ ਧਾਰਮਿਕ ਅਤੇ ਰਾਜਨੀਤਿਕ ਲੋਕਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਤੇ ਸ਼੍ਰੀ ਗੇਜਾ ਰਾਮ ਵਾਲਮੀਕਿ ਜੀ ਚੇਅਰਮੈਨ ਸਫ਼ਾਈ ਕਰਮਚਾਰੀ ਕਮਿਸ਼ਨ ਪੰਜਾਬ, ਸ਼੍ਰੀ ਕੇ. ਕੇ. ਸ਼ਰਮਾ ਜੀ ਸਾਬਕਾ ਚੇਅਰਮੈਨ ਪੀ. ਆਰ. ਟੀ. ਸੀ., ਸ਼੍ਰੀ ਕੇ. ਕੇ. ਮਲਹੋਤਰਾ ਜੀ, ਸ਼੍ਰੀ ਸੰਜੀਵ (ਬਿੱਟੂ) ਜੀ ਸਾਬਕਾ ਮੇਅਰ ਨਗਰ ਨਿਗਮ ਪਟਿਆਲਾ, ਸ਼੍ਰੀਮਤੀ ਵਿੰਤੀ ਸੰਗਰ ਜੀ ਡਿਪਟੀ ਮੇਅਰ ਨਗਰ ਨਿਗਮ ਪਟਿਆਲਾ ਅਤੇ ਸ਼੍ਰੀ ਅਮਰਿੰਦਰ ਬਜਾਜ ਜੀ ਸਾਬਕਾ ਮੇਅਰ ਨਗਰ ਨਿਗਮ ਪਟਿਆਲਾ ਜੀ, ਅਤੇ ਵੀਰ ਅਜੈ ਕੁਮਾਰ ਸ਼ੀਪਾ ਪ੍ਰਧਾਨ ਦੀ ਫੌਰਥ ਕਲਾਸ ਯੂਨੀਅਨ ਰਾਜਿੰਦਰਾ ਹਸਪਤਾਲ ਪਟਿਆਲਾ, ਸ਼੍ਰੀ ਰਣਧੀਰ ਸਿੰਘ ਥਿੰਦ ਜੀ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਲਗਵਾਈ। ਵਾਲਮੀਕਿ ਧਰਮ ਸਭਾ (ਰਜਿ:), ਗਾਂਧੀ ਨਗਰ, ਲਾਹੌਰੀ ਗੇਟ, ਪਟਿਆਲਾ ਦੇ ਅਹੁਦੇਦਾਰ ਅਤੇ ਮੈਂਬਰ ਸਾਹਿਬਾਨ ਵੀਰ ਨਰੇਸ਼ ਕੁਮਾਰ ਨਿੰਦੀ, ਵੀਰ ਜੀਵਨ ਲਾਲ ਪ੍ਰੇਮੀ, ਵੀਰ ਮੋਹਨ ਲਾਲ ਅਟਵਾਲ, ਵੀਰ ਸੰਜੈ ਟਾਂਕ, ਵੀਰ ਰਾਜੇਸ਼ ਬੱਗਣ, ਵੀਰ ਮਨੋਜ ਕੁਮਾਰ ਮੱਟੂ, ਵੀਰ ਜੋਨੀ ਅਟਵਾਲ, ਵੀਰ ਵਿਨੋਦ ਕੁਮਾਰ, ਵੀਰ ਪੰਮਾ, ਵੀਰ ਰਾਜਾ, ਵੀਰ ਬਸੰਤ ਬੈਂਸ ਜੀ ਹਜਾਰ ਸਨ। ਇਸ ਤੋਂ ਇਲਾਵਾ ਵੀਰ ਰਾਜੇਸ਼ ਕੁਮਾਰ ਪ੍ਰਧਾਨ, ਵੀਰ ਸੋਨੂੰ ਸੰਗਰ ਅਤੇ ਵੀਰ ਰਾਜੇਸ਼ ਘਾਰੂ ਜੀ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਬਾਬਾ ਸਾਹਿਬ ਜੀ ਦੇ ਦਿਖਾਏ ਹੋਏ ਰਸਤੇ ਤੇ ਚੱਲਣ ਦੀ ਲੋੜ ਹੈ ਅਤੇ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸ਼ਿਕਸ਼ਤ ਕਰਨ ਦੀ ਲੋੜ ਹੈ ਅਤੇ ਸਾਰਿਆਂ ਦਾ ਧੰਨਵਾਦ ਕੀਤਾ।