ਸਹਾਰਾ ਫਾਊਂਡੇਸ਼ਨ ਅਤੇ ਜੀਵਨ ਆਸ਼ਾ ਵੈਲਫੇਅਰ ਕਲੱਬ ਵੱਲੋਂ 29 ਮਈ ਨੂੰ ਪੀ.ਜੀ.ਆਈ.ਐਮ. ਸੈਟੇਲਾਈਟ ਸੈਂਟਰ ਘਾਬਦਾਂ ਵਿਖੇ ਲਗਾਏ ਜਾ ਰਹੇ ਬਲੱਡ ਡੋਨੇਸ਼ਨ ਕੈਂਪ
Abhinandan Chauhan
(The Mirror Time)
ਸਹਾਰਾ ਫਾਊਂਡੇਸ਼ਨ ਅਤੇ ਜੀਵਨ ਆਸ਼ਾ ਵੈਲਫੇਅਰ ਕਲੱਬ ਵੱਲੋਂ 29 ਮਈ ਦਿਨ ਸੋਮਵਾਰ ਨੂੰ ਪੀ.ਜੀ.ਆਈ.ਐਮ.ਅਈ.ਆਰ. ਸੈਟੇਲਾਈਟ ਸੈਂਟਰ ਘਾਬਦਾਂ ਵਿਖੇ ਲਗਾਏ ਜਾ ਰਹੇ ਬਲੱਡ ਡੋਨੇਸ਼ਨ ਕੈਂਪ ਦਾ ਪੋਸਟਰ ਡਾ. ਸ਼ਰੁਤੀ ਸ਼ਰਮਾ (ਅਸਿਸਟੈਂਟ ਪ੍ਰੋਫੈਸਰ) ਇੰਚਾਰਜ, ਡਾ. ਗੀਤਿਕਾ (ਅਸਿਸਟੈਂਟ ਪ੍ਰੋਫੈਸਰ) Haematology (Lab), ਡਾ. ਗੁਰਪ੍ਰੀਤ ਕੌਰ Senior Resident- Pathology (Lab) ਪੀ.ਜੀ.ਆਈ.ਐਮ.ਈਆਰ ਸੈਟੇਲਾਈਟ ਸੈਂਟਰ ਘਾਬਦਾਂ, ਗੁਰਿੰਦਰਜੀਤ ਸਿੰਘ ਜਬੰਧਾ ਚੇਅਰਮੈਨ ਭਾਈ ਗੁਰਦਾਸ ਕਾਲਜ, ਸੁਖਵਿੰਦਰ ਸਿੰਘ ਚੇਅਰਮੈਨ ਲਾਈਫ ਗਾਰਡ ਇੰਸਟੀਚਿਊਟ, ਸ਼ਿਵ ਆਰੀਆ ਚੇਅਰਮੈਨ ਨੈਸ਼ਨਲ ਨਰਸਿੰਗ ਕਾਲਜ, ਤਨੂਜਾ ਸ੍ਰੀਵਾਸਤਵਾ ਪ੍ਰਿੰਸਿਪਲ ਅਤੇ ਪਰਮਜੀਤ ਕੌਰ ਪ੍ਰਿੰਸੀਪਲ ਵੱਲੋਂ ਰਿਲੀਜ਼ ਕੀਤਾ ਗਿਆ। ਇਸ ਮੌਕੇ ਡਾ. ਸ਼ਰੁਤੀ ਨੇ ਕਿਹਾ ਕਿ ਪੀ.ਜੀ.ਆਈ.ਐਮ.ਈ. ਆਰ. ਸੈਟੇਲਾਈਟ ਸੈਂਟਰ ਘਾਬਦਾਂ ਵਿਖੇ ਇਹ ਪਹਿਲਾ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ ਇਸ ਨੇਕ ਕੰਮ ਲਈ ਸਾਡੀ ਸਾਰੀ ਟੀਮ ਵੱਲੋਂ ਕੈਂਪ ਨੂੰ ਸਫਲ ਬਣਾਉਣ ਲਈ ਪੂਰਾ ਸਹਿਯੋਗ ਦਿੱਤਾ ਜਾਵੇਗਾ ਉਨ੍ਹਾਂ ਕਿਹਾ ਕਿ ਸਿਹਤਮੰਦ ਵਿਅਕਤੀ ਆਪਣੀ ਸਵੈਇੱਛਿਆ ਨਾਲ ਖੂਨਦਾਨ ਕਰਕੇ ਮਰੀਜ਼ ਦੀ ਜਾਨ ਬਚਾ ਸਕਦਾ ਹੈ ਇਸ ਨੇਕ ਕੰਮ ਖੂਨਦਾਨ ਕੈਂਪ ਨੂੰ ਮਹਾਂਦਾਨ ਕਿਹਾ ਜਾਂਦਾ ਹੈ। ਵਿਸ਼ੇਸ਼ ਕਰਕੇ ਚੰਡੀਗੜ੍ਹ ਪੀਜੀਆਈ ਦੇ ਸੀਨੀਅਰ ਡਾ. ਵਿਪਿਨ ਕੋਸ਼ਲ Medical Superintendent ਪੀਜੀਆਈ ਚੰਡੀਗੜ੍ਹ ਅਤੇ ਡਾ.ਅਸ਼ੋਕ ਕੁਮਾਰ ਨੋਡਲ ਅਫਸਰ ਪੀਜੀਆਈ ਐਮਈਆਰ ਸੈਟੇਲਾਈਟ ਸੈਂਟਰ ਘਾਬਦਾਂ ਨੇ ਸਹਾਰਾ ਵੱਲੋਂ ਕੀਤੇ ਜਾ ਰਹੇ ਸਮਾਜ ਭਲਾਈ ਦੇ ਕੰਮਾਂ ਦੀ ਸਲਾਘਾ ਕੀਤੀ ਤੇ ਆਪਣੇ ਅਤੇ ਆਪਣੇ ਸੈਂਟਰ ਦੀ ਪੂਰੀ ਟੀਮ ਵੱਲੋਂ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ। ਇਸ ਕੈਂਪ ਵਿੱਚ ਪੀਜੀਆਈ ਚੰਡੀਗੜ੍ਹ ਦੇ ਬਲੱਡ ਬੈਂਕ ਦੇ ਡਾ. ਸੰਗੀਤਾ, ਡਾ. ਹਰਿਕਿਸ਼ਨ ਧਵਨ, ਡਾ. ਸੁਚੇਤ ਸੱਚਦੇਵ, ਅਸਿਸਟੈਂਟ ਪ੍ਰੋਫੈਸਰ ਸਾਹਿਬਾਨਾਂ ਦੀ ਦੇਖਰੇਖ ਵਿੱਚ ਕੈਂਪ ਲੱਗੇਗਾ। ਪੋਸਟਰ ਰਿਲੀਜ਼ ਮੌਕੇ ਸਹਾਰਾ ਫਾਊਂਡੇਸ਼ਨ ਦੇ ਸਰਪ੍ਰਸਤ ਡਾ.ਚਰਨਜੀਤ ਸਿੰਘ ਉਡਾਰੀ ਅਤੇ ਚੇਅਰਮੈਨ ਸਰਬਜੀਤ ਸਿੰਘ ਰੇਖੀ, ਜਨਰਲ ਸਕੱਤਰ ਅਸ਼ੋਕ ਕੁਮਾਰ ਸ਼ਰਮਾ, ਜਨ ਸੇਵਾ ਅਭਿਆਨ ਦੇ ਡਾਇਰੈਕਟਰ ਨਰਿੰਦਰ ਸਿੰਘ ਬੱਬੂ, ਹੈਰੀਟੇਜ ਐਂਡ ਕਲਚਰ ਵਿੰਗ ਦੇ ਡਾਇਰੈਕਟਰ ਡਾ. ਮੀਨੂੰ ਤੰਵਰ, ਮੁੱਖ ਸਲਾਹਕਾਰ ਲੇਡੀਜ਼ ਵਿੰਗ ਹਰਪ੍ਰੀਤ ਕੌਰ, ਆਰਤੀ ਅਤੇ ਜੀਵਨ ਆਸ਼ਾ ਵੈਲਫੇਅਰ ਕਲੱਬ ਵੱਲੋਂ ਜੀਵਨ ਕੁਮਾਰ, ਹੈਪੀ, ਧਨਵੰਤ ਕੁਮਾਰ, ਕਰਿਸ਼ ਅਤੇ ਮੱਖਣ ਪੂਨੀਆਂ ਮੈਡੀਕਲ ਸੋਸ਼ਲ ਵਰਕਰ ਨੇ ਕਿਹਾ ਕਿ ਕੈਂਪ ਨੂੰ ਸਫਲ ਬਣਾਉਣ ਲਈ ਸਾਡੀ ਪੂਰੀ ਟੀਮ ਇਕਜੁੱਟ ਹੋ ਕੇ ਕੰਮ ਕਰ ਰਹੀ ਹੈ। ਇਸ ਕੈਂਪ ਵਿੱਚ ਭਾਈ ਗੁਰਦਾਸ ਗਰੁੱਪ, ਨੈਸ਼ਨਲ ਨਰਸਿੰਗ, ਲਾਈਫ ਗਾਰਡ ਇੰਸਟੀਚਿਊਟ ਅਤੇ ਪਿੰਡਾਂ, ਸ਼ਹਿਰਾਂ ਦੇ ਨੌਜਵਾਨਾਂ ਵੱਲੋਂ ਬਹੁਤ ਹੀ ਸਹਿਯੋਗ ਮਿਲ ਰਿਹਾ ਹੈ ਕੈਂਪ ਪ੍ਰਤੀ ਉਹਨਾਂ ਵਿੱਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ ਉਮੀਦ ਕੀਤੀ ਜਾ ਰਹੀ ਹੈ ਕਿ ਨੌਜਵਾਨ ਵੀਰ ਇਸ ਕੈਂਪ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣਗੇ। ਇਸ ਕੈਂਪ ਵਿੱਚ ਜਿੰਨ੍ਹਾਂ ਨੋਜਵਾਨ ਵੀਰਾਂ ਨੇ ਖੂਨਦਾਨ ਕਰਨਾ ਹੈ ਉਹ ਪੀਜੀਆਈ ਐਮਈਆਰ ਸੈਟੇਲਾਈਟ ਸੈਂਟਰ ਘਾਬਦਾਂ, ਭਾਈ ਗੁਰਦਾਸ ਕਾਲਜ, ਲਾਈਫ ਗਾਰਡ ਇੰਸਟੀਚਿਊਟ, ਨੈਸ਼ਨਲ ਨਰਸਿੰਗ ਇੰਸਟੀਚਿਊਟ, ਸਹਾਰਾ ਫਾਊਂਡੇਸ਼ਨ, ਜੀਵਨ ਆਸ਼ਾ ਵੈਲਫੇਅਰ ਕਲੱਬ ਦੇ ਮੈਬਰਾਂ ਕੋਲ ਆਪਣੇ ਨਾਮ ਦੀ ਰਜਿਸਟ੍ਰੇਸ਼ਨ ਕਰਵਾ ਸਕਦਾ ਹੈ। ਇਸ ਕੈਂਪ ਵਿੱਚ ਦਿੱਤਾ ਗਿਆ ਖੂਨ ਐਮਰਜੈਂਸੀ ਸੇਵਾਵਾਂ, ਆਪਰੇਸ਼ਨ ਸਬੰਧੀ ਅਤੇ ਥਾਈਸੀਸੀਆ ਦੇ ਮਰੀਜ਼ਾਂ ਦੇ ਕੰਮ ਆਵੇਗਾ ਜਿਸ ਨਾਲ ਲੋੜ ਪੈਣ ਤੇ ਮਰੀਜ਼ਾਂ ਦੀ ਜਾਨ ਬਚਾਈ ਜਾ ਸਕੇਗੀ।