Punjab-ChandigarhTop News

ਏ.ਡੀ.ਸੀ. ਈਸ਼ਾ ਸਿੰਘਲ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਆਰ.ਐਸ.ਈ.ਟੀ.ਆਈ. ਦੀ ਸਲਾਹਕਾਰੀ ਕਮੇਟੀ ਦੀ ਮੀਟਿੰਗ

ਪਟਿਆਲਾ, 26 ਮਈ:
ਵਧੀਕ ਡਿਪਟੀ ਕਮਿਸ਼ਨਰ (ਦਿਹਾਤੀ ਵਿਕਾਸ) ਈਸ਼ਾ ਸਿੰਘਲ ਨੇ ਜ਼ਿਲ੍ਹਾ ਆਰ.ਐੱਸ.ਈ.ਟੀ.ਆਈ. ਸਲਾਹਕਾਰੀ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਪੇਂਡੂ ਸਵੈ-ਰੋਜ਼ਗਾਰ ਸਿਖਲਾਈ ਸੰਸਥਾਨ (ਆਰ.ਐੱਸ.ਈ.ਟੀ.ਆਈ.), ਪਟਿਆਲਾ ਦੇ ਕੰਮ ਦਾ ਜਾਇਜ਼ਾ ਲਿਆ। ਇੱਥੇ ਐੱਸ.ਬੀ.ਆਈ., ਆਰ.ਐੱਸ.ਈ.ਟੀ.ਆਈ, ਪਟਿਆਲਾ ਵਿਖੇ ਹੋਈ ਮੀਟਿੰਗ ਦੌਰਾਨ ਉਨ੍ਹਾਂ ਨੇ ਸਟੇਟ ਬੈਂਕ ਆਫ ਇੰਡੀਆ ਪੇਂਡੂ ਸਵੈ-ਰੋਜ਼ਗਾਰ ਸਿਖਲਾਈ ਸੰਸਥਾ ਦੀ ਸਾਲਾਨਾ ਗਤੀਵਿਧੀ ਰਿਪੋਰਟ ਸਾਲ 2022-23 ਜਾਰੀ ਕੀਤੀ ਗਈ।
ਇਸ ਮੌਕੇ ਈਸ਼ਾ ਸਿੰਘਲ ਨੇ ਕਿਹਾ ਕਿ ਆਰ.ਐਸ. ਈ. ਟੀ. ਆਈ. ਦਾ ਮੁੱਖ ਉਦੇਸ਼ ਪੇਂਡੂ ਯੁਵਾ ਸ਼ਕਤੀ ਨੂੰ ਦਿਸ਼ਾ ਨਿਰਦੇਸ਼ ਦੇਣਾ ਹੈ ਤਾਂ ਜੋ ਰਾਸ਼ਟਰ ਨਿਰਮਾਣ ਹੋ ਸਕੇ। ਉਨ੍ਹਾਂ ਕਿਹਾ ਕਿ ਪੇਂਡੂ ਸਵੈ-ਰੋਜ਼ਗਾਰ ਸਿਖਲਾਈ ਸੰਸਥਾਨ, ਕੌਸ਼ਲ ਵਿਕਾਸ ਸਿਖਲਾਈ ਦੁਆਰਾ ਪੇਂਡੂ ਨੌਜਵਾਨਾਂ ਨੂੰ ਸਹੀ ਸੇਧ ਦਿੱਤੀ ਜਾ ਰਹੀ ਹੈ ਅਤੇ ਉਹ ਪ੍ਰਾਪਤ ਹੁਨਰ, ਸਕਾਰਾਤਮਕ ਮਾਨਸਿਕਤਾ ਅਤੇ ਆਤਮ-ਵਿਸ਼ਵਾਸ ਨਾਲ ਜਿੱਥੇ ਆਪਣੇ ਉੱਦਮ ਸਥਾਪਤ ਕਰਕੇ ਦੂਜਿਆਂ ਲਈ ਬਹੁਤ ਸਾਰੀਆਂ ਨੌਕਰੀਆਂ ਪੈਦਾ ਕਰਨ ਦੇ ਯੋਗ ਬਣੇ ਹਨ।
ਇਸ ਮੌਕੇ ਆਰ.ਐੱਸ.ਈ.ਟੀ.ਆਈ. ਪੰਜਾਬ ਸਟੇਟ ਡਾਇਰੈਕਟਰ ਚਰਨਜੀਤ ਸਿੰਘ ਨੇ ਜ਼ਿਲ੍ਹੇ ਦੇ ਪਿੰਡਾਂ ਵਿਚ ਉਦਮੀ ਜਾਗਰੂਕਤਾ ਪ੍ਰੋਗਰਾਮ (ਈ.ਏ.ਪੀ.) ਕਰਵਾਉਣ ਬਾਰੇ ਦੱਸਿਆ। ਸਟੇਟ ਬੈਂਕ ਆਫ ਇੰਡੀਆ ਦੇ ਲੀਡ ਜ਼ਿਲ੍ਹਾ ਮੈਨੇਜਰ ਦੇਵਿੰਦਰ ਕੁਮਾਰ ਨੇ ਦੱਸਿਆ ਕਿ ਪੇਂਡੂ ਸਵੈ-ਰੋਜ਼ਗਾਰ ਸਿਖਲਾਈ ਸੰਸਥਾਨ ਪਟਿਆਲਾ ਰੋਜ਼ਗਾਰ ਪੈਦਾ ਕਰਨ ਲਈ ਸ਼ਾਨਦਾਰ ਕੰਮ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਾਲ 2022-23 ਦੌਰਾਨ, ਪੇਂਡੂ ਸਵੈ-ਰੋਜ਼ਗਾਰ ਸਿਖਲਾਈ ਸੰਸਥਾਨ ਪਟਿਆਲਾ ਨੇ 744 ਉਮੀਦਵਾਰਾਂ ਨੂੰ ਸਿਖਲਾਈ ਦਿੱਤੀ  ਅਤੇ ਲੰਘੇ ਵਿੱਤੀ ਸਾਲ ਦੌਰਾਨ, 468 ਉਮੀਦਵਾਰਾਂ ਨੂੰ ਬੈਂਕ ਵਿੱਤ ਪ੍ਰਦਾਨ ਕੀਤਾ ਗਿਆ ਹੈ ਅਤੇ 694 ਉਮੀਦਵਾਰਾਂ ਨੇ ਸਵੈ-ਰੋਜ਼ਗਾਰ ਸ਼ੁਰੂ ਕੀਤਾ ਹੈ।
ਮੀਟਿੰਗ ਵਿੱਚ ਨਾਬਾਰਡ ਦੇ ਏ.ਜੀ.ਐਮ., ਡਿਪਟੀ ਡਾਇਰੈਕਟਰ ਈ.ਜੀ.ਟੀ., ਜੀ.ਐਮ. (ਡੀ.ਆਈ.ਸੀ), ਪ੍ਰਿੰਸੀਪਲ ਆਈ.ਟੀ.ਆਈ., ਜ਼ਿਲ੍ਹਾ ਪ੍ਰੋਗਰਾਮ ਅਫਸਰ ਅਤੇ ਪੇਂਡੂ ਸਵੈ-ਰੋਜ਼ਗਾਰ ਸਿਖਲਾਈ ਸੰਸਥਾਨ ਪਟਿਆਲਾ ਦੇ ਡਾਇਰੈਕਟਰ ਸ੍ਰੀ ਰਾਜੀਵ ਸਰਹਿੰਦੀ ਵੀ ਹਾਜ਼ਰ ਸਨ। ਸਰਹਿੰਦੀ ਨੇ ਦੱਸਿਆ ਕਿ 31 ਮਾਰਚ 2023 ਤੱਕ 6732  ਸਿਖਿਆਰਥੀਆਂ ਨੇ ਸਿਖਲਾਈ ਹਾਸਲ ਕੀਤੀ, ਜ਼ਿਨ੍ਹਾਂ ਵਿਚੋਂ 5045 ਸਿਖਿਆਰਥੀਆਂ ਨੇ ਸਵੈ-ਰੋਜਗਾਰ ਸੁਰੂ ਕੀਤਾ ਅਤੇ 119 ਸਿਖਿਆਰਥੀਆਂ ਨੇ ਨੌਕਰੀਆਂ ਪ੍ਰਾਪਤ ਕੀਤੀਆਂ ਹਨ।

Spread the love

Leave a Reply

Your email address will not be published. Required fields are marked *

Back to top button