ਪੀ.ਆਰ.ਟੀ.ਸੀ. ਪੈਨਸ਼ਨਰਾਂ ਦੀ ਹੋਈ ਮਾਸਿਕ ਮੀਟਿੰਗ ਬਕਾਇਆਂ ਦੀ ਕੀਤੀ ਗਈ ਮੰਗ
Harpreet Kaur (TMT)
ਪਟਿਆਲਾ : ਪੀ.ਆਰ.ਟੀ.ਸੀ. ਪੈਨਸ਼ਨਰਾਂ ਦੀ ਮਾਸਿਕ ਮੀਟਿੰਗ ਹਰ ਮਹੀਨੇ ਦੀ ਤਰ੍ਹਾਂ ਪੀ.ਆਰ.ਟੀ.ਸੀ. ਪੈਨਸ਼ਨਾਂ ਐਸੋਸੀਏਸ਼ਨ ਦੇ ਚੇਅਰਮੈਨ ਮੁਕੰਦ ਸਿੰਘ ਅਤੇ ਸੂਬਾ ਪ੍ਰਧਾਨ ਭਗਵੰਤ ਸਿੰਘ ਕੰਗਣਵਾਲ ਦੀ ਰਹਿਨੁਮਾਈ ਹੇਠ ਬੱਸ ਸਟੈਂਡ ਵਿਖੇ ਹੋਈ। ਕੜਕਦੀ ਧੁੱਪ ਦੀ ਪ੍ਰਵਾਹ ਨਾ ਕਰਦਿਆਂ ਪੰਜਾਬ, ਚੰਡੀਗੜ੍ਹ ਤੇ ਹਰਿਆਣੇ ਤੋਂ ਭਾਰੀ ਗਿਣਤੀ ਵਿੱਚ ਪੈਨਸ਼ਨਰਾਂ ਨੇ ਸ਼ਮੂਲੀਅਤ ਕੀਤੀ। ਰੈਲੀ ਰੂਪੀ ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਕੰਗਣਵਾਲ ਨੇ ਕਿਹਾ ਕਿ ਅੱਜ ਜੋ ਆਪਾਂ ਨੂੰ ਪੈਨਸ਼ਨ ਤੇ ਬਕਾਏ ਮਿਲੇ ਤੇ ਮਿਲ ਰਹੇ ਹਨ ਇਹ ਤੁਹਾਡੇ ਏਕੇ ਕਰਕੇ ਹੀ ਮਿਲ ਰਹੇ ਹਨ ਅਤੇ ਅਸੀਂ ਤੁਹਾਡੇ ਨਾਲ ਵਾਹਦਾ ਕਰਦੇ ਹਾਂ ਕਿ ਇਸੇ ਤਰ੍ਹਾਂ ਏਕਾ ਬਣਾਕੇ ਰੱਖੋ ਬਕਾਇਆ ਦੀ ਅਦਾਇਗੀ ਕਰਾਉਣੀ ਸਾਡੀ ਜਿੰਮੇਵਾਰੀ ਹੈ। ਉਹਨਾਂ ਮੈਨੇਜਮੈਂਟ ਨੂੰ, ਪੈਨਸ਼ਨ ਲਗਾਤਾਰ ਸਮੇਂ ਸਿਰ ਪਾਉਣ ਤੇ ਰਹਿੰਦੇ ਬਕਾਏ, ਜਿਵੇਂ ਕਿ ਮੈਡੀਕਲ ਬਿੱਲਾਂ ਦੀ ਅਦਾਇਗੀ, ਡੀ.ਏ. ਦੀਆਂ ਕਿਸ਼ਤਾਂ ਅਤੇ ਪੇ ਬੈਂਡਾਂ ਦਾ ਬਕਾਇਆ ਜਲਦੀ ਦੇਣ ਲਈ ਕਿਹਾ, ਸਕੱਤਰ ਜਨਰਲ ਹਰੀ ਸਿੰਘ ਚਮਕ ਤੇ ਲੁਧਿਆਣਾ ਡਿਪੂ ਦੇ ਪ੍ਰਧਾਨ ਬਚਿੱਤਰ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਾਡੀਆਂ ਸਾਰੀਆਂ ਪ੍ਰਾਪਤੀਆਂ ਆਪਣੇ ਏਕੇ ਨਾਲ ਹੀ ਹੋਈਆਂ ਹਨ। ਕੀਤੀਆਂ ਅਦਾਇਗੀਆਂ ਕਾਰਨ ਉਹਨਾਂ ਐਮ.ਡੀ. ਸਾਹਿਬ ਦੀਆਂ ਕੋਸ਼ਿਸ਼ਾਂ ਦੀ ਪ੍ਰਸੰਸਾ ਕੀਤੀ। ਉਨ੍ਹਾਂ ਨੇ ਹੱਕਾਂ ਲਈ ਲੜ ਰਹੇ ਕਿਸਾਨਾ ਅਤੇ ਦਿੱਲੀ ਜੰਤਰ—ਮੰਤਰ ਵਿਖੇ ਇਨਸਾਫ ਲਈ ਲੜ ਰਹੀਆਂ ਮਹਿਲਾ ਭਲਵਾਨਾ ਦੇ ਸੰਘਰਸ਼ ਦੀ ਹਮਾਇਤ ਕਰਦਿਆ ਉਨ੍ਹਾਂ ਨੁੰ ਇਨਸਾਫ ਦੇਣ ਦੀ ਮੰਗ ਕੀਤੀ। ਇਹ ਮੀਟਿੰਗ ਇਨ੍ਹਾਂ ਮਹਿਲਾ ਭਲਵਾਨਾ ਦੇ ਘੋਲ ਨੂੰ ਸਮਰਪਿਤ ਰਹੀ, ਉਨ੍ਹਾਂ ਨੇ ਸ਼ਰਾਰਤੀ ਅਨਸਰਾਂ ਵਲੋਂ ਸੁਚੇਤ ਰਹਿੰਦਿਆ ਆਪਿਸ ਵਿੱਚ ਭਾਈ ਚਾਰਜ ਸਾਂਝ ਨੂੰ ਮਜਬੂਤ ਬਨਾਉਣ ਤੇ ਜੋਰ ਦਿੱਤਾ ਅਤੇ ਬੇ—ਅਦਬੀਆਂ ਕਰਕੇ ਧਾਰਮਿਕ ਭਾਵਨਾਵਾਂ ਭੜਕਾਉਣ ਵਾਲਿਆਂ ਦੀ ਨਿਖੇਧੀ ਕੀਤੀ।
ਅੰਤ ਵਿੱਚ ਐਸੋਸੀਏਸ਼ਨ ਦੇ ਚੇਅਰਮੈਨ ਮੁਕੰਦ ਸਿੰਘ ਨੇ ਆਪਣੇ ਧੰਨਵਾਦੀ ਭਾਸ਼ਣ ਵਿੱਚ ਏਕੇ ਨੁੰ ਮਜਬੂਤ ਕਰਨ ਅਤੇ ਆਪਣੀ ਪੈਨਸ਼ਨ ਦੇ ਪਹਿਰੇਦਾਰ ਬਣਨ ਲਈ ਅਪੀਲ ਕੀਤੀ ਤੇ ਇੰਨੀ ਗਰਮੀ ਦੇ ਬਾਵਜੂਦ ਇੰਨੀ ਭਾਰੀ ਗਿਣਤੀ ਵਿੱਚ ਸ਼ਮੂਲੀਅਤ ਕਰਨ ਤੇ ਹਾਜਰੀਨ ਦਾ ਧੰਨਵਾਦ ਕੀਤਾ। ਉਪਰੋਕਤ ਤੋਂ ਇਲਾਵਾ ਇਸ ਮੀਟਿੰਗ ਨੂੰ ਸਰਵ ਸ੍ਰੀ ਬਚਨ ਸਿੰਘ ਅਰੋੜਾ ਜਨਰਲ ਸਕੱਤਰ ਕੇਂਦਰੀ ਬਾਡੀ, ਜਲੌਰ ਸਿੰਘ ਫਰੀਦਕੋਟ, ਤਰਸੇਮ ਸਿੰਘ ਸੈਣੀ ਕਪੂਰਥਲਾ ਡਿਪੂ, ਬੁੱਧ ਰਾਮ ਬਰਨਾਲਾ, ਮਹਿੰਦਰ ਸਿੰਘ ਸੋਹੀ ਪਟਿਆਲਾ, ਰਾਮਫਲ ਬੁੱਢਲਾਡਾ, ਬਹਾਦਰ ਸਿੰਘ ਸੰਗਰੂਰ, ਜੋਗਿੰਦਰ ਸਿੰਘ, ਸ਼ਿਵ ਕੁਮਾਰ ਪਟਿਆਲਾ ਡਿਪੂ, ਭਜਨ ਸਿੰਘ ਚੰਡੀਗੜ੍ਹ, ਅਮੋਲਕ ਸਿੰਘ ਅਤੇ ਗੁਰਜੀਤਇੰਦਰ ਸਿੰਘ ਰਾਣਾ ਬਠਿੰਡਾ ਨੇ ਵੀ ਸੰਬੋਧਨ ਕੀਤਾ। ਇਸ ਮੀਟਿੰਗ ਨੂੰ ਕਾਮਯਾਬ ਕਰਨ ਸਰਵ ਸ੍ਰੀ ਬਖਸ਼ੀਸ਼ ਸਿੰਘ ਦਫਤਰ ਸਕੱਤਰ, ਬਲਵੰਤ ਸਿੰਘ ਕੈਸ਼ੀਅਰ, ਬਲਵੀਰ ਸਿੰਘ ਬੂਟਰ, ਸੋਹਣ ਸਿੰਘ, ਗੁਰਦੀਪ ਸਿੰਘ, ਗੁਰਚਰਨ ਸਿੰਘ, ਰਣਜੀਤ ਸਿੰਘ ਜੀਓ, ਨਾਰੰਗ ਸਿੰਘ, ਗੁਰਦੇਵ ਸਿੰਘ, ਰੁਮੇਸ਼ ਕੁਮਾਰ, ਬੀਰ ਸਿੰਘ ਨੇ ਵੀ ਵਡਮੁੱਲਾ ਯੋਗਦਾਨ ਪਾਇਆ।