ਪੰਜਾਬ ਵਣ ਵਿਭਾਗ ਵਰਕਰਜ਼ ਯੂਨੀਅਨ ਨੇ ਜਿਲ੍ਹਾ ਵਣ ਮੰਡਲ ਅਫਸਰ ਪਟਿਆਲਾ ਦੇ ਦਫਤਰ ਅੱਗੇ ਦਿੱਤਾ ਰੋਸ ਧਰਨਾ ਤੇ ਕੀਤੀ ਜੋਰਦਾਰ ਨਾਅਰੇਬਾਜੀ—ਮੰਡੋਲੀ
Harpreet Kaur ( TMT)
(ਪਟਿਆਲਾ ) ਅੱਜ ਵਣ ਵਿਭਾਗ ਵਣ ਮੰਡਲ ਪਟਿਆਲਾ ਕੰਮ ਕਰਦੇ ਡੇਲੀਵੇਜਿਜ਼ ਕਾਮਿਆਂ ਨੇ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਜਿਲਾ ਵਣ ਮੰਡਲ ਅਫਸਰ ਪਟਿਆਲਾ ਦੇ ਦਫਤਰ ਅੱਗੇ ਇਕੱਤਰ ਹੋ ਕੇ ਰੋਸ ਪ੍ਰਦਰਸ਼ਨ ਸੂਬਾ ਪ੍ਰਧਾਨ ਸ੍ਰੀ ਬਲਵੀਰ ਸਿੰਘ ਮੰਡੋਲੀ ਅਤੇ ਜਿਲਾ ਮੰਡਲ ਪ੍ਰਧਾਨ ਸ੍ਰੀ ਵੀਰਪਾਲ ਸਿੰਘ ਲੂੰਬਾ ਅਤੇ ਸੀਨੀਅ ਮੀਤ ਪ੍ਰਧਾਨ ਹਰਚਰਨ ਸਿੰਘ ਤੇ ਮੀਤ ਪ੍ਰਧਾਨ ਰਾਮ ਸਿੰਘ ਵਿੱਤ ਸਕੱਤਰ ਕੁਲਵੰਤ ਸਿੰਘ ਥੂਹੀ ਦੀ ਅਗਵਾਈ ਹੇਠ ਧਰਨਾ ਦਿੱਤਾ ਗਿਆ। ਮੰਗ ਕੀਤੀ ਗਈ ਮੰਡਲ ਦੀ ਦਿਹਾੜੀਦਾਰ ਕਾਮਿਆਂ ਦੀ ਸੀਨੀਆਰਤਾ ਸੂਚੀ ਬਿਨਾਂ ਪੱਖਪਾਤ ਬਣਾਈ ਜਾਵੇ ਜਿਹੜੇ ਕਾਮਿਆਂ ਦੇ ਇਤਰਾਜ ਦਿੱਤੇ ਗਏ ਹਨ। ਬਾਰ—ਬਾਰ ਲਿਖਤੀ ਦੇਣ ਪਰ ਵੀ ਰਿਕਾਰਡ ਦਰੁਸਤ ਕਰਕੇ ਨਾਮ ਸ਼ਾਮਲ ਸੂਚੀ ਵਿੱਚ ਨਹੀਂ ਕੀਤੇ ਗਏ। 31 ਮਾਰਚ 2023 ਦੀ ਸੂਚੀ ਜਥੇਬੰਦੀ ਨੂੰ ਦਿੱਤੀ ਜਾਵੇ। ਮਾਰਚ 2020 ਤੋਂ ਪੰਜਾਬ ਸਰਕਾਰ ਦੇ ਵਾਧਾ ਮਿੰਨੀਮਮ ਵੇਜਿਜ਼ ਦੇ ਤਹਿਤ ਘੱਟੋ—ਘੱਟ ਉਜਰਤਾ ਦੇ ਵਾਧੇ ਵਾਲਾ ਏਰੀਅਲ ਬਕਾਇਆ ਅੱਜ ਤੱਕ ਮੁਕੰਮਲ ਨਹੀਂ ਦਿੱਤਾ ਨਹੀਂ ਗਿਆ ਅਤੇ ਦਫਤਰਾ ਵਿੱਚ ਕੰਮ ਕਰਦੇ ਦਿਹਾੜੀਦਾਰ ਕਾਮਿਆਂ ਨੂੰ ਬਾਹਰ ਉਹਾਂ ਦੀ ਕੰਮ ਵਾਲੀ ਜਗ੍ਹਾਂ ਪਰ ਭੇਜਿਆ ਜਾਵੇ। ਜਿੱਥੇ ਉਨ੍ਹਾਂ ਦੀ ਹਾਜਰੀ ਪੈ ਰਹੀ ਹੈ। ਪਟਿਆਲਾ ਅੰਦਿਰ ਵੱਡੀ ਪੱਧਰ ਮਗਨਾਰੇਗਾ ਸਕੀਮ ਦੇ ਕਾਮਿਆ ਤੋਂ ਕੰਮ ਲੈ ਕੇ ਵਿਭਾਗੀ ਥੈਲੀਆਂ ਮਿੱਟੀ ਦੀਆਂ ਭਰਾਈ ਕੀਤੀਆ ਜਾ ਰਹੀਆਂ ਹਨ। ਨਾਰੇਗਾ ਦੀ ਆੜ ਹੇਠ ਵਿਭਾਗੀ ਕੰਮ ਕਰਨ ਵਾਲੇ ਡੇਲੀਵੇਜਿਜ ਕਾਮਿਆਂ ਨਾਲ ਸਰਾਸਰ ਧੋਖਾ ਕੀਤਾ ਜਾ ਰਿਹਾ ਹੈ। ਮਨ ਮਰਜੀ ਨਾਲ ਮਨ ਮਾਨੀਆ ਕਰ ਰਹੇ ਹਨ। ਜਿਸ ਕਰਕੇ ਸਰਕਾਰ ਤੱਕ ਮੰਗਾਂ ਦਾ ਹਵਾਲਾ ਦੇ ਕੇ ਜਿਕਰੋ ਕਰਦਿਆਂ ਮੰਗ ਕੀਤੀ ਗਈ ਕਿ ਸਰਕਾਰ ਨੇ ਅਜੇ ਤੱਕ ਵਣ ਵਿਭਾਗ ਦੇ ਕਿਰਤੀ ਕਾਮਿਆਂ ਨੂੰ ਇਨਸਾਫ ਦਿੱਤਾ ਜਾਵੇ ਅਤੇ ਹੱਕਾਂ ਦੀ ਰਾਖੀ ਕੀਤੀ ਜਾਵੇ। ਇਸ ਮੌਕੇ ਹਰਚਰਨ ਸਿੰਘ ਬਦੋਸ਼ੀ ਪ੍ਰਧਾਨ ਰੇਜ ਸਰਹਿੰਦ, ਹਰਪ੍ਰੀਤ ਸਿੰਘ ਲੋਚਮਾ ਪ੍ਰਧਾਨ ਰਾਜਪੁਰਾ, ਗੁਰਪ੍ਰੀਤ ਸਿੰਘ ਪ੍ਰਧਾਨ ਰੇਜ ਨਾਭਾ, ਮੇਜਰ ਸਿੰਘ ਰਾਮ, ਲਾਜਵੰਤ ਕੌਰ ਪ੍ਰਧਾਨ ਰੇਜ ਸਮਾਣਾ, ਰਣਜੀਤ ਸਿੰਘ ਪ੍ਰਧਾਨ ਰੇਜ ਨਾਭਾ, ਪਰਮਜੀਤ ਕੌਰ ਸਰਹਿੰਦ, ਰਾਣੀ, ਕੁਲਵਿੰਦਰ ਸਿੰਘ, ਸਾਧੂ ਸਿੰਘ, ਜਸਵੀਰ ਸਿੰਘ, ਹਰਦੀਪ ਸਿੰਘ, ਇਸ ਤੋਂ ਇਲਾਵਾ ਹੋਰ ਕਿਰਤੀ ਕਾਮਿਆਂ ਨੇ ਰੋਸ ਜਾਹਰ ਕੀਤਾ।