Punjab-Chandigarh

ਤ੍ਰਿਵੇਣੀ ਸਾਹਿਤ ਪਰਿਸ਼ਦ ਪਟਿਆਲਾ ਵੱਲੋਂ ਅਗਸਤ ਮਹੀਨੇ ਦੀ ਮਾਸਕ ਕਾਵਿ ਗੋਸ਼ਟੀ ਦਾ ਆਯੋਜਨ ਕੀਤਾ ਗਿਆ।

Ajay Verma

ਤ੍ਰਿਵੇਣੀ ਸਾਹਿਤ ਪਰਿਸ਼ਦ (ਰਜਿ:) ਪਟਿਆਲਾ ਵੱਲੋਂ  ਤਰਕਸ਼ੀਲ ਹਾਲ,  ਨੇੜੇ ਗੁ: ਦੁਖਨਿਵਾਰਨ ਸਾਹਿਬ, ਪਟਿਆਲਾ ਵਿਖੇ ਅਗਸਤ ਮਹੀਨੇ ਦੀ ਮਾਸਕ ਕਾਵਿ ਗੋਸ਼ਟੀ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਤ੍ਰਿਵੇਣੀ ਸਾਹਿਤ ਪਰਿਸ਼ਦ (ਰਜਿ:)ਪਟਿਆਲਾ ਦੇ ਪ੍ਰਧਾਨ  ਗੁਰਦਰਸ਼ਨ ਸਿੰਘ ਗੁਸੀਲ, ਸੁਖਮਿੰਦਰ ਸ਼ੇਖੋਂ, ਨਿਰਮਲਾ ਗਰਗ, ਅਤੇ ਇੰਦਰ ਪਾਲ ਸਿੰਘ ਸ਼ਾਮਿਲ ਹੋਏ। ਮੰਚ ਸੰਚਾਲਨ ਜਨਰਲ ਸਕੱਤਰ ਮੰਗਤ ਖ਼ਾਨ ਨੇ ਕੀਤਾ। ਸਮਾਗਮ ਦਾ ਅਰੰਭ ਸ਼ਾਮ ਸਿੰਘ ਵਲੋਂ ਗੀਤ ਗਾਇਨ ਕਰ ਕੇ ਕੀਤਾ ਗਿਆ। ਪਰਿਸ਼ਦ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਗੁਸੀਲ ਨੇ ਸਮਾਗਮ ਵਿੱਚ ਪੁੱਜੇ ਸਮੂਹ ਸਾਹਿਤਕਾਰਾਂ ਨੂੰ ਜੀ ਆਇਆਂ ਕਿਹਾ ਅਤੇ ਅਪਣੇ ਵਿਚਾਰ ਸਾਂਝੇ ਕੀਤੇ। ਮੰਚ ਸੰਚਾਲਕ ਦੇ ਸੱਦੇ ਤੇ ਇਸ ਸਮਾਗਮ ਦੇ ਕਵੀ ਦਰਬਾਰ ਵਿਚ ਜੱਗਾ ਰੰਗੂਵਾਲ,  ਚਰਨਜੀਤ ਜੋਤ, ਸਤੀਸ਼ ਵਿਦਰੋਹੀ, ਰਾਮ ਸਿੰਘ ਬੰਗ, ਜਗਜੀਤ ਸਿੰਘ ਸਾਹਨੀ, ਸ਼ਹਿਬਾਜ਼ ਸੈਫ਼ੀ, ਸੁਖਵਿੰਦਰ ਸਿੰਘ, ਦਰਸ਼ਨ ਸਿੰਘ ਪਸਿਆਣਾ, ਪਿਆਰਾ ਦੀਨ, ਸ਼ਰਵਣ ਕੁਮਾਰ ਵਰਮਾ, ਕੁਲਵੰਤ ਸਿੰਘ ਸੈਦੋਕੇ, , ਬਲਬੀਰ ਸਿੰਘ ਦਿਲਦਾਰ, ਕੁਲਜੀਤ ਕੌਰ ਪਟਿਆਲਾ, ਬਲਵਿੰਦਰ ਸਿੰਘ ਭੱਟੀ, ਅੰਜੂ ਬਾਲਾ ਤਬੱਸੁਮ,  ਕ੍ਰਿਸ਼ਨ ਲਾਲ ਧੀਮਾਨ, ਕੁਲਦੀਪ ਕੌਰ ਧੰਜੂ, ਅਮਰਜੀਤ ਕੌਰ ਆਸ਼ਟਾ,  ਸਰਦੂਲ ਸਿੰਘ ਭੱਲਾ,ਬਚਨ ਸਿੰਘ  ਗੁਰਮ,ਨਵੀਨ ਕਮਲ ਭਾਰਤੀ, ਤੇਜਿੰਦਰ ਸਿੰਘ ਅਨਜਾਨਾ, ਤਿਰਲੋਕ ਸਿੰਘ ਢਿਲੋਂ, ਗੁਰਚਰਨ ਸਿੰਘ ਪੱਬਾਰਾਲੀ, ਮੰਗਤ ਖ਼ਾਨ, ਨਿਰਮਲਾ ਗਰਗ, ਇੰਦਰ ਪਾਲ ਸਿੰਘ, ਸੁਖਮਿੰਦਰ ਸ਼ੇਖੋਂ ਨੇ ਅਪਣੀਆਂ ਰਚਨਾਵਾਂ ਪੜ੍ਹੀਆਂ। ਕਾਵਿ ਗੋਸ਼ਟੀ ਵਿੱਚ ਸ਼ਾਮਿਲ ਹੋਏ ਕਵੀਆਂ ਨੇ ਵੱਖ ਵੱਖ ਵਿਸ਼ਿਆਂ ਸਬੰਧੀ ਰਚਨਾਂਵਾਂ ਪੇਸ਼ ਕੀਤੀਆਂ ।  ਸੁਖਮਿੰਦਰ ਸਿੰਘ ਸ਼ੇਖੋਂ ਜੀ ਨੇ ਸਮਾਗਮ ਬਾਰੇ ਅਪਣੇ ਵਡਮੁੱਲੇ ਵਿਚਾਰ ਪੇਸ਼ ਕੀਤੇ। ਫ਼ਾਨੀ ਸੰਸਾਰ ਤੋਂ ਵਫਾ਼ਤ ਪਾ ਗਈਆਂ ਅਦਬੀ ਸ਼ਖਸ਼ੀਅਤਾਂ ਸ੍ਰੀ ਦੇਸ ਰਾਜ ਕਾਲੀ ਜੀ, ਸ੍ਰੀ ਸ਼ਿਵ ਨਾਥ  ਜੀ, ਸ੍ਰੀ ਬਾਰੂ ਸਤਬਰਗ ਜੀ ਅਤੇ ਮਾਸਟਰ ਤਰਲੋਚਨ ਸਿੰਘ ਜੀ ਨੂੰ ਮੋਨ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਅੰਤ ਵਿਚ ਤ੍ਰਿਵੇਣੀ ਸਾਹਿਤ ਪਰਿਸ਼ਦ ਦੇ ਪ੍ਰਧਾਨ  ਗੁਰਦਰਸ਼ਨ ਸਿੰਘ ਗੁਸੀਲ ਵੱਲੋਂ ਮੰਚ ਤੋਂ ਆਪਣੀ ਰਚਨਾ ਸਾਂਝੀ ਕੀਤੀ ਗਈ ਅਤੇ  ਆਏ ਹੋਏ ਸਾਹਿਤਕਾਰਾਂ ਦਾ ਧੰਨਵਾਦ ਕੀਤਾ। ਮੰਗਤ ਖ਼ਾਨ  ਨੇ ਮੰਚ ਸੰਚਾਲਨ ਦੀ ਜਿੰਮੇਵਾਰੀ ਬਾਖ਼ੂਬੀ ਨਿਭਾਈ। ਸਾਰਿਆਂ ਸ਼ਾਇਰਾਂ ਦੇ ਸਹਿਯੋਗ ਨਾਲ ਇਹ ਸਮਾਗਮ ਯਾਦਗਾਰੀ ਹੋ ਨਿੱਬੜਿਆ

Spread the love

Leave a Reply

Your email address will not be published. Required fields are marked *

Back to top button