Punjab-ChandigarhTop News

ਸਿਵਲ ਗੰਨਮੈਨ ਅਤੇ ਗਾਰਡ ਕੰਟਰੈਕਟ ਵਰਕਰਜ਼ ਯੂਨੀਅਨ ਨੇ ਵਿਧਾਇਕ ਨੂੰ ਸੌਂਪਿਆ ਮੰਗ ਪੱਤਰ  

Rakesh Sharma

The Mirror Time

ਸਨੌਰ/ ਪਟਿਆਲਾ 28 ਅਗਸਤ

 ਸਿਵਲ ਗੰਨਮੈਨ ਅਤੇ ਗਾਰਡ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੂੰ ਇਕ ਮੰਗ ਪੱਤਰ ਸੌਂਪਿਆ ਗਿਆ ਇਹ ਮੰਗ ਪੱਤਰ ਸੂਬਾ ਪ੍ਰਧਾਨ ਲਛਮਣ ਸਿੰਘ ਧੂਰੀ ਅਤੇ ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ ਕਾਠਗੜ੍ਹ 

ਦੀ ਅਗਵਾਈ ਹੇਠ ਵਿਧਾਇਕ ਪਠਾਣਮਾਜਰਾ ਨੂੰ ਸੌਂਪਿਆ ਗਿਆ ਜਿਸ ਵਿਚ ਉਨ੍ਹਾਂ ਕਿਹਾ ਕਿ ਉਹ ਲਮੇਂ ਸਮੇਂ ਤੋਂ ਕੋਆਪਰੇਟਿਵ ਬੈਂਕਾਂ ਵਿੱਚ  

 ਠੇਕੇਦਾਰੀ ਅਧੀਨ ਕੰਮ ਕਰਦੇ ਹਨ ਉਨ੍ਹਾਂ ਕਿਹਾ ਕਿ ਸਾਨੂੰ ਇਸ ਠੇਕੇਦਾਰੀ ਸਿਸਟਮ ਵਿਚੋਂ ਬਹਾਰ ਕਢਿਆ ਜਾਵੇ। ਤੇ ਸਾਨੂੰ ਬੈਂਕਾਂ ਦੇ ਅਧੀਨ ਕੀਤਾ ਜਾਵੇ ਅਤੇ ਡੀਸੀ ਰੇਟ ਚੰਡੀਗੜ੍ਹ ਦੀ ਤਨਖਾਹ ਦੇਣ ਦਾ ਸਿਸਟਮ  ਲਾਗੂ ਕੀਤਾ ਜਾਵੇ।  ਪੰਜਾਬ ਪ੍ਰਧਾਨ ਲਛਮਣ ਸਿੰਘ ਕੱਕੜਵਾਲ ਤੇ ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ ਕਾਠਗੜ੍ਹ 

 ਨੇ ਕਿਹਾ ਕਿ ਗੰਨਮੈਨ ਅਤੇ ਗਾਰਡਾਂ ਦੀਆਂ ਮੰਗਾਂ ਆਉਣ ਵਾਲੀ ਵਿਧਾਨ ਸਭਾ ਦੇ ਸੈਸ਼ਨ ਵਿੱਚ ਵਿਧਾਇਕ ਪਠਾਣਮਾਜਰਾ ਸਰਕਾਰ ਦੇ ਧਿਆਨ ਵਿੱਚ ਲਿਆਉਣ ਤਾਂ ਜੋ ਉਨ੍ਹਾਂ ਦੀਆਂ ਮੁਸਕਲਾਂ ਦਾ ਹੱਲ ਹੋ ਸਕੇ ।ਇਸ ਮੌਕੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਯੂਨੀਅਨ ਦੇ ਆਗੂਆਂ ਨੂੰ ਭਰੋਸਾ ਦਿਵਾਇਆ ਕਿ

  ਸਿਵਲ ਗੰਨਮੈਨ ਅਤੇ ਗਾਰਡ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਜੋ ਵੀ ਵਾਜਵ ਮੰਗਾਂ ਹਨ ਉਹ ਸਰਕਾਰ ਤੱਕ ਆਉਂਣ ਵਾਲੀ ਵਿਧਾਨ ਸਭਾ ਵਿੱਚ ਪੁਜਦੀਆਂ ਕਰਾਂਗਾ । 

ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ ਪਟਿਆਲਾ, ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਰਾਜਪੁਰਾ, ਹਰਵਿੰਦਰ ਸਿੰਘ ਕਕਰਾਲਾ, ਧਰਮ ਸਿੰਘ ਮੈਂਬਰ, ਗੁਰਵਿੰਦਰ ਸਿੰਘ ਗੁਰੀ ਘਗਰ ਸਰਾਂਏ ਪੰਜਾਬ ਪ੍ਰੈਸ ਸਕੱਤਰ ਅਤੇ ਹੋਰ ਯੂਨੀਅਨ ਦੇ ਆਗੂ ਮੌਜੂਦ ਸਨ

Spread the love

Leave a Reply

Your email address will not be published. Required fields are marked *

Back to top button