ਵਧੀਕ ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹਾ ਲੈਵਲ ਫੂਡ ਸੇਫ਼ਟੀ ਐਡਵਾਈਜ਼ਰੀ ਕਮੇਟੀ ਦੀ ਮੀਟਿੰਗ
Harpreet ( TMT)
ਪਟਿਆਲਾ 16 ਮਈ:
ਜ਼ਿਲ੍ਹੇ ਵਿੱਚ ਫੂਡ ਸੇਫ਼ਟੀ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਵਾਉਣ ਲਈ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਈਸ਼ਾ ਸਿੰਘਲ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਲੈਵਲ ਫੂਡ ਸੇਫ਼ਟੀ ਐਡਵਾਈਜ਼ਰੀ ਕਮੇਟੀ ਦੀ ਮੀਟਿੰਗ ਕੀਤੀ ਗਈ।
ਇਸ ਮੀਟਿੰਗ ਵਿੱਚ ਵੱਖ ਵੱਖ ਵਿਭਾਗ ਜ਼ਿਲ੍ਹਾ ਸਿੱਖਿਆ ਦਫ਼ਤਰ, ਖੇਤੀਬਾੜੀ ਦਫ਼ਤਰ , ਫੂਡ ਸਪਲਾਈ ਅਤੇ ਉਦਯੋਗਿਕ ਵਿਭਾਗ ਦੇ ਅਧਿਕਾਰੀ ਸ਼ਾਮਲ ਹੋਏ। ਮੀਟਿੰਗ ਵਿੱਚ ਹੋਏ ਜ਼ਿਲ੍ਹਾ ਪਟਿਆਲਾ ਵਿੱਚ ਹੋਏ ਈਟ ਰਾਈਟ ਮੇਲਾ ਵਿੱਚ ਪੁਰਾਣੇ ਅਤੇ ਮੋਟੇ ਅਨਾਜਾਂ ਦੀ ਮਹੱਤਤਾ ਬਾਰੇ ਜਾਗਰੂਕਤਾ ਮੁਹਿੰਮ ਬਾਰੇ ਸੰਖੇਪ ਵਿੱਚ ਦੱਸਿਆ ਗਿਆ। ਜ਼ਿਲ੍ਹੇ ਵਿੱਚ ਚੱਲ ਰਹੇ ਈਟ ਰਾਈਟ ਇੰਨਸੈਂਟਿਵ ਦੀ ਤਾਜ਼ਾ ਸਥਿਤੀ ਬਾਰੇ ਜਾਣੂ ਕਰਵਾਇਆ ਗਿਆ। ਡੈਜਿਗਨੇਟਿਵ ਫੂਡ ਸੇਫ਼ਟੀ ਅਫ਼ਸਰ ਵੱਲੋਂ ਦੱਸਿਆ ਗਿਆ ਕਿ ਇਸ ਸਮੇਂ ਦੌਰਾਨ 276 ਫੂਡ ਦੇ ਲਾਇਸੈਂਸ ਬਣਾਏ ਗਏ ਹਨ ਅਤੇ 550 ਫੂਡ ਸੇਫ਼ਟੀ ਰਜਿਸਟਰੇਸ਼ਨ ਕੀਤੀਆਂ ਗਈਆਂ ਹਨ। ਜ਼ਿਲ੍ਹੇ ਵਿੱਚ 34 ਹਾਈਜੀਨ ਰੇਟਿੰਗ ਦਾ ਟੀਚਾ ਸੀ, ਜਿਸ ਵਿਚੋਂ ਪੰਜ ਰੈਸਟੋਰੈਂਟ ਜੱਗੀ ਸਵੀਟਸ, ਨਾਗਪਾਲ ਫਾਈਨ ਡਾਈਨ, ਗੋਪਾਲ ਸਵੀਟਸ, ਡੋਰ ਨੰਬਰ 3 ਅਤੇ ਸਾਹਨੀ ਬੇਕਰੀ ਨੂੰ ਮੌਕੇ ਤੇ ਹੀ ਸਰਟੀਫਿਕੇਟ ਦਿੱਤੇ ਗਏ।
ਵਧੀਕ ਡਿਪਟੀ ਕਮਿਸ਼ਨਰ ਈਸ਼ਾ ਸਿੰਘਲ ਵੱਲੋਂ ਸਮੂਹ ਅਦਾਰਿਆਂ ਅਤੇ ਵਿਭਾਗਾਂ ਨੂੰ ਫੂਡ ਸੇਫ਼ਟੀ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਲਈ ਕਿਹਾ ਗਿਆ। ਇਸ ਮੌਕੇ ਸਹਾਇਕ ਫੂਡ ਕਮਿਸ਼ਨਰ ਰਾਖੀ ਵਿਨਾਇਕ, ਫੂਡ ਸੇਫ਼ਟੀ ਅਫ਼ਸਰ ਕੰਵਰਦੀਪ ਸਿੰਘ, ਪੁਨੀਤ ਸ਼ਰਮਾ, ਅਨਿਲ ਵਰਮਾ ਅਤੇ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਕੁਲਵੀਰ ਕੌਰ ਵੀ ਹਾਜ਼ਰ ਸਨ।