Punjab-Chandigarh

ਸਬਜੀਆਂ ਫੱਲਾਂ ਵਿੱਚ ਨੁਕਸਾਨ ਦਾ ਇੱਕ ਕੈਮੀਕਲਾਂ ਸਪਰੇਆਂ ਅਤੇ ਮਸਾਲਿਆਂ ਦੀ ਵਰਤੋਂ ਕਰਨ ਵਾਲੇ ਲੋਕਾਂ ਨੂੰ ਨਾ ਰੋਕੇ ਜਾਣ ਤੇ ਮਾਨ ਸਰਕਾਰ ਖਿਲਾਫ ਕੀਤਾ ਪ੍ਰਦਰਸ਼ਨ

ਪਟਿਆਲਾ : ਇਹੋ ਜਿਹੇ ਪਾਪੀ ਨਜਾਇਜ ਮੁਨਾਫੇ ਖੋਰਾਂ ਦੀ ਗਿਣਤੀ ਕੋਈ ਘੱਟ ਨਹੀਂ ਜਿਹੜੇ ਕਿ ਭੋਲੇ ਭਾਲੇ ਲੋਕਾਂ ਨੂੰ ਜਹਿਰ ਪਰੋਸ ਰਹੇ ਹਨ ਤੇ ਲੋਕਾਂ ਦੀ ਸਿਹਤ ਨਾਲ ਲਿਖਵਾੜ ਕਰਨ ਤੋਂ ਬਾਜ ਨਹੀਂ ਆ ਰਹੇ। ਬੇਗੁਨਾਹ ਲੋਕਾਂ ਨੂੰ ਬਿਮਾਰ ਕਰ ਮੌਤ ਦੇ ਮੂੰਹ ਤੱਕ ਲੈ ਜਾ ਰਹੇ ਹਨ ਫੱਲਾਂ ਸਬਜੀਆਂ ਤੇ ਨੁਕਸਾਨ ਦਾਇਕ ਸਪਰੇਆਂ, ਕੈਮੀਕਲਾਂ ਦੀ ਵਰਤੋਂ ਕਰਨ ਵਾਲੇ ਵਿਕਰੇਤਾਂ ਖਿਲਾਫ ਕੋਈ ਕਦਮ ਨਾ ਚੁੱਕੇ ਜਾਣ ਤੇ ਨਿਊ ਪਟਿਆਲਾ ਵੈਲਫੇਅਰ ਕਲੱਬ ਵੱਲੋਂ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਦੀ ਅਗਵਾਈ ਹੇਠ ਪੰਜਾਬ ਸਰਕਾਰ ਖਿਲਾਫ ਨਾਅਰੇਬਾਜੀ ਕਰ ਭਾਰੀ ਰੋਸ ਜਤਾਇਆ। ਇਸ ਦੌਰਾਨ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਲੋਕਾਂ ਦੀ ਆਰਥਿਕ ਤੇ ਸਿਹਤ ਹਿੱਤਾਂ ਨੂੰ ਮੁੱਖ ਰੱਖਦਿਆਂ ਕਿਹਾ ਕਿ ਸਰਕਾਰ ਬਦਲ ਗਈ ਚੇਹਰੇ ਬਦਲ ਗਏ ਤੇ ਮਿਲਾਵਟ ਖੋਰਾਂ ਅਤੇ ਫੱਲਾਂ ਸਬਜੀਆਂ ਵਿੱਚ ਕੈਮੀਕਲਾਂ ਸਪਰੇਆਂ ਦੀ ਵਰਤੋ ਕਰਨ ਵਾਲਿਆਂ ਦਾ ਧੰਦਾ ਉਸੀ ਤਰ੍ਹਾਂ ਲਗਾਤਾਰ ਚਲ ਰਿਹਾ ਹੈ। ਜਦੋਂ ਕਿ ਫੱਲ ਸਬਜੀਆਂ ਗੰਭੀਰ ਬਿਮਾਰੀਆਂ ਫੈਲਾਉਣ ਲਈ ਪਿੱਛੇ ਨਹੀਂ ਹਨ, ਅਨੇਕਾਂ ਲੋਕਾਂ ਵੱਲੋਂ ਰੋਜਾਨਾ ਵੇਚਣ ਵਾਲੇ ਸਿਹਤ ਨੂੰ ਨੁਕਸਾਨ ਪਹੁੰਚਾਉਣ ਵਾਲੇ ਫੱਲ ਸਬਜੀਆਂ ਨੁੰ ਸਮੇਂ ਤੋਂ ਪਹਿਲਾਂ ਤਿਆਰ ਕਰਨ ਲਈ ਘੱਟ ਸਮੇਂ *ਚ ਵਧ ਮੁਨਾਫੇ ਲਈ ਵੱਖ—ਵੱਖ ਹਾਨੀਕਾਰਕ ਕੈਮੀਕਲਾਂ, ਸਪਰੇਆਂ, ਟੀਕੇ, ਮਸਾਲੇ ਅਤੇ ਦਵਾਈਆਂ ਆਦਿ ਦਾ ਇਸਤੇਮਾਲ ਬੇ—ਖੋਫ ਕੀਤਾ ਜਾ ਰਿਹਾ ਹੈ ਤੇ ਸਬਜੀਆਂ ਨੂੰ ਹਰੀਆਂ ਭਰੀਆਂ ਤੇ ਤਰੋਤਾਜਾ ਵਖਾਉਣ ਲਈ ਕਈ ਤਰ੍ਹਾਂ ਦੇ ਸੰਥੈਟਿਕ ਰੰਗਾਂ ਦਾ ਇਸਤੇਮਾਲ ਵੀ ਹੋ ਰਿਹਾ ਹੈ, ਜਿਹਨਾਂ ਨਾਲ ਮਨੁੱਖੀ ਸਰੀਰਾਂ ਵਿੱਚ ਕੈਂਸਰ ਵਰਗੀਆਂ ਜਾਨਲੇਵਾ ਬਿਮਾਰੀਆਂ ਦਾ ਜਨਮ ਹੁੰਦਾ ਹੈ। ਮਿਲਾਵਟਖੋਰ ਤੇ ਕੈਮੀਕਲਾਂ ਸਪਰੇਆਂ ਦੀ ਵਰਤੋ ਕਰਨ ਵਾਲੇ ਲੋਕਾਂ ਨੂੰ ਨੱਥ ਪਾਉਣ ਲਈ ਮਾਨ ਸਰਕਾਰ ਗੰਭੀਰ ਵਿਖਾਈ ਨਹੀਂ ਦੇ ਰਹੀ ਸਮਾਜ ਵਿਰੋਧੀ ਅਨਸਰਾਂ ਨੂੰ ਕੋਈ ਰੋਕਣ ਟੋਕਣ ਵਾਲਾ ਨਹੀਂ ਹੈ ਤੇ ਨਾ ਹੀ ਇਨ੍ਹਾਂ ਨੂੰ ਸਰਕਾਰ ਤੇ ਪ੍ਰਸ਼ਾਸ਼ਨ ਦਾ ਕੋਈ ਡਰ ਭੈਅ ਹੈ। ਪੰਜਾਬ ਸਰਕਾਰ ਕੁੱਝ ਕਰਨ ਦੀ ਬਜਾਏ ਮੋਕ ਦਰਸ਼ਕ ਬਣ ਕੇ ਤਮਾਸ਼ਾ ਦੇਖ ਰਹੀ ਹੈ। ਜਦੋਂ ਕਿ ਪੰਜਾਬ ਦੇ ਲੋਕ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ, ਸਭ ਤੋਂ ਵੱਧ ਗਿਣਤੀ ਕੈਂਸਰ ਦੇ ਮਰੀਜਾਂ ਦੀ ਪੰਜਾਬ ਵਿੱਚ ਹੈ ਅੱਜ ਬੱਚਿਆਂ ਦੇ ਸਰੀਰਕ ਮਾਨਸਿਕ ਬੋਧਿਕ ਵਿਕਾਸ ਵਿੱਚ ਭਾਰੀ ਕਮੀ ਆ ਰਹੀ ਹੈ, ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਤੇ ਕਿਹਾ ਕਿ ਜੇਕਰ ਮਿਲਾਵਟ ਖੋਰਾਂ ਅਤੇ ਕੈਮੀਕਲਾਂ, ਮਸਾਲਿਆਂ, ਸਪਰੇਆਂ ਆਦਿ ਦੀ ਵਰਤੋਂ ਕਰਨ ਵਾਲੇ ਲੋਕਾਂ ਖਿਲਾਫ ਅੱਜ ਵੀ ਅਵਾਜ ਨਹੀਂ ਚੁੱਕੋਗੇ ਤਾਂ ਤੁਹਾਡੀ ਆਪਣੀ ਮਿਹਨਤ ਦੀ ਕਮਾਈ ਗੰਭੀਰ ਬਿਮਾਰੀਆਂ ਦੇ ਮਹਿੰਗੇ ਇਲਾਜਾਂ ਵਿੱਚ ਹੀ ਬਰਬਾਦ ਹੁੰਦੀ ਜਾਵੇਗੀ ਅਤੇ ਕੈਂਸਰ ਵਰਗੇ ਰੋਗਾਂ ਦੇ ਦੁੱਖ ਵੀ ਭੋਗਣੇ ਪੈਣਗੇ ਮਿਲਾਵਟ ਖੋਰੀ ਅਤੇ ਕੈਮੀਕਲਾਂ, ਸਪਰੇਆਂ ਦੀ ਵਰਤੋ ਕਰਨ ਵਾਲੇ ਲੋਕਾਂ ਨੂੰ ਨੱਥ ਪਾਉਣ ਲਈ ਮਾਨ ਸਰਕਾਰ ਸਖਤ ਤੋਂ ਸਖਤ ਕਦਮ ਚੁੱਕੇ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਭਿਆਨਕ ਬਿਮਾਰੀਆਂ ਤੋਂ ਬਚਾਇਆ ਜਾ ਸਕੇ। ਇਸ ਮੌਕੇ ਜਗਜੀਤ ਸਿੰਘ, ਰਾਮਪਾਲ ਸਿੰਘ, ਮਨਜੀਤ ਸਿੰਘ, ਕ੍ਰਿਸ਼ਨ ਕੁਮਾਰ, ਗਗਨਦੀਪ ਸਿੰਘ, ਹੁਕਮ ਸਿੰਘ, ਪ੍ਰਕਾਸ਼ ਸਿੰਘ, ਸੰਦੀਪ ਸਿੰਘ, ਜੰਗ ਖਾਨ, ਸਰਵਨ ਕੁਮਾਰ, ਜਗਤਾਰ ਸਿੰਘ, ਹੈਪੀ ਰਾਣਾ, ਮਾਨ ਸਿੰਘ, ਲਾਲ ਖਾਨ, ਅਮਰਜੀਤ ਸਿੰਘ, ਜੋਗਿੰਦਰ ਸਿੰਘ, ਕਰਮ ਸਿੰਘ, ਮੰਗਤ ਰਾਮ, ਜੋਰਾ ਸਿੰਘ, ਹਰਜੀਤ ਸਿੰਘ, ਨਰੇਸ਼ ਕੁਮਾਰ, ਸੋਨੂੰ ਆਦਿ ਹਾਜਰ ਸਨ।

Spread the love

Leave a Reply

Your email address will not be published. Required fields are marked *

Back to top button