ਚਾਲਕਾਂ ਦੇ ਚਲਾਨਾਂ ਦੇ ਨਾਲ ਚਾਲਕਾਂ ਨੂੰ ਟ੍ਰੇਨਿੰਗ ਵੀ ਜ਼ਰੂਰੀ= ਕਾਕਾ ਰਾਮ ਵਰਮਾ
ਜ਼ਿਲਾ ਬਾਲ ਸੁਰੱਖਿਆ ਅਫ਼ਸਰ ਪਟਿਆਲਾ ਵਲੋਂ ਸੈਂਟ ਮੈਰੀ ਸਕੂਲ ਦੇ ਛੇਵੀਂ ਜਮਾਤ ਦੇ ਵਿਦਿਆਰਥੀ ਦੀ ਸਕੂਲ ਕੋਲ ਆਟੋ ਰਿਕਸ਼ਾ ਤੋਂ ਡਿੱਗਣ ਕਾਰਨ ਮੌਤ ਹੋਣ ਮਗਰੋਂ ਜ਼ਿਲੇ ਦੇ ਆਟੋਜ ਦੇ ਚਲਾਣ ਕੱਟਣੇ ਸ਼ੁਰੂ ਕਰ ਦਿੱਤੇ ਹਨ ਜਿਸ ਦੀ ਖ਼ਬਰ ਅਖ਼ਬਾਰਾਂ ਵਿਚ ਪੜ੍ਹੀ । ਬਹੁਤ ਚੰਗਾ ਉਪਰਾਲਾ ਹੈ ਪਰ ਇਥੇ ਇਹ ਵੀ ਜ਼ਰੂਰੀ ਹੈ ਕਿ ਸੇਫ ਸਕੂਲ ਵਾਹਨ ਅਤੇ ਟ੍ਰੇਨਿੰਗ ਪਾਲਸੀ ਅਧੀਨ ਸਕੂਲਾਂ ਨਾਲ ਸਬੰਧਤ ਆਟੋਜ ਬੱਸਾਂ ਅਤੇ ਦੂਸਰੇ ਵਹੀਕਲਾਂ ਦੇ ਡਰਾਈਵਰਾਂ ਨੂੰ ਸੇਫ ਸਕੂਲ ਵਾਹਨ ਅਤੇ ਟ੍ਰੇਨਿੰਗ ਪਾਲਸੀ ਅਧੀਨ ਸੁਰਖਿਅੱਤ ਡਰਾਈਵਿੰਗ, ਆਵਾਜਾਈ ਨਿਯਮਾਂ, ਕਾਨੂੰਨਾਂ, ਅਸੂਲਾਂ, ਮਰਿਆਦਾਵਾਂ, ਫਰਜ਼ਾਂ, ਦੇ ਨਾਲ ਨਾਲ ਫਸਟ ਏਡ, ਜ਼ਖਮੀਆਂ ਦੀ ਸੇਵਾ ਸੰਭਾਲ, ਫਾਇਰ ਸੇਫਟੀ ਸਿਲੰਡਰਾਂ ਦੀ ਵਰਤੋਂ ਦੀ ਟ੍ਰੇਨਿੰਗ ਦਿੱਤੀ ਜਾਵੇ ਜਿਵੇਂ ਪੀ ਆਰ ਟੀ ਸੀ ਵਿਭਾਗ ਵਲੋਂ ਡਰਾਇਵਰ ਕੰਡਕਟਰ ਟ੍ਰੇਨਿੰਗ ਸਕੂਲ ਵਿਖੇ ਦੋ ਦੋ ਦਿਨਾਂ ਵਿੱਚ ਆਵਾਜਾਈ ਨਿਯਮਾਂ ਕਾਨੂੰਨਾਂ ਅਸੂਲਾਂ ਮਰਿਆਦਾਵਾਂ ਫਰਜ਼ਾਂ, ਫਸਟ ਏਡ, ਸੀ ਪੀ ਆਰ, ਜ਼ਖਮੀਆਂ ਦੀ ਸੇਵਾ ਸੰਭਾਲ, ਫਾਇਰ ਸੇਫਟੀ ਸਿਲੰਡਰਾਂ ਦੀ ਵਰਤੋਂ ਅਤੇ ਇੱਕ ਚੰਗੇ ਚਾਲਕ ਅਤੇ ਸੜਕਾਂ ਤੇ ਚਲਣ ਵਾਲਿਆਂ ਦੇ ਗੁਣ ਗਿਆਨ ਵੀਚਾਰ ਭਾਵਨਾਵਾਂ ਆਦਤਾਂ ਅਤੇ ਆਪਣੇ ਨਾਲ ਨਾਲ ਸਵਾਰੀਆਂ ਅਤੇ ਪਬਲਿਕ ਦੀ ਸੁਰੱਖਿਆ ਬਚਾਉ ਮਦਦ ਸਨਮਾਨ ਦੀ ਟ੍ਰੇਨਿੰਗ ਸ਼੍ਰੀ ਮਨਜੀਤ ਸਿੰਘ ਨਾਰੰਗ ਸੀਨੀਅਰ ਆਈ ਏ ਐਸ, ਉਸ ਸਮੇਂ ਦੇ ਐਮ ਡੀ ਅਤੇ ਚੈਅਰਮੈਨ ਸ਼੍ਰੀ ਕੇ ਕੇ ਸ਼ਰਮਾ ਜੀ ਵਲੋਂ ਇਹ ਸਕੂਲ, ਪੰਜਾਬ ਸਰਕਾਰ ਦੀਆਂ ਸੇਫ ਸਕੂਲ ਵਾਹਨ ਅਤੇ ਟ੍ਰੇਨਿੰਗ ਪਾਲਸੀ ਅਧੀਨ ਸ਼ੁਰੂ ਕੀਤਾ ਗਿਆ ਸੀ। ਜਿਸ ਵਿਖੇ ਮੈਂ ਵੀ ਲਗਾਤਾਰ ਜਾਕੇ ਫ਼ਸਟ ਏਡ ਸੀ ਪੀ ਆਰ ਜ਼ਖਮੀਆਂ ਦੀ ਸੇਵਾ ਸੰਭਾਲ ਫਾਇਰ ਸੇਫਟੀ ਸਿਲੰਡਰਾਂ ਦੀ ਵਰਤੋਂ ਬਾਰੇ ਟ੍ਰੇਨਿੰਗ ਦਿੰਦਾਂ ਰਿਹਾ। ਸ਼੍ਰੀ ਰਵੀ ਆਹਲੂਵਾਲੀਆ ਜੀ ਵਲੋਂ ਪਟਿਆਲਾ ਫਾਉਂਡੇਸ਼ਨ ਅਤੇ ਇੰਸਪੈਕਟਰ ਪੁਸ਼ਪਾ ਦੇਵੀ ਜੀ, ਇੰਚਾਰਜ ਪੰਜਾਬ ਪੁਲਿਸ ਆਵਾਜਾਈ ਸਿਖਿਆ ਸੈਲ ਵੱਲੋਂ ਵਿਦਿਆਰਥੀਆਂ ਡਰਾਈਵਰਾਂ ਕਡੰਕਟਰਾਂ ਨੈਨੀ ਨੂੰ ਆਵਾਜਾਈ ਨਿਯਮਾਂ ਕਾਨੂੰਨਾਂ ਅਸੂਲਾਂ ਮਰਿਆਦਾਵਾਂ ਫਰਜ਼ਾਂ ਨੂੰ ਘਰ ਘਰ ਪਹੁੰਚਾਉਂਣ ਲਈ ਪ੍ਰਸੰਸਾਯੋਗ ਉਪਰਾਲੇ ਕੀਤੇ ਜਾ ਰਹੇ ਹਨ। ਪਰ ਆਟੋਜ ਅਤੇ ਪ੍ਰਾਈਵੇਟ ਵਹੀਕਲਾਂ ਅਤੇ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਨਾਲ ਸਬੰਧਤ ਡਰਾਈਵਰਾਂ ਕਡੰਕਟਰਾਂ ਨੂੰ ਇਸ ਤਰ੍ਹਾਂ ਦੀ ਟ੍ਰੇਨਿੰਗ ਸਮੇਂ ਸਮੇਂ ਨਹੀਂ ਮਿਲ ਰਹੀ।ਪੀ ਆਰ ਟੀ ਸੀ ਅਧਿਕਾਰੀ, ਕਰਮਚਾਰੀ ਅਤੇ ਵਾਰ ਵਾਰ ਟ੍ਰੇਨਿੰਗ ਲੈਣ ਵਾਲੇ ਡਰਾਈਵਰ ਕੰਡਕਟਰ ਮਕੈਨਿਕ ਮੰਨਦੇ ਹਨ ਕਿ ਇਸ ਟ੍ਰੇਨਿੰਗ ਮਗਰੋਂ ਪੀ ਆਰ ਟੀ ਸੀ ਦੀਆਂ ਬੱਸਾਂ ਵਲੋਂ ਬਹੁਤ ਘੱਟ ਹਾਦਸੇ, ਚਲਾਣ ਅਤੇ ਆਵਾਜਾਈ ਨਿਯਮਾਂ ਕਾਨੂੰਨਾਂ ਅਸੂਲਾਂ ਦੀ ਉਲੰਘਣਾ ਹੋਈ ਹੈ।ਇਹ ਜਾਣਕਾਰੀ ਸ਼੍ਰੀ ਕਾਕਾ ਰਾਮ ਵਰਮਾ ਸੇਵਾ ਮੁਕਤ ਜਿਲਾ ਟ੍ਰੇਨਿੰਗ ਅਫ਼ਸਰ ਰੈੰਡ ਕਰਾਸ ਨੇ ਦਿੰਦੇ ਹੋਏ ਦੱਸਿਆ ਕਿ ਆਰਮੀ ਅਤੇ ਚੰਗੀਆਂ ਫੈਕਟਰੀਆਂ ਵਿਖੇ ਟ੍ਰੇਨਿੰਗ ਦੌਰਾਨ ਜਵਾਨਾਂ ਅਤੇ ਅਧਿਕਾਰੀਆਂ ਨੂੰ ਸਿੱਖਾਇਆ ਜਾਂਦਾ ਅਤੇ ਉਨ੍ਹਾਂ ਦੇ ਦਿਲ ਦਿਮਾਗ ਭਾਵਨਾਵਾਂ ਵਿਚਾਰਾਂ ਆਦਤਾਂ ਵਿੱਚ ਬਦਲਾਓ ਕਰਕੇ ਯਕੀਨ ਦਿਲਵਾਇਆ ਜਾਂਦਾ ਕਿ ਟ੍ਰੇਨਿੰਗ ਦੌਰਾਨ ਧਿਆਨ ਨਾਲ ਸਮਝਕੇ, ਆਪਣੇ ਅਤੇ ਦੂਸਰਿਆਂ ਦੇ ਬਚਾਉ ਮਦਦ ਸੁਰੱਖਿਆ ਸਨਮਾਨ ਲਈ ਅਭਿਆਸ ਕਰ ਕਰ ਕੇ ਪ੍ਰਫੈਕਟ ਹੋਣ ਲਈ ਬਹਾਏ ਗਏ ਪਸੀਨੇ, ਦਿੱਤੇ ਗਏ ਸਮੇਂ ਦੀ ਮਹੱਤਤਾ ਇਹ ਹੈ ਕਿ ਜੰਗਾਂ ਮਹਾਂਮਾਰੀਆਂ ਆਫਤਾਵਾਂ ਸੜਕਾਂ ਅਤੇ ਕੰਮ ਵਾਲੀਆਂ ਥਾਵਾਂ ਤੇ ਬਹੁਤ ਘੱਟ ਮੌਤਾਂ ਅਤੇ ਬਹੁਤ ਘੱਟ ਖੂਨ ਡੁੱਲਦੇ ਹਨ ਪਰ ਭਾਰਤ ਅਤੇ ਪੰਜਾਬ ਵਿੱਚ ਹਾਦਸੇ ਅਤੇ ਘਟਨਾਵਾਂ ਦੌਰਾਨ ਵੱਧ ਖੂਨ ਡੁੱਲਣ ਅਤੇ ਮੌਤਾਂ ਦੇ ਕਾਰਨ ਇਹ ਹੀ ਹਨ। ਕਿ ਸੱਭ ਕੋਲ ਵਹੀਕਲ ਅਤੇ ਲਾਇਸੰਸ ਆਰ ਸੀ, ਪ੍ਰਦੂਸ਼ਣ ਅਤੇ ਬੀਮਾ ਸਰਟੀਫਿਕੇਟ ਤਾਂ ਹਨ ਪਰ ਬਚਾਉ ਮਦਦ ਸੁਰੱਖਿਆ ਸਨਮਾਨ ਮਦਦਗਾਰ ਫ਼ਰਿਸ਼ਤਿਆਂ ਦੀ ਟ੍ਰੇਨਿੰਗ ਨਹੀਂ। , ਪੰਜਾਬ ਸਰਕਾਰ, ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਅਤੇ ਸਬੰਧਤ ਅਧਿਕਾਰੀਆਂ ਨੂੰ ਬੇਨਤੀ ਹੈ ਕਿ ਪੰਜਾਬ ਦੇ ਸਕੂਲੀ ਵਿਦਿਆਰਥੀਆਂ, ਅਧਿਆਪਕਾਂ, ਅਤੇ ਨਾਗਰਿਕਾਂ ਨੂੰ ਸੜਕਾਂ ਘਰਾਂ ਮੁਹੱਲਿਆਂ ਵਿਖੇ ਹਾਦਸਿਆਂ ਘਟਨਾਵਾਂ ਤੋਂ ਬਚਾਉਣ ਅਤੇ ਅਚਾਨਕ ਹੋਣ ਵਾਲੀਆਂ ਮੌਤਾਂ ਨੂੰ ਘਟ ਕਰਨ ਲਈ ਸੇਫ ਸਕੂਲ ਵਾਹਨ ਅਤੇ ਟ੍ਰੇਨਿੰਗ ਪਾਲਸੀ ਅਧੀਨ ਟ੍ਰੇਨਿੰਗ ਪ੍ਰੋਗਰਾਮ ਸ਼ੁਰੂ ਕੀਤੇ ਜਾਣ ਜਿਵੇਂ ਸੇਫ ਸਕੂਲ ਵਾਹਨ ਅਤੇ ਟ੍ਰੇਨਿੰਗ ਪਾਲਸੀ ਅਧੀਨ ਪੰਜ ਈ ਭਾਵ ਸੁਰਖਿਅੱਤ ਆਵਾਜਾਈ ਲਈ ਸੜਕਾਂ ਦੀ ਠੀਕ ਹਾਲਤ, ਸੇਫਟੀ ਨਿਯਮਾਂ ਕਾਨੂੰਨਾਂ ਅਸੂਲਾਂ ਦੇ ਵਾਤਾਵਰਨ, ਨਿਯਮ ਕਾਨੂੰਨ ਤੋੜਣ ਵਾਲਿਆਂ ਦੇ ਚਾਲਾਣ, ਐਜੂਕੇਸ਼ਨ ਅਤੇ ਟ੍ਰੇਨਿੰਗ ਅਤੇ ਐਮਰਜੈਂਸੀ ਸੇਵਾਵਾਂ ਭਾਵ ਫਸਟ ਏਡ ਸੀ ਪੀ ਆਰ ਜ਼ਖਮੀਆਂ ਦੀ ਸੇਵਾ ਸੰਭਾਲ ਲਈ ਜੰਗੀ ਪੱਧਰ ਤੇ ਯਤਨ ਕੀਤੇ ਜਾਣ। ਅਤੇ ਬੱਚਿਆਂ ਨੋਜਵਾਨਾਂ ਨਾਗਰਿਕਾਂ ਡਰਾਈਵਰਾਂ ਕਡੰਕਟਰਾਂ ਵਿਚ ਇਨਸਾਨੀਅਤ ਪ੍ਰੇਮ ਹਮਦਰਦੀ ਨਿਮਰਤਾ ਸ਼ਹਿਣਸ਼ੀਲਤਾ ਅਨੁਸ਼ਾਸਨ ਦੇ ਗੁਣ ਭਰੇ ਜਾਣ ਤਾਂ ਜੋਂ ਬੱਚੇ ਨੋਜਵਾਨ ਅਤੇ ਹਰ ਨਾਗਰਿਕ ਮਦਦਗਾਰ ਫਰਿਸਤੇ ਬਣਕੇ, ਆਪਣੀ ਅਤੇ ਸੱਭ ਦੀ ਸੁਰੱਖਿਆ ਬਚਾਉ ਮਦਦ ਸਨਮਾਨ ਉੱਨਤੀ ਖੁਸ਼ਹਾਲੀ ਲਈ ਨਿਯਮਾਂ ਕਾਨੂੰਨਾਂ ਅਸੂਲਾਂ ਮਰਿਆਦਾਵਾਂ ਫਰਜ਼ਾਂ ਅਤੇ ਜੁਮੇਵਾਰੀਆਂ ਦੀ ਇਮਾਨਦਾਰੀ ਨਾਲ ਪਾਲਣਾ ਕਰਨ