ਪਟਿਆਲਾ ਦੀ ਗੀਤਾਂਸ਼ੀ ਕੋਸ਼ਿਸ਼ ਫਿਲੀਪੀਂਸ ਵਿੱਚ ਹੋਣ ਵਾਲੀ ਏਸ਼ੀਅਨ ਚੈਂਪਿਅਨਸ਼ਿਪ ਵਿੱਚ ਲਵੇਗੀ ਭਾਗ।
Harpreet Kaur ( The Mirror Time )
ਪ੍ਰਤਾਪ ਨਗਰ ਪਟਿਆਲਾ ਨਿਵਾਸੀ ਗੀਤਾਂਸ਼ੀ ਕੋਸ਼ਿਸ਼ ਅਗਲੇ ਮਹੀਨੇ ਹੋਣ ਵਾਲੀ ਰਿਧਮਿਕ ਜਿਮਨਾਸਟਿਕ ਏਸ਼ੀਅਨ ਚੈਂਪਿਅਨਸ਼ਿਪ ਵਿੱਚ ਭਾਗ ਲਵੇਗੀ। ਏਸ਼ੀਅਨ ਚੈਂਪਿਅਨਸ਼ਿਪ 31 ਮਈ ਤੋਂ 3 ਜੂਨ ਤੱਕ ਮਨੀਲਾ ਫਿਲੀਪਨਜ਼ ਵਿੱਚ ਆਯੋਜਿਤ ਹੋਵੇਗੀ।
ਗੀਤਾਂਸ਼ੀ ਦੀ ਕੋਚ ਨੀਤੂ ਬਾਲਾ ਨੇ ਦੱਸਿਆ ਕਿ 7—8 ਅਪ੍ਰੈਲ 2023 ਨੂੰ ਪ੍ਰਯਾਗ ਰਾਜ ਯੂ.ਪੀ. ਵਿੱਚ ਹੋਏ ਸਲੈਕਸ਼ਨ ਟਰਾਇਲ ਵਿੱਚ ਗੀਤਾਂਸ਼ੀ ਦੀ ਚੋਣ ਏਸ਼ੀਅਨ ਚੈਂਪੀਅਨਸ਼ਿਪ ਲਈ ਹੋਈ ਹੈ। ਉਹਨਾਂ ਨੇ ਦੱਸਿਆ ਕਿ ਗੀਤਾਂਸ਼ੀ 26 ਮਾਰਚ ਤੋਂ 31 ਮਾਰਚ 2023 ਤੱਕ ਹੋਏ ਏਸ਼ੀਅਨ ਜਿਮਨਾਸਟਿਕ ਯੂਨੀਅਨ ਦੇ ਟਰੇਨਿੰਗ ਕੈਂਪ ਜੋ ਕਿ ਤਾਸ਼ਕਾਂਤ ਉਜਵੇਕਿਸਤਾਨ ਵਿਖੇ ਆਯੋਜਿਤ ਹੋਈ ਸੀ, ਉਸ ਵਿੱਚ ਭਾਗ ਲੈ ਕੇ ਆਈ ਹੈ। ਗੀਤਾਂਸ਼ੀ ਪਹਿਲਾਂ ਵੀ ਜਿਲ੍ਹਾ, ਰਾਜਯ, ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ਤੇ ਮੈਡਲ ਪ੍ਰਾਪਤ ਕਰ ਚੁੱਕੀ ਹੈ। ਉਹਨਾਂ ਨੂੰ ਆਸ਼ਾ ਹੈ ਕਿ ਏਸ਼ੀਅਨ ਚੈਂਪੀਅਨਸ਼ਿਪ ਵੀ ਗੀਤਾਂਸ਼ੀ ਸ਼ਾਨਦਾਰ ਪ੍ਰਦਰਸ਼ਨ ਕਰੇਗੀ। ਗੀਤਾਂਸ਼ੀ ਅੰਤਰਰਾਸ਼ਟਰੀ ਕੋਚ ਨੀਤੂ ਬਾਲਾ ਤੋਂ ਟਰੇਨਿੰਗ ਲੈ ਰਹੀ ਹੈ।