Punjab-ChandigarhUncategorized

ਮਰਦੀ ਮਾਨਵਤਾ ਨੂੰ ਬਚਾਉਣ ਸੇਵਾ ਸੰਭਾਲ ਅਗਵਾਈ ਕਰਨ ਵਾਲੇ ਪਰਮਾਤਮਾ ਦੇ ਭੇਜੇ ਫ਼ਰਿਸ਼ਤੇ= ਪ੍ਰਿੰਸੀਪਲ ਵਿਵੇਕ ਤਿਵਾੜੀ

Harpreet kaur (TMT)

ਇਤਿਹਾਸਕ ਸਚਾਈ ਹੈ ਕਿ ਦੁਨੀਆਂ ਦੀ ਤਬਾਹੀ ਬਰਬਾਦੀ ਕਰਨ ਲਈ ਹਰ ਯੁੱਗ ਵਿੱਚ ਹਜ਼ਾਰਾਂ ਹੀ ਸ਼ਕਤੀਸ਼ਾਲੀ ਤਾਕਤਵਰ ਸਿਹਤਮੰਦ ਤਦਰੁੰਸਤ ਲੋਕ ਆਏ ਅਤੇ ਮਾਨਵਤਾ ਦੀ ਬਰਬਾਦੀ ਕਰਕੇ ਆਪ ਵੀ ਰੋਂਦੇ ਕੁਰਲਾਉਂਦੇ ਅਤੇ ਮਾਨਸਿਕ ਦਰਦ ਸਹਿੰਦੇ ਹੋਏ ਸੰਸਾਰ ਤੋਂ ਚਲੇ ਗਏ ਜਿਨ੍ਹਾਂ ਦੇ ਅੱਜ ਨਾਮੋ ਨਿਸ਼ਾਨ ਨਹੀਂ ਹਨ ਪਰ ਜਿਨ੍ਹਾਂ ਨੇ ਆਪਣੀਆਂ ਭਾਵਨਾਵਾਂ ਵਿਚਾਰਾਂ ਆਦਤਾਂ ਸ਼ਕਤੀਆਂ ਤਾਕਤਾਂ ਗਿਆਨ ਧੰਨ ਦੌਲਤ ਤਜਰਬਿਆਂ ਰਾਹੀਂ ਮਾਨਵਤਾ ਦੀ ਭਲਾਈ ਸੁਰੱਖਿਆ ਬਚਾਉ ਮਦਦ ਸਨਮਾਨ ਉੱਨਤੀ ਖੁਸ਼ਹਾਲੀ ਲਈ ਯਤਨ ਕੀਤੇ ਉਨ੍ਹਾਂ ਨੂੰ ਅੱਜ ਵੀ ਲੋਕ ਸਨਮਾਨ ਪ੍ਰੇਮ ਨਾਲ ਯਾਦ ਕਰਦੇ ਹਨ ਇਸ ਲਈ ਜ਼ਿੰਦਗੀ ਵਿੱਚ ਪਰੇਮ ਹਮਦਰਦੀ ਨਿਮਰਤਾ ਸ਼ਹਿਣਸ਼ੀਲਤਾ ਅਨੁਸ਼ਾਸਨ ਇਨਸਾਨੀਅਤ ਦੇ ਸਿਧਾਂਤਾਂ ਨੂੰ ਅਪਣਾਕੇ ਸੱਭ ਦੇ ਭਲੇ ਲਈ ਇਰਾਦੇ ਭਾਵਨਾਵਾਂ ਵਿਚਾਰ ਆਦਤਾਂ ਸਾਥੀ ਅਪਣਾਉਣੇ ਚਾਹੀਦੇ ਹਨ ਇਹ ਵਿਚਾਰ ਡੀ ਏ ਵੀ ਪਬਲਿਕ ਸਕੂਲ ਪਟਿਆਲਾ ਦੇ ਪ੍ਰਿੰਸੀਪਲ ਸ੍ਰੀ ਵਿਵੇਕ ਤਿਵਾੜੀ ਜੀ ਨੇ ਸਕੂਲ ਵਿਖੇ ਮਣਾਏ ਅੰਤਰਰਾਸ਼ਟਰੀ ਰੈੱਡ ਕਰਾਸ ਦਿਵਸ਼ ਮੌਕੇ ਸ਼੍ਰੀ ਕਾਕਾ ਰਾਮ ਵਰਮਾ ਅਤੇ ਪਰਮਿੰਦਰ ਕੌਰ ਮਨਚੰਦਾ ਰੈੱਡ ਕਰਾਸ ਦੇ ਅਸਲ ਸੇਵਾਦਾਰਾਂ ਨੂੰ ਸਨਮਾਨਿਤ ਕਰਦੇ ਹੋਏ ਪ੍ਰਗਟ ਕੀਤੇ। ਇਸ ਮੌਕੇ ਸ਼੍ਰੀ ਕਾਕਾ ਰਾਮ ਵਰਮਾ ਸੇਵਾ ਮੁਕਤ ਜਿਲਾ ਟ੍ਰੇਨਿੰਗ ਅਫ਼ਸਰ ਰੈੰਡ ਕਰਾਸ ਅਤੇ ਪੰਜਾਬ ਰੈੱਡ ਕਰਾਸ ਸਾਕੇਤ ਹਸਪਤਾਲ ਨਸ਼ਾ ਛੁਡਾਊ ਕੇਂਦਰ ਦੇ ਡਾਇਰੈਕਟਰ ਸ੍ਰੀਮਤੀ ਪਰਮਿੰਦਰ ਕੌਰ ਮਨਚੰਦਾ ਅਤੇ ਕਾਉਂਸਲਰ ਅਮਰਜੀਤ ਕੌਰ ਨੇ ਰੈੱਡ ਕਰਾਸ ਗਤੀਵਿਧੀਆਂ, ਅੰਤਰਰਾਸ਼ਟਰੀ ਰੈੱਡ ਕਰਾਸ ਵਲੋਂ ਜੰਗਾਂ ਮਹਾਂਮਾਰੀਆਂ ਅਤੇ ਆਫਤਾਵਾਂ ਸਮੇਂ ਪੀੜਤ ਲੋਕਾਂ ਅਤੇ ਸੈਨਿਕਾਂ, ਜੰਗੀ ਕੈਦੀਆਂ ਦੀ ਸੇਵਾ ਸੰਭਾਲ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਸੰਸਾਰ ਵਿੱਚ ਜਨਮ ਲੈਕੇ ਮਾਨਵਤਾਵਾਦੀ ਸਿਧਾਂਤਾਂ ਨੂੰ ਅਪਣਾਕੇ ਚੰਗੇ ਕਾਰਜ ਕੀਤੇ ਜਾਣ ਤਾਂ ਖੁਸ਼ਹਾਲੀ ਉਨਤੀ ਅਤੇ ਭਾਈਚਾਰੇ ਵਧਦੇ ਹਨ ਪਰ ਨਫ਼ਰਤਾਂ ਆਕੜ ਹੰਕਾਰ ਲਾਲਚ ਹੇਰਾਫੇਰੀਆਂ ਬੇਇਮਾਨੀਆ ਹਿੰਸਾਂ ਨਾਲ ਅਤਿਆਚਾਰ ਜੰਗਾਂ ਅਤੇ ਤਬਾਹੀ ਬਰਬਾਦੀਆਂ ਹੋਈਆਂ ਹਨ। ਵਿਦਿਆਰਥੀਆਂ ਨੂੰ ਕਸਮ ਚੁਕਾਈ ਕਿ ਉਹ ਹਮੇਸ਼ਾ ਮਾਨਵਤਾ ਜ਼ਰੂਰਤਮੰਦਾਂ ਅਤੇ ਪੀੜਤਾਂ ਦੀ ਮਦਦ ਕਰਨ ਜਿਸ ਲਈ ਉਨ੍ਹਾਂ ਨੂੰ ਫਸਟ ਏਡ ਸੀ ਪੀ ਆਰ, ਫਾਇਰ ਸੇਫਟੀ ਦੀ ਟ੍ਰੇਨਿੰਗ ਜ਼ਰੂਰ ਲੈਣੀ ਚਾਹੀਦੀ ਹੈ।

Spread the love

Leave a Reply

Your email address will not be published. Required fields are marked *

Back to top button