ਕੱਚੇ ਕਰਮਚਾਰੀਆਂ ਨੂੰ ਪੱਕੇ ਤੇ ਤਨਖਾਹਾਂ ਵਿੱਚ ਵਾਧਾ ਨਾ ਕੀਤੇ ਜਾਣ ਤੇ ਨਿਊ ਪਟਿਆਲਾ ਵੈਲਫੇਅਰ ਕਲੱਬ ਨੇ ਮਾਨ ਸਰਕਾਰ ਖਿਲਾਫ ਕੀਤਾ ਪ੍ਰਦਰਸ਼ਨ
Harpreet Kaur ( TMT)
ਪਟਿਆਲਾ : ਵੱਖ—ਵੱਖ ਸਰਕਾਰੀ ਅਦਾਰਿਆਂ *ਚ ਕੱਚੇ (ਕੰਟਰੈਕਟ) ਤੌਰ ਤੇ ਕੰਮ ਕਰ ਰਹੇ ਕਰਮਚਾਰੀਆਂ ਦੀਆਂ ਆਰਥਿਕ ਸਮੱਸਿਆਵਾਂ ਤੇ ਇਹਨਾਂ ਦੀਆਂ ਤਨਖਾਹਾਂ ਵਿੱਚ ਵਾਧੇ ਅਤੇ ਰੈਗੂਲਰ (ਪੱਕੇ) ਕਰਨ ਦੀ ਵਾਰ—ਵਾਰ ਕੀਤੀ ਜਾ ਰਹੀ ਮੰਗ ਨੂੰ ਲੈ ਕੇ ਸਰਕਾਰ ਵਲੋਂ ਕੋਈ ਢੁੱਕਵੇਂ ਕਦਮ ਨਾ ਚੁੱਕੇ ਜਾਣ ਤੇ ਨਿਊ ਪਟਿਆਲਾ ਵੈਲਫੇਅਰ ਕਲੱਬ ਵੱਲੋਂ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਦੀ ਅਗਵਾਈ ਹੇਠ ਮਾਨ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਦੌਰਾਨ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਮਾਨ ਸਰਕਾਰ ਦੀ ਨੀਤੀ ਤੇ ਸਵਾਲ ਚੁੱਕਦਿਆਂ ਕਿਹਾ ਕਿ ਅਸਲਿਅਤ ਇਹ ਹੈ ਕਿ ਕੋਈ ਕਰਮਚਾਰੀ ਰੈਗੂਲਰ (ਪੱਕਾ) ਨਹੀਂ ਕੀਤਾ ਗਿਆ ਸਿਰਫ ਮਾਨ ਸਰਕਾਰ ਵੱਲੋਂ ਸਟੇਜਾਂ ਤੇ ਖੜ ਕੇ ਐਲਾਨ ਪ੍ਰਚਾਰ ਹੀ ਕੀਤੇ ਜਾਦੇ ਹਨ ਤੇ ਸਾਮਨੇ ਬੈਠੇ ਲੋਕਾਂ ਤੋਂ ਤਾੜੀਆਂ ਵਜਾਈਆਂ ਜਾਂਦੀਆਂ ਹਨ। ਪਿਛਲੀਆਂ ਸਰਕਾਰਾਂ ਕੱਚੇ ਕਰਮਚਾਰੀਆਂ ਨੂੰ ਪੱਕੇ ਕਰਨ ਲਈ ਲਾਰੇ ਲੱਪੇ ਲਾਕੇ ਗੁੰਮਰਾਹ ਕਰਦੀਆਂ ਰਹੀਆਂ ਹਨ ਤੇ ਮਾਨ ਸਰਕਾਰ ਵੀ ਉਹੀ ਪੁਰਾਣੀ ਨੀਤੀ ਤੇ ਚਲ ਰਹੀ ਹੈ ਹੁਣ ਕੱਚੇ ਕਰਮਚਾਰੀਆਂ ਨੂੰ ਲਾਰੇ ਨਹੀਂ ਚਾਹੀਦੇ ਕੱਚੇ ਤੌਰ ਤੇ ਕੰਮ ਕਰ ਰਹੇ 15 ਅਤੇ 20 ਸਾਲਾਂ ਤੋਂ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇ, ਤੇ ਪੱਕਿਆਂ ਦੇ ਬਰਾਬਰ ਤਲਖਾਹ ਦਿੱਤੀ ਜਾਵੇ ਕੱਚੇ ਕਰਮਚਾਰੀ ਇਸ ਆਸਾਂ ਤੇ ਘੱਟ ਤਨਖਾਹਾਂ ਤੇ ਕੰਮ ਕਰਦੇ ਹਨ ਉਨ੍ਹਾਂ ਨੂੰ ਕਦੇ ਪੱਕੇ ਮੁਲਾਜਮਾਂ ਬਰਾਬਰ ਤਨਖਾਹ ਪ੍ਰਾਪਤ ਹੋਵੇਗੀ ਪਰ 20 ਸਾਲ ਬੀਤਣ ਮਗਰੋਂ ਵੀ ਕੰਮ ਅਨੁਸਾਰ ਮਿਹਨਤਾਨੇ ਦਾ ਖੁਆਬ ਪੂਰਾ ਨਹੀਂ ਹੁੰਦਾ ਤਾਂ ਇਹ ਆਰਥਿਕ ਤੰਗੀਆਂ ਤੁਰਸੀਆਂ ਨਾਲ ਸਾਲਾ ਜੂਝਦੇ ਰਹਿੰਦੇ ਹਨ ਤੇ ਆਪਣੀਆਂ ਘਰੇਲੂ ਲੋੜਾਂ ਪੂਰੀਆਂ ਕਰਨ ਵਿੱਚ ਅਸਮਰੱਥ ਹੁੰਦੇ ਹਨ ਸਰਕਾਰ ਵਲੋਂ ਕੱਚੇ ਕਰਮਚਾਰੀਆਂ ਨੂੰ ਨਾ ਬੋਨਸ ਤੇ ਨਾ ਹੀ ਮੈਡੀਕਲ ਭੱਤਾ, ਮਹਿਗਾਈ ਭੱਤਾ ਤੇ ਨਾ ਹੀ ਮਕਾਨ ਤੇ ਕਿਸੇ ਕਿਸਮ ਦਾ ਕਿਰਾਹਿਆ ਕੁੱਲ ਮਿਲਾਕੇ ਹਰ ਇੱਕ ਸੁਵਿਧਾ ਤੋਂ ਵਾਂਝੇ ਹਨ। ਜਿਸ ਕਰਕੇ ਘਰਾਂ ਦਾ ਗੁਜਾਰਾ ਨਾ ਹੋਣ ਕਾਰਨ ਮਾਨਸਿਕ ਪ੍ਰੇਸ਼ਾਨੀਆਂ ਵਿੱਚ ਰਹਿੰਦੇ ਹਨ। ਜਿਹੜੇ ਕਿ ਨਰਕ ਭਰੀ ਜਿੰਦਗੀ ਬਤੀਤ ਕਰ ਰਹੇ ਹਨ ਤੇ ਸੂਬਾ ਸਰਕਾਰ ਸੱਤਾ ਦਾ ਸੁੱਖ ਭੋਗ ਰਹੀ ਹੈ ਅਤੇ ਕੱਚੇ ਕਰਮਚਾਰੀ ਪੱਕੇ ਹੋਣ ਦੀ ਉਡੀਕ ਵਿੱਚ ਉਮਰਾਂ ਲੰਘਾ ਰਹੇ ਹਨ। ਮੌਜੂਦਾ ਸਰਕਾਰ ਨੇ ਪਿਛਲੀਆਂ ਸਰਕਾਰਾਂ ਵਾਂਗ ਲੋਕਾਂ ਨੂੰ ਐਲਾਨਾਂ ਪ੍ਰਚਾਰਾਂ ਵਿੱਚ ਉਲਝਾ ਕੇ ਰੱਖਿਆ ਹੋਇਆ ਹੈ ਕੱਚੇ ਕਰਮਚਾਰੀਆਂ ਨੂੰ ਰੈਗੂਲਰ (ਪੱਕੇ) ਕਰਨ ਦੀ ਵਜਾਏ ਸਿਰਫ ਖਾਨਾ ਪੂਰਤੀ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ। ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਕੱਚੇ ਕਰਮਚਾਰੀਆਂ ਦੀਆਂ ਸਮੱਸਿਆਵਾਂ ਤੇ ਉਹਨਾਂ ਨੂੰ ਕੰਮ ਬਦਲੇ ਪ੍ਰਾਪਤ ਹੋ ਰਹੇ ਘੱਟ ਮਿਹਨਤਾਨੇ ਤੇ ਡੂੰਘੀ ਚਿੰਤਾ ਤੇ ਰੋਸ ਜਾਹਿਰ ਕਰਦਿਆਂ ਕਿਹਾ ਕਿ ਕਈ ਸਾਲਾਂ ਤੋਂ ਕੰਮ ਕਰਦੇ ਆ ਰਹੇ ਕਰਮਚਾਰੀਆਂ ਨੂੰ ਕੀਤੇ ਜਾ ਰਹੇ ਆਪਣੇ ਕੰਮ ਪ੍ਰਤੀ ਚੰਗਾ ਤਜਰਬਾ ਹੁੰਦਾ ਹੈ। ਜਿਨ੍ਹਾਂ ਨੂੰ ਬਰਾਬਰ ਤਨਖਾਹ ਨਾ ਮਿਲਣਾ ਇਨ੍ਹਾਂ ਕਰਮਚਾਰੀਆਂ ਨਾਲ ਬੇਇਨਸਾਫੀ ਹੈ। ਸਮੇਂ—ਸਮੇਂ ਦੀਆਂ ਸਰਕਾਰਾਂ ਨੇ ਕੱਚੇ ਕਰਮਚਾਰੀਆਂ ਦਾ ਸ਼ੋਸ਼ਣ ਹੀ ਕੀਤਾ ਹੈ। ਮਾਨ ਸਰਕਾਰ ਦੀਆਂ ਦਿੱਤੀਆਂ ਗਰੰਟੀਆਂ ਫੇਲ ਹੀ ਸਾਬਤ ਹੋ ਰਹੀਆਂ ਹਨ। ਇਸ ਮੌਕੇ ਪ੍ਰਭਜੀਤ ਸਿੰਘ, ਮਾਨ ਸਿੰਘ, ਜਗਤਾਰ ਸਿੰਘ, ਲਾਲ ਖਾਨ, ਗੁਰਦੀਪ ਸਿੰਘ, ਰਾਮ ਪਾਲ ਸਿੰਘ, ਮਹਿੰਦੀ ਹਸਨ, ਕਰਮ ਸਿੰਘ, ਸਰਵਨ ਕੁਮਾਰ, ਜੰਗ ਖਾਨ, ਕੁਲਵੰਤ ਸਿੰਘ, ਪ੍ਰਕਾਸ਼ ਸਿੰਘ, ਹੁਕਮ ਸਿੰਘ, ਰਾਮ ਪ੍ਰਸਾਦ, ਤਰੁਨ ਕੁਮਾਰ, ਹੇਮਰਾਜ, ਰਸਪਾਲ ਸਿੰਘ, ਇੰਦਰਜੀਤ ਸਿੰਘ, ਜੋਰਾ ਸਿੰਘ, ਪ੍ਰਦੀਪ ਸਿੰਘ, ਮੰਗਤ ਰਾਮ, ਗਗਨਦੀਪ ਸਿੰਘ ਆਦਿ ਹਾਜਰ ਸਨ।