ਹਿੰਦੂ ਤਖਤ ਮੁੱਖੀ ਬ੍ਰਹਮਾ ਨੰਦ ਗਿਰੀ ਜੀ ਮਹਾਰਾਜ ਵਲੋਂ ਜੰਮੂ ਕਸ਼ਮੀਰ ਦਾ ਦੌਰਾ
Harpreet Kaur (TMT)
ਹਿੰਦੂ ਧਰਮ ਅਤੇ ਸਨਾਤਨ ਨੂੰ ਮਜਬੂਤ ਕਰਨ ਲਈ ਹਿੰਦੂ ਤਖਤ ਮੁੱਖੀ ਬ੍ਰਹਮਾ ਨੰਦ ਗਿਰੀ ਜੀ ਮਹਾਰਾਜ ਵਲੋਂ ਜੰਮੂ ਕਸ਼ਮੀਰ ਦਾ ਦੌਰਾ ਕੀਤਾ ਗਿਆ। ਦੌਰੇ ਦੌਰਾਨ ਤਖਮ ਮੁੱਖੀ ਵਲੋਂ ਹਿੰਦੂ ਤਖਤ ਦੇ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ। ਜੰਮੂ ਕਸ਼ਮੀਰ ਪ੍ਰਦੇਸ਼ ਦਾ ਪੰਡਿਤ ਹੰਸ ਰਾਜ ਸ਼ਰਮਾ ਨੂੰ ਮੁੱਖੀ ਨਿਯੁਕਤ ਕੀਤਾ ਗਿਆ। ਜੰਮੂ ਕਸ਼ਮੀਰ ਪਹੁੰਚਣ ਤੇ ਉਦਮਪੁਰ ਵਿਖੇ ਹਿੰਦੁ ਵਾਦੀ ਸੰਗਠਨਾ ਵਲੋਂ ਬ੍ਰਹਮਾ ਨੰਦ ਗਿਰੀ ਜੀ ਮਹਾਰਾਜ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਬ੍ਰਹਮਾ ਨੰਦ ਗਿਰੀ ਜੀ ਨੇ ਬੋਲਦਿਆ ਕਿਹਾ ਕਿ ਉਹ ਸਨਾਤਨ ਦੇ ਪ੍ਰਚਾਰ ਲਈ ਪੂਰੇ ਭਾਰਤ ਦਾ ਦੌਰਾ ਦੂਜੇ ਧਰਮਾ ਵਿੱਚ ਚਲੇ ਗਏ ਲੋਕਾਂ ਦੀ ਘਰ ਵਾਪਸੀ ਕਰਵਾ ਰਹੇ ਹਨ। ਇਸ ਤੋਂ ਬਾਅਦ ਬ੍ਰਹਮਾ ਨੰਦ ਗਿਰੀ ਜੀ ਵਲੋਂ ਪੂਰੇ ਭਾਰਤ ਦੇ ਮੰਦਿਰ ਜੋ ਸਰਕਾਰਾਂ ਦੇ ਅਧੀਨ ਹਨ ਵੱਖ—ਵੱਖ ਰਾਜਾਂ ਦੇ ਹਿੰਦੂ ਤਖਤ ਦੇ ਮੁੱਖੀਆਂ ਨੂੰ ਨਾਲ ਲੈ ਕੇ ਮੰਦਿਰ ਅਜ਼ਾਦ ਕਰਵਾਉਣ ਦਾ ਸੰਘਰਸ਼ ਕੀਤਾ ਜਾਵੇਗਾ। ਸਾਰੇ ਮੰਦਿਰ ਸਰਕਾਰ ਤੋਂ ਅਜ਼ਾਣ ਕਰਵਾਏ ਜਾਣਗੇ।
ਇਸ ਮੌਕੇ ਬ੍ਰਹਮਾ ਨੰਦ ਗਿਰੀ ਜੀ ਵਲੋਂ ਜੰਮੂ ਕਸ਼ਮੀਰ ਅੰਦਰ ਹਿੰਦੂ ਸੰਗਠਨਾ ਵਲੋਂ ਰੱਖੇ ਸੈਕੜੇ ਹੀ ਪ੍ਰੋਗਰਾਮ ਵਿੱਚ ਜਾ ਕੇ ਹਾਜਰੀ ਲਗਵਾਈ ਗਈ।
ਇਸ ਮੌਕੇ ਜੰਮੂ ਕਸ਼ਮੀਰ ਹਿੰਦੂ ਤਖਤ ਮੁੱਖੀ ਪੰੰਡਿਤ ਹੰਸ ਰਾਜ ਵਲੋਂ ਹਿੰਦੂ ਤਖਤ ਭਾਰਤ ਦਾ ਕਸ਼ਮੀਰ ਆ ਕੇ ਸਨਾਤਨ ਦਾ ਪ੍ਰਚਾਰ ਕਰਨਾ ਬਹੁਤ ਸ਼ਲਾਘਾ ਵਾਲਾ ਕੰਮ ਹੈ ਅਤੇ ਪੰਜਾਬ ਤੋਂ ਬਾਹਰ ਜਾ ਕੇ ਹਿੰਦੂ ਧਰਮ ਅਤੇ ਸਨਾਤਨ ਲਈ ਕੰਮ ਕਰਨਾ ਬਹੁਤ ਵੱਡੀ ਗੱਲ ਹੈ। ਬਾਕੀ ਹਿੰਦੂ ਸੰਗਠਨਾ ਨੂੰ ਵੀ ਤਖਤ ਮੁੱਖੀ ਤੋਂ ਸੇਧ ਲੈਣੀ ਚਾਹੀਦੀ ਹੈ।
ਇਸ ਮੌਕੇ ਭੁਪਿੰਦਰ ਸੈਣੀ, ਅਕਸ਼ੇ ਕੁਮਾਰ ਬੋਬੀ, ਚੇਅਰਮੈਨ ਹਿੰਦੂ ਤਖਤ ਪਟਿਆਲਾ, ਸਾਹਿਲ ਚੌਧਰੀ ਵਾਇਸ ਪ੍ਰਧਾਨ ਪੰਜਾਬ, ਮਹੰਤ ਰਜਿੰਦਰ ਕੁਮਾਰ, ਗੁਰਸੇਵਕ ਸਿੰਘ ਬੁੱਸ ਘੁੰਮਣ ਆਦਿ ਹਾਜਰ ਸਨ।