Punjab-Chandigarh

ਤੇਜਬਾਗ ਕਲੋਨੀ ਵਿਚ ਹੋਏ ਸਮਾਗਮ ਵਿਚ ਮੁਸਲਿਮ ਸਮਾਜ ਨੇ ਕੀਤਾ ਹਰਪਾਲ ਜੁਨੇਜਾ ਨਾਲ ਖੁੱਲ ਕੇ ਚੱਲਣ ਦਾ ਐਲਾਨ

Patiala, 9 October: ਸ਼ਹਿਰ ਦੀ ਤੇਜਬਾਗ ਕਲੋਨੀ ਵਿਚ ਅਕਾਲੀ ਦਲ ਦੇ ਜੋਨ ਨੰ:1 ਦੇ ਇੰਚਾਰਜ ਸੁਖਬੀਰ ਸਿੰਘ ਕੰਬੋਜ ਅਤੇ ਸਨੋਰੀ ਅੱਡਾ ਸਰਕਲ ਦੀ ਪ੍ਰਧਾਨ ਮੁਨੀਸ਼ ਸਿੰਘੀ ਦੀ ਅਗਵਾਈ ਹੇਠ ਹੋਈ ਵਿਸ਼ਾਲ ਮੀਟਿੰਗ ਵਿਚ ਮੁਸਲਿਮ ਸਮਾਜ ਨੇ ਜਿਲਾ ਪ੍ਰਧਾਨ ਅਤੇ ਮੁੱਖ ਸੇਵਾਦਾਰ ਹਰਪਾਲ ਜੁਨੇਜਾ ਦੇ ਨਾਲ ਖੁੱਲ ਦੇ ਚੱਲਣ ਦਾ ਐਲਾਨ ਕੀਤਾ। ਮੁਸਲਿਮ ਗੜ੍ਹ ਮੰਨੇ ਜਾਣ ਵਾਲੇ ਇਸ
ਇਲਾਕੇ ਵਿਚ ਅਕਾਲੀ ਦਲ ਦੀ ਮੀਟਿੰਗ ਵਿਚ ਵੱਡੀ ਸੰਖਿਆ ਵਿਚ ਮੁਸਲਿਮ ਸਮਾਜ ਦੇ ਲੋਕਾ ਨੇ ਭਾਗ ਲਿਆ ਅਤੇ ਕਿਹਾ ਕਿ ਇਸ ਵਾਰ ਉਹ ਹਰਪਾਲ ਜੁਨੇਜਾ ਨੂੰ ਹੀ ਸ਼ਹਿਰ ਦਾ ਵਿਧਾਇਕ ਦੇਖਣਾ ਚਾਹੁੰਦੇ ਹਨ। ਮੁਸਲਿਮ ਸਮਾਜ ਦੇ ਲੋਕਾਂ ਨੇ ਵੱਡੇ ਪੱਧਰ ’ਤੇ ਹਰਪਾਲ ਜੁਨੇਜਾ ਦੇ ਹੱਕ ਵਿਚ ਨਾਅਰੇਬਾਜੀ ਵੀ ਕੀਤੀ। ਇਸ ਮੌਕੇ ਪ੍ਰਧਾਨ ਹਰਪਾਲ ਜੁਨੇਜਾ ਨੇ ਕਿਹਾ ਕਿ ਕਾਂਗਰਸ ਨੂੂੰ ਪਟਿਆਲਾ ਵਿਚ ਸਮੁੱਚੇ ਵਰਗ ਸਿਰਫ ਵੋਟਾਂ ਦੇ ਸਮੇਂ ਹੀ ਯਾਦ ਆਉਂਦੇ ਹਨ। ਸੱਤਾ
’ਤੇ ਕਾਬਜ ਹੋਣ ਤੋਂ ਬਾਅਦ ਸਾਰਾ ਠੇਕਾ ਕੁਝ ਆਗੂਆਂ ਨੂੰ ਦੇ ਦਿੱਤਾ ਗਿਆ ਅਤੇ ਉਨ੍ਹਾਂ
ਖੁਲ ਕੇ ਪੰਜ ਸਾਲ ਮਨਮਾਨੀ ਕੀਤੀ ਅਤੇ ਆਮ ਲੋਕਾਂ ਦੀ ਕੋਈ ਪੁਛ ਗਿਛ ਨਹੀਂ ਕੀਤੀ। ਪਰ ਅਕਾਲੀ ਦਲ ਦੀ ਸਰਕਾਰ  ਆਉਣ ’ਤੇ ਲਾਅਰੇਬਾਜ਼ੀ ਨਹੀਂ ਸਗੋਂ ਸਾਰਾ ਕੁਝ ਹਕੀਕਤ ਵਿਚ ਕਰਕੇ ਦਿਖਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਪਟਿਆਲਾ ਸ਼ਹਿਰ ਨਾਲ ਕੋਈ ਪਿਆਰ ਨਹੀਂ ਹੈ। ਇਹ ਉਹੀ ਕਾਂਗਰਸ ਹੈ, ਜਿਸ ਨੇ ਕੋਰੋਨਾ ਮਹਾਂਮਾਰੀ ਵਿਚ ਲੋਕਾਂ ਨੂੰ ਇਕੱਲਿਆਂ ਛੱਡਕੇ ਮਹਿਲਾਂ ਦੇ ਦਰਵਾਜੇ ਬੰਦ ਕਰ ਲਏ ਸਨ। ਲੋਕਤੰਤਰ ਵਿਚ ਲੋਕ ਆਪਣਾ ਨੇਤਾ ਚੁਣ ਕੇ ਇਸ ਲਈ ਚੁਣਦੇ ਹਨ ਕਿ ਜਦੋਂ ਉਨ੍ਹਾਂ ਨੂੰ ਜਰੂਰਤ ਪਵੇਗੀ ਤਾਂ ਉਹ ਉਨ੍ਹਾਂ ਦੇ ਨਾਲ ਆ ਕੇ ਖੜੇਗਾ ਪਰ ਕਾਂਗਰਸੀਆਂ ਨੇ ਕਦੇ ਵੀ ਆਪਣਾ ਇਹ ਫਰਜ ਨਹੀਂ ਨਿਭਾਇਆ। ਉਨ੍ਹਾਂ ਕਿਹਾ ਕਿ
ਇਸ ਤੋਂ ਪਹਿਲਾਂ ਅਕਾਲੀ ਦਲ ਨੇ ਜੋ ਕਿਹਾ ਉਹ ਕਰ ਦਿਖਾਇਆ ਅਤੇ ਜੇਕਰ ਅਕਾਲੀ ਦਲ ਦੀ ਫੇਰ ਤੋਂ ਸਰਕਾਰ ਬਣਦੀ ਹੈ ਤਾਂ ਫੇਰ ਤੋਂ ਸਮੁੱਚੇ ਵਾਅਦੇ ਪੁਰੇ ਕੀਤੇ ਜਾਣਗੇ। ਇਸ ਮੌਕੇ ਨਿਸਾਰ ਅਹਿਮਦ, ਇਕਰਾਮ, ਅਸਲਮ, ਨੰਨੁ, ਸਾਬੀਰ, ਹੁਸੈਨ, ਹਾਜੀ ਜਮੀਰ, ਫੁਕਰਾਨ ਆਦਿ ਵਿਸ਼ੇਸ ਤੌਰ ’ਤੇ ਹਾਜ਼ਰ ਸਨ।
ਫੋਟੋ ਕੈਪਸ਼ਨ:ਸ਼੍ਰੋਮਣੀ ਅਕਾਲੀ ਦਲ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਹਰਪਾਲ ਜੁਨੇਜਾ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ।

Spread the love

Leave a Reply

Your email address will not be published. Required fields are marked *

Back to top button