Punjab-ChandigarhTop NewsUncategorized

ਅੰਮ੍ਰਿਤਸਰ ਦੀ ਦਬੰਗ ਐਸ ਪੀ ਟ੍ਰੈਫਿਕ ਨੇ ਅਕਰੋਚਮੈਟ ਅਤੇ ਸ਼ਹਿਰ ਦੀ ਟ੍ਰੈਫਿਕ ਸਮੱਸਿਆ ਵਿਰੁਧ ਛੇੜਿਆ ਅਭਿਆਨ 

ਅੰਮ੍ਰਿਤਸਰ:- ਅੰਮ੍ਰਿਤਸਰ ਪੁਲਿਸ ਕਮਿਸ਼ਨਰ ਦੇ ਦਿਸ਼ਾ ਨਿਰਦੇਸ਼ਾ ਉਪਰ ਅਜ ਏ ਡੀ ਸੀ ਪੀ ਅਮਨਦੀਪ ਕੌਰ ਵਲੋ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦੇ ਨਜਦੀਕ ਲਿਬਰਟੀ ਮਾਰਕਿਟ ਅਤੇ ਸਾਇਕਲ ਆਟੌ ਪਾਰਟਸ ਮਾਰਕਿਟ ਦੇ ਦੁਕਾਨਦਾਰਾ ਵਲੋ ਫੁਟਪਾਥ ਅਤੇ ਸੜਕ ਵਿਚਾਲੇ ਕੀਤੇ ਨਜਾਇਜ ਕਬਜ਼ਿਆ ਅਤੇ ਅਕਰੋਚਮੈਟ ਖਿਲਾਫ ਅਭਿਆਨ ਤੇਜ ਕਰਦਿਆ ਨਗਰ ਨਿਗਮ ਅਧਿਕਾਰੀਆ ਨਾਲ ਸਾਂਝਾ ਅਭਿਆਨ ਚਲਾ ਕਬਜੇ ਹਟਾਏ ਗਏ ਹਨ।

ਇਸ ਸੰਬਧੀ ਗਲਬਾਤ ਕਰਦਿਆ ਏ ਡੀ ਸੀ ਪੀ ਟ੍ਰੈਫਿਕ ਅਮਨਦੀਪ ਕੌਰ ਨੇ ਦੱਸਿਆ ਕਿ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੌਨਿਹਾਲ ਸਿੰਘ ਦੇ ਦਿਸ਼ਾ ਨਿਰਦੇਸ਼ਾ ਤੇ ਜੋ ਅੰਮ੍ਰਿਤਸਰ ਸ਼ਹਿਰ ਵਿਚ ਨਜਾਇਜ ਕਬਜੇ ਅਤੇ ਅਕਰੋਚਮੈਟ ਦੇ ਨਾਲ ਫੁਟਪਾਥਾ ਉਪਰ ਜੋ ਨਜਾਇਜ ਕਬਜੇ ਕੀਤੇ ਗਏ ਹਨ ਉਹਨਾ ਸੰਬਧੀ ਅਜ ਨਗਰ ਨਿਗਮ ਅੰਮ੍ਰਿਤਸਰ ਨਾਲ ਸਾਂਝਾ ਅਭਿਆਨ ਚਲਾ ਨਜਾਇਜ ਕਬਜੇ ਹਟਾਏ ਗਏ ਹਨ ਅਤੇ ਜੋ ਸਮਾਨ ਸੜਕਾ ਤੇ ਰਖਿਆ ਗਿਆ ਸੀ ਉਸਨੂੰ ਨਗਰ ਨਿਗਮ ਅਧਿਕਾਰੀਆ ਵਲੋ ਚੁਕਾਇਆ ਗਿਆ ਹੈ ਅਤੇ ਦੁਕਾਨਦਾਰਾ ਨੂੰ ਹਿਦਾਇਤ ਕੀਤੀ ਗਈ ਹੈ ਕਿ ਉਹ ਸੜਕ ਅਤੇ ਫੁਟਪਾਥ ਤੇ ਕਬਜੇ ਨਾ ਕਰਨ ਵਰਨਾ ਉਲੰਘਣਾ ਕਰਨ ਵਾਲੀਆ ਸੰਬਧੀ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

Spread the love

Leave a Reply

Your email address will not be published. Required fields are marked *

Back to top button