Punjab-ChandigarhTop News
ਅੰਮ੍ਰਿਤਸਰ ਸਚਖੰਡ ਸ੍ਰੀ ਹਰਿਮੰਦਰ ਜਾਂਦੇ ਰਸਤਿਆ ਉਪਰ ਮੀਟ ਦੀ ਰੇਹੜੀਆ ਅਤੇ ਨਸ਼ੇ ਦੇ ਖੋਖੀਆ ਸੰਬਧੀ ਸਮਾਜ ਸੁਧਾਰ ਸੰਸਥਾ ਨੇ ਕੀਤਾ ਰੌਸ਼ ਪ੍ਰਦਰਸ਼ਨ
ਅੰਮ੍ਰਿਤਸਰ:- ਅਜ ਅੰਮ੍ਰਿਤਸਰ ਦੇ ਮਹਾ ਸਿੰਘ ਗੇਟ ਵਿਖੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਰਸਤੇ ਉਪਰ ਮੀਟ ਅਤੇ ਤੰਬਾਕੂ ਦੀਆ ਰੇਹੜੀਆ ਦੇ ਕਾਰਣ ਸੰਗਤਾ ਉਪਰ ਪੈ ਰਹੇ ਮਾੜੇ ਪ੍ਰਭਾਵ ਸੰਬਧੀ ਸਮਾਜ ਸੁਧਾਰ ਸੰਸਥਾ ਦੇ ਮੁਖੀ ਮਨਜੀਤ ਸਿੰਘ ਭੋਮਾ ਵਲੋ ਆਪਣੀ ਸੰਸਥਾ ਦੇ ਸਾਥੀਆ ਨਾਲ ਰੋਸ਼ ਪ੍ਰਦਰਸ਼ਨ ਕਰਦਿਆ ਇਹਨਾ ਉਪਰ ਕਾਰਵਾਈ ਕਰਨ ਦੀ ਗਲ ਆਖੀ ਹੈ।
ਇਸ ਸੰਬਧੀ ਗਲਬਾਤ ਕਰਦੀਆ ਸਮਾਜ ਸੁਧਾਰ ਸੰਸਥਾ ਦੇ ਪ੍ਰਧਾਨ ਮਨਜੀਤ ਸਿੰਘ ਭੋਮਾ ਨੇ ਦੱਸਿਆ ਕਿ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੁਨੀਆ ਭਰ ਦੀ ਆਸਥਾ ਦਾ ਕੇਦਰ ਹੈ ਅਤੇ ਉਸਦੇ ਰਸਤਿਆ ਵਿਚ ਤੰਬਾਕੂ ਅਤੇ ਮੀਟ ਦੀਆ ਰੇਹੜੀਆ ਖੋਖੀਆ ਨਾਲ ਸੰਗਤਾ ਉਪਰ ਗਲਤ ਪ੍ਰਭਾਵ ਪੈਦਾ ਹੈ ਸਰਕਾਰ ਅਤੇ ਪ੍ਰਸ਼ਾਸ਼ਨ ਨੂੰ ਚਾਹੀਦਾ ਹੈ ਕਿ ਇਸ ਉਪਰ ਕਾਰਵਾਈ ਕਰਦਿਆ ਇਹਨਾ ਰਸਤਿਆ ਉਪਰ ਅਜਿਹਿਆ ਰੇਹੜੀਆ ਅਤੇ ਖੋਖੇ ਚੁਕਾਏ ਜਾਣ ਨਹੀ ਤਾ ਅਸੀ ਸੰਘਰਸ਼ ਹੋਰ ਤਿੱਖਾ ਕਰਾਂਗੇ।