Punjab-Chandigarh

ਗੁਰੂ ਸਾਹਿਬ ਜੀ ਦੇ ਆਸ਼ੀਰਵਾਦ ਨਾਲ ਇਸ ਵਾਰ ਪਟਿਆਲਾ ਸ਼ਹਿਰੀ ਦੀ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਵਿਚ ਪਾਵਾਂਗੇ: ਹਰਪਾਲ ਜੁਨੇਜਾ

Shiv Kumar:

ਪਟਿਆਲਾ, 1 ਨਵੰਬਰ- ਸ਼੍ਰੋਮਣੀ ਅਕਾਲੀ ਦਲ ਦੇ ਜਿਲਾ ਵਪਾਰ ਵਿੰਗ ਵੱਲੋਂ ਸ੍ਰੀ ਆਖੰਡ ਪਾਸ ਸਾਹਿਬ ਜੀ ਦੇ ਪਾਠ ਕੇ ਭੋਗ ਗੁਰਦੁਆਰਾ ਸ੍ਰੀ ਮੋਤੀ ਬਾਗ ਸਾਹਿਬ ਵਿਖੇ ਪਵਾਏ ਗਏ। ਵਪਾਰ ਵਿੰਗ ਵਾਹਿਗੁਰੂ ਜੀ ਦਾ ਓਟ ਆਸਰਾ ਲੈ ਕੇ ਜਿਲਾ ਪ੍ਰਧਾਨ ਰਵਿੰਦਰਪਾਲ ਸਿੰਘ ਪ੍ਰਿੰਸ ਲਾਂਬਾ ਦੀ ਅਗਵਾਈ ਹੇਠ ਚੋਣ ਮੁਹਿੰਮ ਲਈ ਸਰਗਰਮ ਹੋਇਆ। ਇਸ ਮੌਕੇ ਵਿਸ਼ੇਸ ਤੌਰ ’ਤੇ ਅਕਾਲੀ ਦਲ ਅਤੇ ਬਸਪਾ ਦੇ ਪਟਿਆਲਾ ਸ਼ਹਿਰੀ ਸੀਟ ਤੋਂ ਉਮੀਦਵਾਰ ਹਰਪਾਲ ਜੁਨੇਜਾ ਵੀ ਗੁਰੂ ਘਰ ਵਿਚ ਨਤਮਸਤਕ ਹੋਣ ਲਈ ਪਹੁੰਚੇ।

ਇਸ ਮੌਕੇ ਪ੍ਰਧਾਨ ਜੁਨੇਜਾ ਨੇ ਕਿਹਾ ਕਿ ਇਸ ਵਾਰ ਗੁਰੂ ਸਾਹਿਬ ਜੀ ਦੇ ਆਸ਼ੀਰਵਾਦ ਨਾਲ ਇਸ ਵਾਰ ਪਟਿਆਲਾ ਸ਼ਹਿਰੀ ਦੀ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਵਿਚ ਪਾਵਾਂਗੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦਾ ਵਪਾਰ ਵਿੰਗ ਪ੍ਰਧਾਨ ਰਵਿੰਦਰਪਾਲ ਸਿੰਘ ਪ੍ਰਿੰਸ ਲਾਂਬਾ ਦੀ ਅਗਵਾਈ ਹੇਠ ਵਪਾਰੀਆਂ ਦੇ ਹਿੱਤਾਂ ’ਤੇ ਠੋਕ ਦੇ ਪਹਿਰਾ ਦੇ ਰਿਹਾ ਹੈ। ਜਦੋਂ ਵੀ ਪਟਿਆਲਾ ਦੇ ਵਪਾਰੀਆਂ ਨੂੰ ਕੋਈ ਸਮੱਸਿਆ ਆਈ ਤਾਂ ਪ੍ਰਧਾਨ ਪ੍ਰਿੰਸ ਲਾਂਬਾ ਨੇ ਵਪਾਰੀਆ ਦਾ ਸਾਥ ਹੀ ਨਹੀਂ ਦਿੱਤਾ ਸਗੋਂ ਹਮੇਸ਼ਾ ਅੱਗੇ ਹੋ ਕੇ ਸਮੱਸਿਆਵਾਂ ਦਾ ਹੱਲ ਵੀ ਕਰਵਾਇਆ।

ਪ੍ਰਧਾਨ ਪ੍ਰਿੰਸ ਲਾਂਬਾ ਨੇ ਦੱਸਿਆ ਕਿ ਅੱਜ ਪਾਰਟੀ ਦੀ ਚੜ੍ਹਦੀ ਕਲਾ ਦੇ ਲਈ ਅੱਜ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਪਾਰਟੀ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਵਾਈ ਗਈ। ਇਸ ਮੌਕੇ ਰਾਗੀ ਸਿੰਘਾਂ ਵੱਲੋਂ ਗੁਰੂ ਦੀ ਬਾਣੀ ਦਾਆਨੰਦਮਈ ਕੀਰਤਨ ਕੀਤਾ ਗਿਆ। ਪ੍ਰਧਾਨ ਲਾਂਬਾ ਨੇ ਕਿਹਾ ਕਿ ਕੋਈ ਵੀ ਕੰਮ ਸ਼ੁਰੂ ਕਰਨ ਤੋਂਪਹਿਲਾ ਗੁਰੂ ਸਾਹਿਬ ਜੀ ਦਾ ਆਸ਼ੀਰਵਾਦ ਲੈਣਾ ਜ਼ਰੂਰ ਹੈ। ਇਸ ਮੌਕੇ ਗੁਰਦੁਆਰਾ ਸਾਹਿਬ ਸ੍ਰੀ ਮੋਤੀ ਬਾਗ ਸਾਹਿਬ ਜੀ ਦੇ ਹੈਡ ਗ੍ਰੰਥੀ ਅਤੇ ਮੈਨੇਜਰ ਸਹਿਬ ਵੀ ਵਿਸ਼ੇਸ ਤੌਰ ’ਤੇ ਹਾਜ਼ਰ ਰਹੇ।

ਇਸ ਮੌਕੇ  ਇੰਦਰਜੀਤ ਸਿੰਘ ਖਰੋੜ, ਰਵਿੰਦਰ ਸਿੰਘ ਬਿੰਦਾ, ਸੁਖਬੀਰ ਸਿੰਘ ਅਬਲੋਵਾਲ, ਹਰਬਖਸ ਸਿੰਘ ਚਹਿਲ, ਅਮਰਜੀਤ ਸਿੰਘ ਬਠਲਾ, ਕੁਲਵੰਤ ਸਿੰਘ ਬਾਜਵਾ, ਸੁਖਬੀਰਸਿੰਘ ਸਨੋਰ, ਜੋਗਿੰਦਰ ਸਿੰਘ ਪ੍ਰਧਾਨ,ਅਵਤਾਰ ਸਿੰਘ ਹੈਪੀ, ਗਗਨਦੀਪ ਸਿੰਘ ਪੰਨੂੰ, ਜਸਪ੍ਰੀਤ ਸਿੰਘ ਭਾਟੀਆ, ਗੋਬਿੰਦ ਬਡੁੰਗਰ, ਅਕਾਸ ਬੋਕਸਰ, ਮਨਪ੍ਰੀਤ ਸਿੰਘ ਚੱਢਾ ਮਹਿੰਦਰਪਾਲ ਸਿੰਘ ਸਾਹਨੀ, ਰਾਜੀਵ ਸਿੰਘੀ, ਜਗਜੀਤ ਸਿੰਘ ਸਾਹਨੀ, ਜਸਮੀਤ ਸਿੰਘ ਅਮਨ,ਦਵਿੰਦਰ ਸਿੰਘ ਬਜਾਜ, ਜਸਬੀਰ ਸਿੰਘ, ਇੰਦਰਪਾਲ ਸਿੰਘ, ਰੂਪੀਤ ਸਿੰਘ ਰਾਣਾ, ਹਰਸਿਮਰਨ ਸਿੰਘ, ਲਵਲੀ ਬਵੇਜਾ, ਸਪਨ ਕੋਹਲੀ, ਹਰਜੋਤ ਸਿੰਘ ਵਿਨੈ, ਕਮਲਜੀਤ ਸਿੰਘ ਬਿੱਟੂ,ਮਨਵਿੰਦਰ ਸਿੰਘ ਬੋਬੀ, ਰਾਜੀਵ ਜੁਨੇਜਾ, ਗੁਰਨੂਰ ਸਿੰਘ ਰਾਣਾ, ਹਰਸਿਮਰਨ ਸਿੰਘ ਪਾਰਸ, ਜਗਜੀਤ ਸਿੰਘ ਸਾਹਨੀ, ਕਿਸ਼ੋਰੀ ਲਾਲ, ਰੌਜੀ ਵੀਰਜੀ, ਬੋਬੀ ਜੀ, ਸਿਮਰ ਕੁੱਕਲ, ਗੁਰਿੰਦਰ ਸਿੰਘ ਲਾਂਬਾ, ਬਿੰਦਰ ਸਿੰਘ ਨਿੱਕੂ, ਰਾਜੇਸ਼ ਕਨੋਜੀਆ, ਗਿੰਨੀ ਜੀ, ਡਿੱਕੀ ਜੀ, ਜਸ ਗਰੋਵਰ, ਕਿੰਨੀ ਸਰਾਉਂ, ਪ੍ਰਭਸਿਮਰਨ ਸਿੰਘ ਪਾਰਸ ਅਤੇ ਜਸਮੀਤ ਸਿੰਘ ਆਦਿ ਨੇ ਵੀ ਗੁਰੂ ਸਾਹਿਬ ਜੀ ਦਾ ਆਸੀਰਵਾਦ ਹਾਸਲ ਕੀਤਾ।

Spread the love

Leave a Reply

Your email address will not be published. Required fields are marked *

Back to top button