ਆਬਕਾਰੀ ਤੇ ਕਰ ਵਿਭਾਗ ਦੇ ਚੋਥਾ ਦਰਜਾ ਕਰਮਚਾਰੀਆਂ ਨੇ ਧਰਨਾ ਦੇ ਕੇ ਅਫਸਰਸ਼ਾਹੀ ਦਾ ਕੀਤਾ ਪਿੱਟ ਸਿਆਪਾ।
ਪਟਿਆਲਾ 28 ਅਪ੍ਰੈਲ : ਆਬਕਾਰੀ ਤੇ ਕਰ ਵਿਭਾਗ ਪੰਜਾਬ ਵਿਚਲੇ ਚੌਥਾ ਦਰਜਾ ਕਰਮਚਾਰੀਆਂ ਨੇ ਆਪਣੀਆਂ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਲੈ ਕੇ ਰਾਜ ਕਰ ਕਮਿਸ਼ਨਰ ਦਫਤਰ ਅੱਗੇ ਵਿਸ਼ਾਲ ਧਰਨਾ ਦੇ ਕੇ ਵਿਭਾਗ ਦੀ ਅਫਸਰਸ਼ਾਹੀ ਦਾ ਪਿੱਟ ਸਿਆਪਾ ਕੀਤਾ ਤੇ ਰੈਲੀ ਕੀਤੀ, ਇਸ ਮੌਕੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਜਿਲਾ ਆਗੂ ਵੀ ਹਾਜਰ ਸਨ। ਵਿਭਾਗ ਦੀ ਕਮੇਟੀ ਦੇ ਚੇਅਰਮੈਨ ਵੇਦ ਪ੍ਰਕਾਸ਼, ਪ੍ਰਧਾਨ ਮੱਖਣ ਸਿੰਘ ਤੇ ਜਨਰਲ ਸਕੱਤਰ, ਮੇਘ ਰਾਜ ਤੇ ਗੋਪਾਲ ਕਿਸ਼ਨ, ਨਰੇਸ਼ ਕੁਮਾਰ ਨੇ ਦੱਸਿਆ ਕਿ ਵਿਭਾਗ ਵਿਚਲਿਆਂ ਚੌਥਾ ਦਰਾ ਮੁਲਾਜਮ ਜੋ ਵਿਦਿਅਕ ਯੋਗਤਾ ਰੱਖਦੇ ਹਨ ਨੂੰ ਤਰੱਕੀਆਂ ਨਹੀਂ ਦਿੱਤੀਆਂ ਜਾ ਰਹੀਆਂ। ਇਸ ਤਰ੍ਹਾਂ ਵਿਭਾਗ ਵਿਚਲਿਆਂ ਖਾਲੀ ਪਈਆਂ ਦਰਜਾ ਚਾਰ ਦੀਆਂ ਅਸਾਮੀਆਂ ਨੂੰ ਭਰਿਆ ਨਹੀ ਜਾ ਰਿਹਾ, ਜਿਸ ਕਰਕੇ ਬਾਕੀ ਕਰਮਚਾਰੀਆਂ ਤੇ ਕੰਮ ਦਾ ਬੋਝ ਵਧ ਰਿਹਾ ਹੈ। ਬਗਾਰ ਪ੍ਰਥਾ ਨੂੰ ਖਤਮ ਨਹੀਂ ਕੀਤਾ ਜਾ ਰਿਹਾ। ਕੱਚੇ ਕਰਮੀ ਪੱਕੇ ਨਹੀਂ ਕੀਤੇ ਜਾ ਰਹੇ, ਅਫਸਰਸ਼ਾਹੀ ਮੁਲਾਜਮਾਂ ਦੀਆਂ ਡਿਊਟੀਆਂ ਆਪਣੀ ਮਨ ਮਰਜੀ ਨਾਲ ਲਗਾਕੇ ਮੁਲਾਜਮਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਵਰਦੀਆਂ ਵੀ ਨਹੀਂ ਮਿਲ ਰਹੀਆਂ ਆਦਿ ਇੱਕ ਦਰਜਨ ਮੰਗਾਂ ਸ਼ਾਮਲ ਹਨ।
ਧਰਨੇ ਨੂੰ ਹੋਰ ਜੋ ਮੁਲਾਜਮ ਆਗੂਆਂ ਨੇ ਸੰਬੋਧਨ ਕੀਤਾ ਉਹਨਾਂ ਵਿੱਚ ਬਲਜਿੰਦਰ ਸਿੰਘ, ਜਗਮੋਹਨ ਨੋਲੱਖਾ, ਮਾਧੋ ਲਾਲ ਰਾਹੀ, ਰਾਮ ਲਾਲ ਰਾਮਾ, ਨਾਰੰਗ ਸਿੰਘ, ਉਂਕਾਰ ਸਿੰਘ, ਪ੍ਰਕਾਸ਼ ਲੁਬਾਣਾ, ਸ਼ਿਵ ਚਰਨ, ਬਲਬੀਰ ਸਿੰਘ, ਕੁਲਵਿੰਦਰ ਸਿੰਘ, ਤਰਲੋਚਨ ਮਾੜੂ, ਮੋਧ ਨਾਥ, ਦਲਜੀਤ ਸਿੰਘ, ਸੋਹਨ ਸਿੰਘ, ਸ਼ਾਮ ਸਿੰਘ, ਇੰਦਰਪਾਲ ਸਿੰਘ, ਤਰਲੋਚਨ ਰਾਜਪੁਰਾ, ਦਿਆ ਸ਼ੰਕਰ, ਦਿਲਬਾਗ ਸਿੰਘ, ਸਤਿਨਰਾਇਣ ਗੋਨੀ ਆਦਿ ਸ਼ਾਮਲ ਹੋਏ।