Punjab-Chandigarh

ਅੰਤਰਰਾਸ਼ਟਰੀ ਸੇਫਟੀ ਸਿਹਤ ਦਿਵਸ਼ ਮੌਕੇ ਮੁਕਾਬਲੇ ਕਰਵਾਉਣਾ ਚੰਗੇ ਉਪਰਾਲੇ= ਸੁਖਵਿੰਦਰ ਖੋਸਲਾ

ਸਯੁੰਕਤ ਰਾਸ਼ਟਰ, ਵਿਸ਼ਵ ਸਿਹਤ ਸੰਗਠਨ ਅਤੇ ਅੰਤਰਰਾਸ਼ਟਰੀ ਰੈੱਡ ਕਰਾਸ ਸੁਸਾਇਟੀ ਵੱਲੋਂ 28 ਅਪ੍ਰੈਲ ਨੂੰ ਘਰ ਪਰਿਵਾਰਾਂ ਮਹੱਲਿਆਂ ਵਿਖੇ ਸੇਫਟੀ ਸਿਹਤ ਅਤੇ ਬਚਾਉ ਮਦਦ ਦਿਵਸ਼ ਮੌਕੇ, ਸ਼੍ਰੀ ਕਾਕਾ ਰਾਮ ਵਰਮਾ ਸੇਵਾ ਮੁਕਤ ਜਿਲਾ ਟ੍ਰੇਨਿੰਗ ਅਫ਼ਸਰ ਰੈੰਡ ਕਰਾਸ ਅਤੇ ਸ਼੍ਰੀ ਪਵਨ ਗੋਇਲ, ਸਾਬਕਾ ਚੀਫ਼ ਮੈਨੇਜਰ ਸਟੇਟ ਬੈਂਕ ਆਫ ਪਟਿਆਲਾ ਵਲੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨਿਯੂ ਪਾਵਰ ਹਾਊਸ ਕਾਲੋਨੀ ਪਟਿਆਲਾ ਵਿਖੇ ਅੰਤਰ ਸਕੂਲ ਮੁਕਾਬਲੇ ਕਰਵਾਏ ਜਿਨ੍ਹਾਂ ਵਿੱਚ 16 ਸਕੂਲਾਂ ਦੇ ਵਿਦਿਆਰਥੀਆਂ ਨੇ ਬਹੁਤ ਵਧੀਆ ਢੰਗ ਤਰੀਕਿਆ ਨਾਲ ਨਵੇਂ ਨਵੇਂ ਵਿਚਾਰ ਪ੍ਰਗਟ ਕੀਤੇ ਕਿ ਆਪਣੇ ਘਰ ਪਰਿਵਾਰ ਦੀ ਸੁਰੱਖਿਆ ਬਚਾਉ ਸਨਮਾਨ ਅਤੇ ਮੈਂਬਰਾਂ ਦੀ ਸਿਹਤ ਤਦੰਰੁਸਤੀ ਤਾਕ਼ਤ ਭਾਈਚਾਰੇ ਬਾਰੇ ਕੀ ਧਿਆਨ ਰੱਖਣਾ ਚਾਹੀਦਾ ਹੈ ਇਹ ਜਾਣਕਾਰੀ ਸਕੂਲ ਦੇ ਪ੍ਰਿੰਸੀਪਲ ਡਾ ਸੁਖਵਿੰਦਰ ਖੋਸਲਾ ਜੀ ਨੇ ਦਿੱਤੀ। ਸ਼੍ਰੀ ਕਾਕਾ ਰਾਮ ਵਰਮਾ, ਉਪਕਾਰ ਸਿੰਘ, ਅਤੇ ਸ਼੍ਰੀ ਸਤੀਸ਼ ਭੰਡਾਰੀ ਸਾਬਕਾ ਪ੍ਰਿੰਸੀਪਲ ਨੇ ਦੱਸਿਆ ਕਿ ਜੂਨੀਅਰ ਗਰੁੱਪ ਵਿੱਚ ਸੋਨੀ ਪਬਲਿਕ ਸਕੂਲ ਦਾ ਸੁਮੀਤ ਪਾਂਡੇ ਅਤੇ ਐਸ ਡੀ ਮਾਡਲ ਸਕੂਲ ਦੀ ਤਨੀਸ਼ਾ ਪਹਿਲੇ‌, ਵੀਰ ਹਕੀਕਤ ਰਾਏ ਮਾਡਲ ਸਕੂਲ ਦੀ ਇਸਾ ਵਰਮਾ ਅਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨਿਯੂ ਪਾਵਰ ਹਾਊਸ ਕਾਲੋਨੀ ਦੀ ਭੂਮਿਕਾ ਦੂਸਰੇ ਅਤੇ  ਤੀਸਰੇ ਸਥਾਨ ਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪੁਰਾਣੀ ਪੁਲਿਸ ਲਾਈਨ, ਆਰੀਆਂ ਕੰਨਿਆ ਸੀਨੀਅਰ ਸੈਕੰਡਰੀ ਸਕੂਲ  ਐਸ ਡੀ ਐਸ ਈ ਸਕੂਲ ਅਤੇ ਆਰੀਆਂ ਕੰਨਿਆ ਹਾਈ ਸਕੂਲ, ਗੁਰੂ ਨਾਨਕ ਨਗਰ ਦੇ ਬੱਚਿਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇਕੇ ਸਨਮਾਨਿਤ ਕੀਤਾ ਗਿਆ। ਸ਼੍ਰੀਮਤੀ ਅਰੁਣ ਜੈਨ, ਸਬ ਇੰਸਪੈਕਟਰ ਗੁਰਜਾਪ ਸਿੰਘ, ਸ਼੍ਰੀ ਹਰਿੰਦਰ ਸਿੰਘ ਕਰੀਰ, ਕੋਰ ਕਮਾਂਡਰ ਸੈਂਟ ਜੋਹਨ ਐਂਬੂਲੈਂਸ ਬਰੀਗੇਡ ਅਤੇ ਪਰਮਿੰਦਰ ਕੌਰ ਮਨਚੰਦਾ ਡਾਇਰੈਕਟਰ ਸਾਕੇਤ ਹਸਪਤਾਲ ਨੇ ਦੱਸਿਆ ਕਿ ਸੀਨੀਅਰ ਗਰੁਪ ਵਿਚ ਸੋਨੀ ਪਬਲਿਕ ਸਕੂਲ ਦੀ ਸੋਨਮ ਅਤੇ ਵੀਰ ਹਕੀਕਤ ਰਾਏ ਸਕੂਲ ਦਾ ਪ੍ਰਭਸ਼ਰਨ ਸਿੰਘ ਪਹਿਲੇ,‌ਨਿਯੂ ਪਾਵਰ ਹਾਊਸ ਕਾਲੋਨੀ ਸਕੂਲ ਦੀ ਵਨਸੀਕਾ, ਪੁਰਾਣੀ ਪੁਲਿਸ ਲਾਈਨ ਸਕੂਲ ਦੀ ਤਰਨਪ੍ਰੀਤ ਕੋਰ ਦੂਸਰੇ ਅਤੇ ਆਰੀਆਂ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਐਸ ਡੀ ਮਾਡਲ ਸਕੂਲ, ਐਸ ਡੀ ਐਸ ਈ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਤੀਸਰੇ ਨੰਬਰ ਤੇ ਰਹੇ। ਸ਼੍ਰੀ ਪਵਨ ਗੋਇਲ ਨੇ ਅੱਖਾਂ ਦਾਨ ਕਰਨ, ਗੁਰਜਾਪ ਸਿੰਘ ਨੇ ਆਵਾਜਾਈ ਨਿਯਮਾਂ ਕਾਨੂੰਨਾਂ ਅਸੂਲਾਂ, ਅਰੁਣ ਜੈਨ ਨੇ ਯੋਗਾ ਅਤੇ ਸੰਤੁਲਿਤ ਭੋਜਨ ਅਤੇ ਸਤੀਸ਼ ਭੰਡਾਰੀ ਨੇ ਪੜ੍ਹਾਈ ਦੇ ਨਾਲ ਨਾਲ ਦੂਸਰੀ ਗਤੀਵਿਧੀਆਂ ਵਿਚ ਭਾਗ ਲੈਣ ਦੀ ਮਹੱਤਤਾ ਦੱਸੀ। ਸ਼੍ਰੀ ਕਾਕਾ ਰਾਮ ਵਰਮਾ ਨੇ ਦੱਸਿਆ ਕਿ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਸ਼੍ਰੀਮਤੀ ਅਲਕਾ ਅਰੋੜਾ ਵਲੋਂ ਮੈਡਮ ਅਤੇ ਡਾਕਟਰ ਨੀਰਜ ਭਾਰਦਵਾਜ ਭਾਈ ਘਨ੍ਹਈਆ ਮੈਡੀਕਲ ਸੰਸਥਾ ਵਲੋਂ ਸਰਟੀਫਿਕੇਟ ਪ੍ਰਦਾਨ ਕੀਤੇ। ਸ਼੍ਰੀ ਕਾਕਾ ਰਾਮ ਵਰਮਾ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਜਿਹੜੇ ਸਕੂਲਾਂ ਵਲੋਂ ਬੱਚਿਆਂ ਨੂੰ ਤਿਆਰ ਕਰਕੇ ਭੇਜਿਆ ਉਨ੍ਹਾਂ ਦੇ ਬੱਚਿਆਂ ਨੂੰ ਬਹੁਤ ਲਾਭ ਰਹੇ ਪਰ ਕੁਝ ਸਕੂਲਾਂ ਵਲੋਂ ਵਿਦਿਆਰਥੀਆ ਨੂੰ ਨਹੀਂ ਭੇਜਿਆ ਗਿਆ ਜਿਸ ਕਾਰਨ ਉਨ੍ਹਾਂ ਸਕੂਲਾਂ ਦੇ ਹੋਣਹਾਰ ਬੱਚੇ ਇਸ ਵੱਡਮੁਲੀ ਜਾਣਕਾਰੀ ਅਤੇ ਸਨਮਾਨਾਂ ਤੋਂ ਬਾਂਝੇ ਰਹੇ। ਜਦਕਿ ਇਨ੍ਹਾਂ ਮੁਕਾਬਲਿਆਂ ਦੀ ਕੋਈ ਫ਼ੀਸ ਨਹੀਂ ਲਈ ਜਾਂਦੀ ਜਦਕਿ ਹਰੇਕ ਵਿਦਿਆਰਥੀ ਨੂੰ ਉਤਸ਼ਾਹਿਤ ਕਰਨ ਲਈ ਇਨਾਮ ਸਰਟੀਫਿਕੇਟ ਦੇਕੇ ਉਤਸ਼ਾਹਿਤ ਕੀਤਾ ਜਾਂਦਾ ਹੈ। 

Spread the love

Leave a Reply

Your email address will not be published. Required fields are marked *

Back to top button