Punjab-Chandigarh

ਲੋਕਾਂ ਨੇ ਚੋਣਾਂ ’ਚ ਕਾਂਗਰਸ ਦਾ ਸੂਪੜਾ ਸਾਫ਼ ਕਰਨ ਦਾ ਮਨ ਬਣਾਇਆ : ਹਰਿੰਦਰਪਾਲ ਚੰਦੂਮਾਜਰਾ

Ajay verma

12 ਜਨਵਰੀ ( ਬਹਾਦਰਗੜ੍ਹ ) : ਪੰਜਾਬ ਦੇ ਲੋਕ ਕਾਗਰਸ ਦੀ ਝੂਠ ਦੀ ਦੁਕਾਨ ਇਸ ਵਾਰ ਨਹੀਂ ਲੱਗਣ ਦੇਣਗੇ ਅਤੇ ਇਨ੍ਹਾਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਦਾ ਸੂਪੜਾ ਸਾਫ਼ ਕਰਨ ਦਾ ਲੋਕਾਂ ਨੇ ਮਨ ਬਣਾ ਲਿਆ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਸਨੌਰ ਤੋਂ ਅਕਾਲੀ-ਬਸਪਾ ਉਮੀਦਵਾਰ ਸ. ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਪਿੰਡ ਨੂਰਖੇੜੀਆਂ ’ਚ ਤਿੰਨ ਦਰਜਨ ਤੋਂ ਵੱਧ ਕਾਂਗਰਸੀ ਪਰਿਵਾਰਾਂ ਦੇ ਅਕਾਲੀ ਦਲ ’ਚ ਸ਼ਾਮਲ ਹੋਣ ਮੌਕੇ ਕੀਤਾ।
ਵਿਧਾਇਕ ਚੰਦੂਮਾਜਰਾ ਨੇ ਆਖਿਆ ਕਿ ਇਨ੍ਹਾਂ ਚੋਣਾਂ ’ਚ ਹਲਕੇ ਦੇ ਲੋਕ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀਆਂ ਸਦੂੰਕੜੀਆਂ ’ਚ ਵੋਟਾਂ ਦੀ ਲਾਹਨਤਾਂ ਹੀ ਪਾਉਣਗੇ। ਕਾਂਗਰਸ ਦੇ ਹੱਥ ਸੱਤਾ ਸੌਂਪ ਕੇ ਹਲਕੇ ਦੇ ਹੀ ਨਹੀਂ ਬਲਕਿ ਪੂਰੇ ਪੰਜਾਬ ਦੇ ਲੋਕ ਪਛਤਾ ਰਹੇ ਹਨ ਕਿਉਂਕਿ ਇਨ੍ਹਾਂ ਨੇ ਪੰਜਾਬ ਦਾ ਨਹੀਂ ਸਿਰਫ਼ ਆਪਣਾ ਹੀ ਸੰਵਾਰਿਆ ਹੈ। ਪਿਛਲੀਆਂ ਅਕਾਲੀ ਸਰਕਾਰਾਂ ਸਮੇਂ ਪੰਜਾਬ ਦੇ ਕਰਵਾਏ ਵਿਕਾਸ ਨੂੰ ਯਾਦ ਕਰਦਿਆਂ ਲੋਕ ਮੁੜ ਅਕਾਲੀ ਦਲ ਨੂੰ ਸੱਤਾ ’ਚ ਲਿਆਉਣਾ ਲੋਚਦੇ ਹਨ, ਕਿਉਂਕਿ ਅਕਾਲੀ ਦਲ ਹੀ ਇਕੋ ਇਕ ਅਜਿਹੀ ਪਾਰਟੀ ਹੈ ਜਿਸਨੂੰ ਪੰਜਾਬ ਦੇ ਹਿੱਤਾਂ ’ਚ ਵੱਡੇ ਫੈਸਲੇ ਲੈਣ ਲਈ ਦਿੱਲੀ ਇਜ਼ਾਜਤ ਲੈਣ ਦੀ ਲੋੜ ਨਹੀਂ ਪੈਂਦੀ।
ਕਾਂਗਰਸ ਛੱਡ ਕੇ ਅਕਾਲੀ ਦਲ ’ਚ ਸ਼ਾਮਲ ਹੋਣ ਵਾਲਿਆਂ ’ਚ ਗੁਰਦੇਵ ਸਿੰਘ, ਸਰਵਣ ਸਿੰਘ, ਹਰਦੇਵ ਸਿੰਘ, ਬਸਦੇਵ ਸਿੰਘ, ਡਾ. ਧਰਮਪਾਲ ਸ਼ਰਮਾ, ਸੰਦੀਪ ਸ਼ਰਮਾ, ਗੁਰਦੀਪ ਸਿੰਘ, ਹਰਦੀਪ ਸਿੰਘ, ਬਿਕਰਮਜੀਤ ਸਿੰਘ, ਸਾਹਿਲ ਸ਼ਰਮਾ, ਆਕਾਸ਼ ਸ਼ਰਮਾ, ਰਾਹੁਲ ਸ਼ਰਮਾ, ਅਮਿਤ ਸ਼ਰਮਾ, ਰਮਨਦੀਪ ਧੀਮਾਨ, ਸੁਰਿੰਦਰ ਸ਼ਰਮਾ, ਅੱਧੂ ਸ਼ਰਮਾ ਪ੍ਰਮੁਖ ਸਨ।
ਇਸ ਮੌਕੇ ਗੁਰਜੰਟ ਸਿੰਘ ਨੂਰਖੇੜੀਆਂ, ਗਿਆਨ ਸਿੰਘ, ਸਰਤਾਜ ਬਹਾਦਰਗੜ੍ਹ, ਗੁਰਬੀਰ ਜੋਗੀਪੁਰ, ਸਾਹਿਲ ਨੂਰਖੇੜੀਆਂ, ਲਾਲੀ, ਜੱਗੀ, ਵਰਿੰਦਰ, ਹਰਚੰਦ ਮਹਿਮੂਦਪੁਰ ਵੀ ਹਾਜ਼ਰ ਸਨ।    

Spread the love

Leave a Reply

Your email address will not be published. Required fields are marked *

Back to top button