Punjab-ChandigarhUncategorized
12ਵੀਂ ਜੂਨੀਅਰ ਅੰਡਰ-19 ਪੰਜਾਬ ਰਾਜ ਨੈੱਟਬਾਲ ਚੈਂਪੀਅਨਸ਼ਿਪ (ਲੜਕੇ / ਲੜਕੀਆਂ) ਲਈ ਜ਼ਿਲ੍ਹਾ ਪਟਿਆਲਾ ਦੇ ਟਰਾਇਲ 22 ਮਈ ਨੂੰ
Suman (TMT)
(ਪਟਿਆਲਾ)- 12ਵੀਂ ਜੂਨੀਅਰ ਅੰਡਰ-19 ਪੰਜਾਬ ਰਾਜ ਨੈੱਟਬਾਲ ਚੈਂਪੀਅਨਸ਼ਿਪ (ਲੜਕੇ / ਲੜਕੀਆਂ) ਮਿਤੀ26 ਮਈ2023 ਤੋਂ 28 ਮਈ 2023 ਤੱਕ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਫਹਿਤ ਗੜ੍ਹ ਸਾਹਿਬ ਵਿਖੇ ਕਰਵਾਈ ਜਾ ਰਹੀ ਹੈ। ਇਸ ਸਬੰਧੀ ਜ਼ਿਲ੍ਹਾ ਪਟਿਆਲਾ ਦੇ ਕੋਚ ਸ੍ਰੀਮਤੀ ਇੰਦੂਬਾਲਾ ਜੀ ਨੇ ਦੱਸਿਆ ਕਿ ਇਸ ਚੈਂਪੀਅਨਸ਼ਿਪ ਵਿੱਚ ਭਾਗ ਲੈਣ ਵਾਸਤੇ ਜ਼ਿਲ੍ਹਾ ਪਟਿਆਲਾ ਦੇਲੜਕੇ / ਲੜਕੀਆਂ ਦੇ ਨੈੱਟਬਾਲ ਦੀਆਂ ਟੀਮਾਂ ਦੇ ਚੋਣ ਟਰਾਇਲ ਮਿਤੀ 22 ਮਈ 2023 ਨੂੰ ਸ.ਸ.ਸ.ਸ.ਸ. ਤ੍ਰਿਪੜੀ ਪਟਿਆਲਾ ਵਿਖੇ 9:00 ਵਜੇ ਕਰਵਾਏ ਜਾਣਗੇ। ਇਸ ਚੈਂਪੀਅਨਸ਼ਿਪ ਵਿੱਚ ਮਿਤੀ24 ਮਈ 2004 ਤੋਂ ਬਾਅਦ ਜਨਮੇਂ ਖਿਡਾਰੀ ਹੀ ਭਾਗ ਲੈ ਸਕਣਗੇ। ਇਸ ਲਈ ਖਿਡਾਰੀ ਟਰਾਇਲ ਸਮੇਂ ਕਿੱਟ ਅਤੇ ਜਨਮ ਤਰੀਖ ਦਾ ਸਰਟੀਫਿਕੇਟ ਸਬੂਤ ਵਜੋਂ ਨਾਲ ਲੈਕੇ ਆਉਣਗੇ।