ਸਕੱਤਰ ਸਥਾਨਕ ਸਰਕਾਰ ਦਾ ਕਾਲੀਆਂ ਝੰਡੀਆਂ ਲੈ ਕੇ ਨਗਰ ਨਿਗਮ ਦਫਤਰ ਵਿਖੇ ਕੀਤਾਜਾਵੇਗਾ ਘਿਰਾਓ
Suman (TMT)
ਅੱਜ ਮਿਤੀ 10.10.2023 ਨੂੰ ਮਿਉਂਸਪਲ ਵਰਕਰ ਯੂਨੀਅਨ, ਪਟਿਆਲਾ (ਸਬੰਧਤ ਭਾਰਤੀਯ ਮਜਦੂਰ ਸੰਘ) ਵੱਲੋਂ ਪ੍ਰਧਾਨ ਸ਼੍ਰੀ
ਸ਼ਿਵ ਕੁਮਾਰ ਦੀ ਪ੍ਰਧਾਨਗੀ ਹੇਠ ਰੋਸ ਰੈਲੀ ਕੀਤੀ ਗਈ, ਜਿਸ ਵਿੱਚ ਪਿਛਲੇ ਦਿਨੀਂ ਸਕੱਤਰ ਸਥਾਨਕ ਸਰਕਾਰ ਵਿਭਾਗ, ਚੰਡੀਗੜ੍ਹ
ਵੱਲੋਂ ਜਾਰੀ ਪੱਤਰ ਵਿੱਚ ਗਰੁੱਪ ਏ ਅਤੇ ਗਰੁੱਪ ਬੀ ਦੀ ਸਲਾਨਾ ਤਰੱਕੀ ਡਾਇਰੈਕਟੋਰੇਟ ਪੱਧਰ ਤੇ ਲਗਾਉਣ, ਐਨ.ਪੀ.ਐਸ ਦਾ
ਕੰਟਰੀਬੁਊਸ਼ਨ ਪੰਜਾਬ ਸਰਕਾਰ ਦੇ ਮੁਲਾਜਮਾਂ ਦੀ ਤਰਜ਼ ਤੇ 14% ਨਾ ਦੇਣ, 2004 ਤੋਂ ਬਾਅਦ ਭਰਤੀ ਮੁਲਾਜਮਾਂ ਨੂੰ ਗਰੈਚੂਟੀ ਦਾ
ਲਾਭ ਨਾ ਦੇਣ, ਫੈਮਲੀ ਪੈਨਸ਼ਨ ਦਾ ਲਾਭ ਨਾ ਦੇਣ ਅਤੇ ਨਿਗਮ ਮੁਲਾਜਮਾਂ ਨੂੰ ਸਰਕਾਰੀ ਹਸਪਾਤਲਾਂ ਵਿੱਚ ਇਲਾਜ਼ ਕਰਵਾਉਣ
ਲਈ ਮੁਫਤ ਸਿਹਤ ਸੂਹਲਤਾਂ ਦਾ ਲਾਭ ਨਹੀਂ ਮਿਲ ਰਿਹਾ। ਜਿਸ ਕਾਰਨ ਨਗਰ ਨਿਗਮ ਪਟਿਆਲਾ ਦੇ ਸਮੂਹ ਮੁਲਾਜ਼ਮਾ ਵਿੱਚ ਭਾਰੀ
ਰੋਸ਼ ਪਾਇਆ ਜਾ ਰਿਹਾ ਹੈ। ਇਸ ਦੇ ਵਿਰੋਧ ਵਿੱਚ ਮਿਉਂਸਪਲ ਵਰਕਰ ਯੂਨੀਅਨ ਦੇ ਸਮੂਹ ਮੁਲਾਜ਼ਮਾ ਵੱਲੋਂ ਤੀਜ਼ੇ ਦਿਨ ਵੀ ਜ਼ੋਰਦਾਰ
ਵਿਰੋਧ ਕੀਤਾ ਗਿਆ ਅਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਯੂਨੀਅਨ ਵੱਲੋਂ ਫੈਸਲਾ ਕੀਤਾ ਗਿਆ ਕਿ ਜੇਕਰ ਸਰਕਾਰ ਨੇ
ਇਹਨਾਂ ਮੰਗਾਂ ਦੀ ਪੂਰਤੀ ਨਾ ਕੀਤੀ ਤਾਂ ਆਉਣ ਵਾਲੇ ਦਿਨਾਂ ਵਿੱਚ ਇਸ ਸੰਘਰਸ਼ ਨੂੰ ਹੋਰ ਤਿੱਖਾ ਕਰਦਿਆਂ ਪੰਜਾਬ ਪੱਧਰ ਤੇ ਸਰਕਾਰ
ਵਿਰੁੱਧ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਇਸ ਧਰਨੇ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਵੱਲੋਂ ਦੱਸਿਆ ਗਿਆ ਕਿ ਸਕੱਤਰ
ਸਥਾਨਕ ਸਰਕਾਰ ਵਿਭਾਗ, ਪੰਜਾਬ ਚੰਡੀਗੜ੍ਹ ਜੋ ਕਿ 12.10.2023 ਨੂੰ ਨਗਰ ਨਿਗਮ ਪਟਿਆਲਾ ਵਿਖੇ ਦੌਰੇ ਤੇ ਆ ਰਹੇ ਹਨ,
ਇਸ ਦੌਰਾਨ ਮਿਉਂਸਪਲ ਵਰਕਰ ਯੂਨੀਅਨ ਦੇ ਸਮੂਹ ਮੈਂਬਰਾਂ ਵੱਲੋਂ ਸਕੱਤਰ ਸਥਾਨਕ ਸਰਕਾਰ ਦਾ ਕਾਲੀਆਂ ਝੰਡੀਆਂ ਲੈ ਕੇ ਨਗਰ
ਨਿਗਮ ਦਫਤਰ ਵਿਖੇ ਘਿਰਾਓ ਕੀਤਾ ਜਾਵੇਗਾ। ਇਸ ਰੋਸ਼ ਧਰਨੇ ਵਿੱਚ ਰਮਿੰਦਰਪ੍ਰੀਤ ਸਿੰਘ, ਜਸਬੀਰ ਸਿੰਘ, ਹਰਪ੍ਰੀਤ ਸਿੰਘ, ਬਿੰਦਰ
ਸੇਠੀ, ਪ੍ਰਦੀਪ ਪੂਰੀ, ਬਖਸ਼ੀਸ਼ ਸਿੰਘ, ਮਨੀਸ਼ ਪੂਰੀ, ਗੁਰਪ੍ਰੀਤ ਸਿੰਘ ਚਾਵਲਾ, ਗੋਲਡੀ ਕਲਿਆਣ, ਸੁਰਜੀਤ ਸਿੰਘ, ਮੁਕੇਸ਼ ਦਿਕਸ਼ਿਤ,
, ਸ਼ਲੇਸਰ ਸਿੰਘ, ਸੁਭਾਸ਼ ਚੰਦਰ, ਨੀਸ਼ਾ ਰਾਣੀ, ਮੁਕੁਲ ਗੁਪਤਾ, ਅਮਰਿੰਦਰ ਕੌਰ, ਜਸਕੀਰਤ ਕੌਰ, ਕਸ਼ਮੀਰ ਚੰਦ, ਲਖਵੀਰ ਸਿੰਘ
ਆਦਿ ਮੁਲਾਜ਼ਮ ਆਗੂਆਂ ਵੱਲੋਂ ਰੋਸ਼ ਧਰਨੇ ਨੂੰ ਸੰਬੋਧਨ ਕੀਤਾ ਗਿਆ।