ਰੈੱਡ ਕਲਿਫ ਸਕੂਲ ਦਾ ਜ਼ਿਲ਼੍ਹਾ ਪੱਧਰੀ ਜੂਡੋ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ
Suman (TMT)
(ਪਟਿਆਲਾ)- ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-2 ਦਾ ਜ਼ਿਲ੍ਹਾ ਪੱਧਰੀ ਜੂਡੋ ਟੂਰਨਾਮੈਂਟ ਕਨਵੀਨਰ ਸ੍ਰੀ ਮਲਕੀਤ ਸਿੰਘ (ਜੂਡੋ ਕੋਚ, ਪੋਲੋ ਗਰਾਊਂਡ ਪਟਿਆਲਾ) , ਕੋ ਕਨਵੀਨਰ ਸ੍ਰੀ ਸੁਰਜੀਤ ਸਿੰਘ ਵਾਲੀਆ (ਜੂਡੋ ਕੋਚ, ਸਾਹਿਬ ਨਗਰ ਥੇੜੀ) ਦੀ ਅਗਵਾਈ ਵਿੱਚ ਪੋਲੋ ਗਰਾਊਂਡ ਪਟਿਆਲਾ ਵਿਖੇ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿੱਚ ਰੈੱਡ ਕਲਿਫ ਸਕੂਲ ਦੇ ਖਿਡਾਰੀਆਂ ਨੇ ਸ੍ਰੀ ਰਾਜੇਸ਼ ਕੁਮਾਰ (ਜੂਡੋ ਕੋਚ) ਦੀ ਅਗਵਾਈ ਵਿੱਚ ਭਾਗ ਲਿਆ। ਸਕੂਲ ਦੇ ਖਿਡਾਰੀਆਂ ਨੇ ਅਲੱਗ ਅਲੱਗ ਭਾਰ ਵਰਗ ਵਿੱਚ ਭਾਗ ਲਿਆ ਅਤੇ ਮੈਡਲ ਹਾਸਲ ਕੀਤੇ।ਇਸ ਟੂਰਨਾਮੈਂਟ ਵਿੱਚ ਮੰਨਤ ਕਸ਼ਯਪ ਨੇ ਸਿਲਵਰ ਮੈਡਲ, ਅਰਸ਼ਪ੍ਰੀਤ ਸਿੰਘ ਨੇ ਸਿਲਵਰ ਮੈਡਲ, ਰਾਵਿਜੋਤਦੀਪ ਸਿੰਘ ਨੇ ਬਰਾਊਂਜ਼ ਮੈਡਲ, ਸਮਰਜੋਤ ਸਿੰਘ ਨੇ ਬਰਾਊਂਜ਼ ਮੈਡਲ, ਜਸ਼ਨਦੀਪ ਸਿੰਘ ਨੇ ਬਰਾਊਂਜ਼ ਮੈਡਲ ਅਤੇ ਰਾਹੁਲ ਗੋਇਲ ਨੇ ਬਰਾਊਂਜ਼ ਮੈਡਲ ਹਾਸਲ ਕੀਤਾ।ਸ੍ਰੀ ਰਾਜੇਸ਼ ਕੁਮਾਰ (ਜੂਡੋ ਕੋਚ) ਨੇ ਕਿਹਾ ਕਿ ਖਿਡਾਰੀਆਂ ਨੇ ਇਹਨਾਂ ਖੇਡਾਂ ਲਈ ਕਾਫੀ ਮਿਹਨਤੀ ਕੀਤੀ ਸੀ ਅਤੇ ਇਸ ਦੇ ਨਤੀਜੇ ਵੱਜੋਂ ਇਹਨਾਂ ਨੂੰ ਇਹ ਸਫਲਤਾ ਪ੍ਰਾਪਤ ਹੋਈ ਹੈ। ਸਕੂਲ ਦੇ ਖਿਡਾਰੀਆਂ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਕਾਰਨ ਸਕੂਲ ਵਿੱਚ ਖੁਸ਼ੀ ਦਾ ਮਾਹੌਲ ਬਣ ਗਿਆ।