Punjab-ChandigarhTop NewsUncategorized

ਮਮਤਾ ਰਾਣੀ (ਪੀ.ਟੀ.ਆਈ.) ਨੇ ਖੇਡਾਂ ਵਤਨ ਪੰਜਾਬ ਦੀਆਂ-2023 ਦੇ ਜ਼ਿਲ੍ਹਾ ਪੱਧਰੀ ਜੂਡੋ ਟੂਰਨਾਮੈਂਟ ਵਿੱਚ ਗੋਲਡ ਮੈਡਲ ਹਾਸਲ ਕੀਤਾ

Suman (TMT)

(ਪਟਿਆਲਾ)- ਖੇਡਾਂ ਵਤਨ ਪੰਜਾਬ ਦੀਆਂ-2023 ਦਾ ਜ਼ਿਲ੍ਹਾ ਪੱਧਰੀ ਜੂਡੋ ਟੂਰਨਾਮੈਂਟ ਕਨਵੀਨਰ ਸ੍ਰੀ ਮਲਕੀਤ ਸਿੰਘ (ਜੂਡੋ ਕੋਚ, ਪੋਲੋ
ਗਰਾਊਂਡ ਪਟਿਆਲਾ) , ਕੋ ਕਨਵੀਨਰ ਸ੍ਰੀ ਸੁਰਜੀਤ ਸਿੰਘ ਵਾਲੀਆ (ਜੂਡੋ ਕੋਚ, ਸਾਹਿਬ ਨਗਰ ਥੇੜੀ) ਦੀ ਅਗਵਾਈ ਵਿੱਚ ਪੋਲੋ
ਗਰਾਊਂਡ ਪਟਿਆਲਾ ਵਿਖੇ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿੱਚ ਹਰ ਉਮਰ ਦੇ ਖਿਡਾਰੀਆਂ ਨੇ ਵੱਡੀ ਗਿਣਤੀ ਵਿੱਚ ਭਾਗ
ਲਿਆ।ਇਸ ਟੂਰਨਾਮੈਂਟ ਵਿੱਚ ਖਿਡਾਰੀਆਂ ਨੇ ਆਪਣੇ ਬਿਹਤਰੀਨ ਖੇਡ ਦਾ ਪ੍ਰਦਰਸ਼ਨ ਕੀਤਾ। ਲੜਕੀਆਂ ਦੇ 25+ ਸਾਲ ਉਮਰ ਵਰਗ ਦੇ -71 ਕਿਲੋ ਭਾਰ ਵਰਗ ਵਿੱਚ ਸ੍ਰੀਮਤੀ ਮਮਤਾ ਰਾਣੀ (ਪੀ.ਟੀ.ਆਈ.) ਸਰਕਾਰੀ ਮਿਡਲ ਸਕੂਲ ਖੇੜੀ ਗੁੱਜਰਾਂ (ਪਟਿਆਲਾ) ਨੇ ਗੋਲਡ
ਮੈਡਲ ਹਾਸਲ ਕੀਤਾ। ਇਥੇ ਇਹ ਵੀ ਗੱਲ ਜ਼ਿਕਰਯੋਗ ਹੈ ਕਿ ਸ੍ਰੀਮਤੀ ਮਮਤਾ ਰਾਣੀ ਜੀ ਜੂਡੋ ਵਿੱਚ ਸਾਲ 1992 ਵਿੱਚ ਆਲ ਇੰਡੀਆ
ਇੰਟਰ ਯੂਨੀਵਰਸਿਟੀ ਗੇਮਜ਼ ਵਿੱਚ ਸਿਲਵਰ ਮੈਡਲ ਅਤੇ ਸਾਲ 1994 ਵਿੱਚ ਨੈਸ਼ਨਲ ਗੇਮਜ਼ ਵਿੱਚ ਬਰਾਊਂਜ਼ ਮੈਡਲ ਜਿੱਤ ਚੁੱਕੇ ਹਨ।
ਸ੍ਰੀਮਤੀ ਮਮਤਾ ਰਾਣੀ ਜੀ ਨੇ ਕਿਹਾ ਕਿ ਉਹਨਾਂ ਨੇ ਕਾਫੀ ਸਮੇਂ ਬਾਅਦ ਜੂਡੋ ਦੀ ਖੇਡ ਵਿੱਚ ਭਾਗ ਲਿਆ ਹੈ ਅਤੇ ਉਹਨਾਂ ਨੂੰ ਇਸ ਖੇਡ
ਵਿੱਚ ਵਾਪਿਸ ਆ ਕੇ ਬਹੁਤ ਖੁਸ਼ੀ ਹੋ ਰਹੀ ਹੈ।ਸ੍ਰੀਮਤੀ ਮਮਤਾ ਰਾਣੀ ਜੀ ਨੇ ਕਿਹਾ ਕਿ ਖੇਡਾਂ ਵਤਨ ਪੰਜਾਬ ਦੀਆਂ ਪੰਜਾਬ ਸਰਕਾਰ ਦਾ
ਬਹੁਤ ਵਧੀਆ ਉਪਰਾਲਾ ਹੈ ਕਿਉਕਿ ਇਹਨਾਂ ਖੇਡਾਂ ਵਿੱਚ ਹਰ ਉਮਰ ਦਾ ਵਿਅਕਤੀ ਭਾਗ ਲੈ ਸਕਦਾ ਹੈ।ਸ੍ਰੀਮਤੀ ਮਮਤਾ ਰਾਣੀ ਜੀ ਨੇ
ਅੱਗੇ ਕਿਹਾ ਕਿ ਇਹਨਾਂ ਖੇਡਾਂ ਨਾਲ ਪੰਜਾਬ ਦੀ ਨੌਜਵਾਨੀ ਵੀ ਨਸ਼ਿਆਂ ਦੇ ਕੋੜ ਤੋਂ ਬੱਚ ਸਕੇਗੀ। ਇਸ ਟੂਰਨਾਮੈਂਟ ਦੇ ਮੌਕੇ ਤੇ ਸ੍ਰੀ
ਮਨਦੀਪ ਸਿੰਘ (ਡੀ.ਪੀ.ਈ., ਸ.ਸ.ਸ.ਸ.ਫੀਲਖਾਨਾ), ਸ੍ਰੀ ਕੁਲਦੀਪ ਸਿੰਘ (ਏ.ਐੱਸ.ਆਈ.), ਸ੍ਰੀ ਰਾਜੇਸ਼ ਕੁਮਾਰ (ਜੂਡੋ ਕੋਚ), ਸ੍ਰੀ
ਚਰਨਜੀਤ ਸਿੰਘ ਭੁੱਲਰ (ਲੈਕਚਰਾਰ ਫਿਜ਼ੀਕਲ ਐਜ਼ੂਕੇਸ਼ਨ, ਸ.ਸ.ਸ.ਸ. ਮਹਿੰਦਰਗੰਜ), ਸ੍ਰੀਮਤੀ ਪਰਮਜੀਤ ਕੌਰ (ਸੀਨੀਅਰ ਸਹਾਇਕ,
ਪੰਜਾਬ ਦਾ ਵਣ ਤ੍ਰਿਣ ਜੀਵ ਜੰਤੂ ਮੁੜ ਬਹਾਲੀ ਕੇਂਦਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ), ਸ੍ਰੀ ਹਰਪ੍ਰੀਤ ਸਿੰਘ (ਜੂਡੋ ਕੋਚ, ਸੇਂਟ
ਜ਼ੇਵੀਅਰ), ਸ੍ਰੀ ਮਨਪ੍ਰੀਤ ਸਿੰਘ (ਕੰਪਿਊਟਰ ਫੈਕਲਟੀ, ਸ.ਸ.ਸ.ਸ.ਸ਼ੇਰਮਾਜਰਾ), ਸ੍ਰੀ ਸਤੀਸ਼ ਕੁਮਾਰ (ਡੀ.ਪੀ.ਈ., ਅਰਬਿੰਦੋ
ਇੰਟਰਨੈਸ਼ਨਲ ਸਕੂਲ), ਸ੍ਰੀ ਰਮਨਦੀਪ ਸਿੰਘ, ਸ੍ਰੀ ਯੁਵਰਾਜ, ਮਿਸ ਅਕਾਂਸ਼ਾ, ਸ੍ਰੀ ਅਕਸ਼ੈ, ਸ੍ਰੀ ਕੇਵੀਨ, ਸ੍ਰੀ ਦੀਪਨ, ਮਿਸ ਕੋਮਲ, ਸ੍ਰੀ
ਸੰਦੀਪ, ਮਿਸ ਅਕਾਂਸ਼ਾ ਰਾਵਤ, ਸ੍ਰੀ ਚੰਦਨ ਅਤੇ ਹੋਰ ਕੋਚ ਸਾਹਿਬਾਨ ਮੋਜੂਦ ਸਨ।

Spread the love

Leave a Reply

Your email address will not be published. Required fields are marked *

Back to top button