ਸਮਰਾਲਾ ਪੁਲਿਸ ਵਲੋਂ ਕਿਸਾਨਾਂ ਨਾਲ ਠੱਗੀ ਮਾਰਨ ਦੇ ਦੋਸ਼ ਹੇਠ ਕੋਪ੍ਰੇਟਿਵ ਸੋਸਾਇਟੀ ਦੇ ਸੈਕਟਰੀ ਨੂੰ ਕਾਬੂ ਕੀਤਾ ਹੈ,
Harpreet Kaur (The Mirror Time )
ਸਮਰਾਲਾ ਪੁਲਿਸ ਵਲੋਂ ਕਿਸਾਨਾਂ ਨਾਲ ਠੱਗੀ ਮਾਰਨ ਦੇ ਦੋਸ਼ ਹੇਠ ਕੋਪ੍ਰੇਟਿਵ ਸੋਸਾਇਟੀ ਦੇ ਸੈਕਟਰੀ ਨੂੰ ਕਾਬੂ ਕੀਤਾ ਹੈ, ਪਕੜੇ ਗਏ ਸੈਕਟਰੀ ਤੇ ਕਿਸਾਨਾਂ ਦੇ 16.50 ਲੱਖ ਰੁਪਏ ਦਾ ਗ਼ਮਨ ਕਰਨ ਦੇ ਦੋਸ਼ ਹਨ, ਕਿਸਾਨਾਂ ਵਲੋਂ ਸੈਕਟਰੀ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ ਸੀ ਜਿਸ ਤੇ ਕਾਰਵਾਈ ਕਰਦਿਆਂ ਪੁਲਿਸ ਸੈਕਟਰੀ ਨੂੰ ਗਿਰਫ਼ਤਾਰ ਕੀਤਾ।
ਸਮਰਾਲਾ ਦੇ ਡੀਐਸਪੀ ਵਰਿਆਮ ਸਿੰਘ ਨੇਂ ਦੱਸਿਆ ਕੀ ਮੁਸ਼ਕਾਬਦ ਕੋਪ੍ਰੇਟਿਵ ਸੋਸਾਇਟੀ ਦਾ ਸੈਕਟਰੀ ਰਕੇਸ਼ ਕੁਮਾਰ ਵੱਖ ਵੱਖ ਜਮੀਦਾਰਾਂ ਤੋਂ ਪੈਸੇ ਲੈ ਕੇ ਰੱਖ ਲੈਂਦਾ ਸੀ ਕਿ ਤੁਹਾਨੂੰ ਰਸੀਦ ਦੇ ਦਿੱਤੀ ਜਾਵੇਗੀ, ਇਸੇ ਤਰ੍ਹਾਂ 16.50 ਲੱਖ ਦਾ ਗ਼ਮਨ ਕੀਤਾ ਹੈ ਜਿਸ ਕਾਰਨ ਪੈਸੇ ਦੇਣ ਵਾਲੇ ਜਮੀਦਾਰ ਡਿਫਾਲਟਰ ਬਣ ਗਏ, ਇਸ ਸੱਭ ਦੇ ਖਿਲਾਫ ਕਿਸਾਨ ਯੂਨੀਅਨ ਵਲੋਂ ਧਰਨਾ ਵੀ ਦਿੱਤਾ ਗਿਆ ਸੀ, ਜਿਸ ਤੇ ਅੱਜ ਸੈਕਟਰੀ ਨੂੰ ਗਿਰਫ਼ਤਾਰ ਕੀਤਾ ਹੈ ਅਤੇ ਇਸਦਾ ਰਿਮਾਂਡ ਹਾਸਿਲ ਕਰ ਗ਼ਮਨ ਦੇ ਪੈਸੇ ਦੀ ਰਿਕਵਰੀ ਕੀਤੀ ਜਾਵੇਗੀ।
ਦੂਜੇ ਪਾਸੇ ਗ਼ਮਨ ਦੇ ਦੋਸ਼ ਹੇਠ ਪਕੜੇ ਗਏ ਸੈਕਟਰੀ ਰਕੇਸ਼ ਕੁਮਾਰ ਨੇ ਦੋਸ਼ਾਂ ਨੂੰ ਨਕਾਰਿਆ ਅਤੇ ਕਿਹਾ ਕਿ ਮੇਮਬਰਾਂ ਨੇ ਮੇਰੇ ਕੋਲੋ ਖਾਦ ਚੁੱਕੀ ਹੈ ਜਿਸ ਦੇ ਮੇਰੇ ਕੋਲ ਚੈਕ ਹਨ, ਮੈਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਅਤੇ ਖਾਦ ਵੀ ਪੂਰੀ ਹੈ, ਹੁਣ ਮੇਰੇ ਤੇ ਮਾਮਲਾ ਦਰਜ ਕਰ ਦਿੱਤਾ।