ਸੁਸਰੀ ਨੇ ਲੋਕਾਂ ਦਾ ਜਿਉਣਾ ਕੀਤਾ ਦੁੱਭਰ ਲੋਕਾਂ ਨੇ ਕਣਕ ਨਾਲ ਭਰੇ ਹੋਏ ਰੋਕ ਲਏ ਟਰੱਕ ਅੱਗੋਂ ਸੜਕ ਤੇ ਖੜੇ ਟਰੱਕਾ ਵਾਲੇ ਵੀ ਹੋਗੇ ਗਰਮ
Harpreet Kaur ( The Mirror Time )
ਫਿਰੋਜ਼ਪੁਰ ਦੇ ਪਿੰਡ ਗੋਖੀ ਵਾਲਾ ਵਿੱਚ ਬਣੇ ਗੁਦਾਮਾਂ ਦੇ ਬਾਹਰ ਮਾਹੋਲ ਉਸ ਸਮੇਂ ਗਰਮਾ ਗਿਆ ਜਦੋਂ ਪਿੰਡ ਗੋਖੀ ਵਾਲਾ ਅਤੇ ਆਸ ਪਾਸ ਦੇ ਲੋਕਾਂ ਨੇ ਕਣਕ ਨਾਲ ਭਰੇ ਟਰੱਕ ਰੋਕ ਗੁਦਾਮਾਂ ਦੇ ਗੇਟ ਅੱਗੇ ਧਰਨਾ ਲਗਾ ਦਿੱਤਾ ਇਸ ਸਬੰਧੀ ਜਾਣਕਾਰੀ ਦਿੰਦਿਆਂ ਲੋਕਾਂ ਨੇ ਦੱਸਿਆ ਇਹਨਾਂ ਗੁਦਾਮਾਂ ਦੇ ਕਾਰਨ ਉਨ੍ਹਾਂ ਦਾ ਜਿਉਣਾ ਦੁੱਭਰ ਹੋਇਆ ਪਿਆ ਹੈ। ਕਿਉਂਕਿ ਗੁਦਾਮਾਂ ਵਿੱਚ ਰੱਖੀ ਜਾ ਰਹੀ ਕਣਕ ਨੂੰ ਜਦ ਸੁਸਰੀ ਪੈ ਜਾਂਦੀ ਹੈ। ਤਾਂ ਉਹ ਸੁਸਰੀ ਲੋਕਾਂ ਦੇ ਘਰਾਂ ਤੱਕ ਪਹੁੰਚ ਜਾਂਦੀ ਹੈ। ਜਿਸ ਨਾਲ ਨਾਂ ਉਹ ਚੈਨ ਨਾਲ ਸੌਂ ਸਕਦੇ ਹਨ। ਅਤੇ ਨਾ ਹੀ ਆਰਾਮ ਨਾਲ ਰੋਟੀ ਖਾ ਸਕਦੇ ਹਨ। ਉਨ੍ਹਾਂ ਕਿਹਾ ਇਹਨਾਂ ਹੀ ਨਹੀਂ ਬਲਕਿ ਜਦ ਗੁਦਾਮਾਂ ਵਿੱਚ ਕਣਕ ਲਾਹੁਣ ਲਈ ਭਾਰੀ ਵਾਹਨ ਆਉਂਦੇ ਹਨ। ਉਨ੍ਹਾਂ ਦੇ ਪਿੰਡ ਨੂੰ ਜਾਣ ਵਾਲੀ ਸਾਰੀ ਸੜਕ ਤੋੜ ਦਿੰਦੇ ਹਨ। ਜਿਸਦੀ ਬਾਅਦ ਵਿੱਚ ਕੋਈ ਰਿਪੇਅਰ ਵੀ ਨਹੀਂ ਕਰਦਾ ਉਨ੍ਹਾਂ ਕਿਹਾ ਇਸ ਸਮੱਸਿਆ ਨੂੰ ਲੈਕੇ ਉਹ ਅਧਿਕਾਰੀਆਂ ਨਾਲ ਕਈ ਵਾਰ ਗੱਲਬਾਤ ਕਰ ਚੁੱਕੇ ਹਨ। ਪਰ ਹਰ ਵਾਰ ਉਨ੍ਹਾਂ ਲਾਰਾ ਲਗਾ ਗੁਦਾਮਾਂ ਵਿੱਚ ਮਾਲ ਜਮਾਂ ਕਰ ਲਿੱਤਾ ਜਾਂਦਾ ਹੈ। ਅਤੇ ਬਾਅਦ ਵਿੱਚ ਉਨ੍ਹਾਂ ਦੀ ਕੋਈ ਗੱਲ ਨਹੀਂ ਸੁਣਦਾ ਜਿਸਦੇ ਵਿਰੋਧ ਵਿੱਚ ਉਨ੍ਹਾਂ ਨੇ ਗੁਦਾਮਾਂ ਦੇ ਗੇਟ ਅੱਗੇ ਧਰਨਾ ਲਗਾਇਆ ਹੋਇਆ ਹੈ। ਉਨ੍ਹਾਂ ਕਿਹਾ ਜਦ ਤੱਕ ਪ੍ਰਸਾਸਨ ਸੁਸਰੀ ਅਤੇ ਸੜਕ ਦਾ ਕੋਈ ਪੱਕਾ ਹੱਲ ਨਹੀਂ ਕਰਦਾ ਉਨ੍ਹਾਂ ਟਾਇਮ ਉਹ ਗੁਦਾਮਾਂ ਦੇ ਬਾਹਰ ਪੱਕਾ ਮੋਰਚਾ ਲਗਾ ਕੇ ਬੈਠੇ ਰਹਿਣਗੇ।