ਚੌਥਾ ਦਰਜਾ ਮੁਲਾਜਮਾਂ ਵਲੋਂ ਚੋਥਾ ਮਹੀਨਾ ਲੱਗਣ ਤੇ ਆਯੂਰਵੈਦਿਕ ਮੁਲਾਜਮਾਂ ਨੂੰ ਤਨਖਾਹਾ ਨਾ ਮਿਲਣ ਤੇ ਸਰਕਾਰ ਦਾ ਕੀਤਾ ਜ਼ੋਰਦਾਰ ਪਿੱਟ ਸਿਆਪਾ — ਦਰਸ਼ਨ ਲੁਬਾਣਾ
ਪਟਿਆਲਾ 15 ਮਈ : ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ (1680) ਨੇ ਇੱਥੇ ਸਰਕਾਰੀ ਆਯੂਰਵੈਦਿਕ ਹਸਪਤਾਲ ਦੇ ਮੁੱਖ ਗੇਟ ਤੇ ਵਿਸ਼ਾਲ ਧਰਨਾ ਦੇ ਕੇ ਮੁਲਾਜਮਾਂ ਨੂੰ ਪਿਛਲੇ ਤਿੰਨ ਮਹੀਨਿਆਂ ਤੋਂ ਤਨਖਾਹਾਂ ਦਾ ਭੁਗਤਾਨ ਨਾ ਹੋਣ ਤੇ “ਆਪ ਸਰਕਾਰ ਤੇ ਅਫਸਰਸ਼ਾਹੀ” ਦਾ ਜ਼ੋਰਦਾਰ ਪਿੱਟ ਸਿਆਪਾ ਕੀਤਾ। ਧਰਨੇ ਦੀ ਅਗਵਾਈ ਕਰ ਰਹੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਜਨਰਲ ਸਕੱਤਰ ਬਲਜਿੰਦਰ ਸਿੰਘ ਤੇ ਆਯੂਰਵੈਦਿਕ ਮੁਲਾਜਮਾਂ ਦੇ ਪ੍ਰਧਾਨ ਲਖਵੀਰ ਸਿੰਘ ਨੇ ਕਿਹਾ ਕਿ ਵਿਭਾਗ ਦੀ ਅਫਸਰਸ਼ਾਹੀ ਇਹ ਰੇੜਕਾ ਪਾਈ ਬੈਠੀ ਹੈ ਕਿ ਪਹਿਲਾਂ ਮੁਲਾਜਮ ਨਵੀਂ ਬਣੀ ਸ੍ਰੀ ਗੁਰੂ ਰਵਿਦਾਸ ਆਯੂਰਵੈਦਿਕ ਯੂਨੀਵਰਸਿਟੀ ਹੁਸ਼ਿਆਰਪੁਰ ਵਿਖੇ ਹਾਜਰ ਹੋਣ ਜਦੋਂ ਕਿ ਆਯੂਰਵੈਦਿਕ ਕਾਲਜ, ਹਸਪਤਾਲ ਅਤੇ ਆਯੂਰਵੈਦਿਕ ਕੇਂਦਰੀ ਫਾਰਮੇਸੀ ਦੇ ਤਕਰੀਬਨ ਇੱਕ ਸੋ ਤੋਂ ਵੱਧ ਚੌਥਾ ਦਰਜਾ ਅਤੇ ਤੀਜਾ ਦਰਜਾ ਮੁਲਾਜਮਾ ਨੇ ਲਿਖਤੀ ਰੂਪ ਵਿੱਚ ਸਹਿਮਤੀ ਦਿੱਤੀ ਹੈ ਕਿ ਉਹ ਆਪਣੇ ਪਿੱਤਰੀ ਵਿਭਾਗ ਆਯੂਰਵੈਦਿਕ ਵਿੱਚ ਹੀ ਰਹਿਣਾ ਚਾਹੁੰਦੇ ਹਨ ਤੇ ਉਹਨਾਂ ਨੂੰ ਜਬਰਨ ਸ੍ਰੀ ਗੁਰੂ ਰਵਿਦਾਸ ਆਯੂਰਵੈਦਿਕ ਯੂਨੀਵਰਸਿਟੀ ਹੁਸ਼ਿਆਰਪੁਰ ਨਾ ਭੇਜਿਆ ਜਾਵੇ ਪਰੰਤੂ ਸਰਕਾਰ ਤੇ ਵਿਭਾਗੀ ਅਫਸਰ ਸ਼ਾਹੀ ਮੁਲਾਜਮਾਂ ਨੂੰ ਯੂਨੀਵਰਸਿਟੀ ਵਿੱਚ ਧੱਕਣ ਲਈ ਬਜਿਦ ਹੈ। ਇਹੋ ਕਾਰਨ ਹੈ ਕਿ ਚੌਥਾ ਮਹੀਨਾ ਲੱਗਣ ਤੇ ਵੀ ਉਹਨਾਂ ਤਨਖਾਹਾਂ ਪੁਰਾਣੀ ਪ੍ਰਕਿਰਿਆ ਅਨੁਸਾਰ ਜਾਰੀ ਨਹੀਂ ਕਰ ਰਹੀ। ਜ਼ਦੋਂ ਕਿ ਮੁਲਾਜਮ ਦਾ ਮਹਿੰਗਾਈ ਵਿੱਚ ਗੁਜਾਰਾ ਕਰਨਾ ਕਠਿਨ ਹੋਇਆ ਪਿਆ ਹੈ ਤੇ ਬੱਚਿਆਂ ਦੀ ਪੜਾਈ ਵੀ ਪ੍ਰਭਾਵਤ ਹੋਰ ਹੀ ਹੈ।
ਮੁਲਾਜਮਾਂ ਨੇ ਧਰਨਾ ਦੇਣ ਉਪਰੰਤ ਹਸਪਤਾਲ ਗੇਟ ਅੱਗੇ ਰੈਲੀ ਕਰਕੇ ਮੰਗ ਕੀਤੀ ਕਿ ਮੁਲਾਜਮਾਂ ਨੂੰ ਆਪਣੇ ਪਿੱਤਰੀ ਵਿਭਾਗ ਵਿੱਚ ਉਹਨਾਂ ਦੀ ਆਪਸ਼ਨਾਂ ਅਨੁਸਾਰ ਰਹਿਣ ਦਿੱਤਾ ਜਾਵੇ ਅਤੇ ਤਨਖਾਹਾਂ ਬਗੈਰ ਕਿਸੇ ਦੇਰੀ ਤੋਂ ਦੇਣ ਦੀ ਥਾਂ ਤੇ ਖਜਾਨੇ ਰਾਹੀਂ ਜਾਰੀ ਕਰਵਾਈ ਜਾਵੇ। ਆਗੂਆਂ ਨੇ ਐਲਾਨ ਕੀਤਾ ਕਿ ਸਮੂਹ ਚੌਥਾ ਦਰਜਾ ਮੁਲਾਜਮ 17 ਮਈ ਨੂੰ ਜੰਗਲਾਤ ਦਫਤਰ ਵਿਖੇ ਇਕੱਤਰ ਹੋ ਕੇ ਸਰਕਾਰ ਦੀ ਅਰਥੀ ਸਿਹਤ ਮੰਤਰੀ ਦੀ ਰਿਹਾਇਸ਼ੀ ਤੋਂ ਹੋ ਕੇ ਡਿਪਟੀ ਕਮਿਸ਼ਨਰ ਦਫਤਰ ਅੱਗੇ ਸਾੜਨਗੇ। ਇਸ ਮੌਕੇ ਹੋਰ ਜ਼ੋ ਆਗੂ ਹਾਜ਼ਰ ਸਨ ਉਹਨਾਂ ਵਿੱਚ ਜਗਮੋਹਨ ਨੋਲੱਖਾ, ਮਾਧੋ ਰਾਹੀ, ਰਾਮ ਪ੍ਰਸਾਦ ਸਹੋਤਾ, ਰਾਮ ਕਿਸ਼ਨ, ਰਾਮ ਲਾਲ ਰਾਮਾ, ਅਸ਼ੋਕ ਬਿੱਟੂ, ਦਰਸ਼ੀ ਕਾਂਤ, ਕਮਲਜੀਤ ਸਿੰਘ, ਨਾਰੰਗ ਸਿੰਘ, ਨਵਨੀਤ ਸਿੰਗਲਾ, ਨਪਿੰਦਰ ਸਿੰਘ, ਰਾਜੇਸ਼ ਗੋਲੂ, ਬਬਲੀ, ਰਿਤੂ ਸ਼ਰਮਾ, ਜਰਨੈਲ ਕੌਰ, ਬਲਬੀਰ ਸਿੰਘ, ਸਰਬਜੀਤ ਸਿੰਘ, ਅਰੁਣ ਕੁਮਾਰ, ਸ਼ਿਵ ਚਰਨ, ਇੰਦਰਪਾਲ, ਗੁਰਿੰਦਰ ਗੁਰੀ, ਬੰਸੀ ਲਾਲ, ਕੁਲਵਿੰਦਰ ਸਿੰਘ, ਰਾਜੇਸ਼ ਕੁਮਾਰ, ਰਣਜੀਤ, ਪ੍ਰਕਾਸ਼ ਲੁਬਾਣਾ, ਹਰਦੀਪ ਸਿੰਘ, ਚੰਦਰ ਭਾਨ, ਸੁਖਦੇਵ ਝੰਡੀ, ਆਦਿ ਆਗੂ ਹਾਜਰ ਸਨ।