Punjab-ChandigarhTop News

ਧਰੁੱਵ ਤਾਰੇ ਦੀ ਰੋਸ਼ਨੀ ਵਾਂਗ ਸਨ ਦਸੋਂਦੀ ਰਾਮ ਬੀਰ ਜੀ-ਕੁੰਦਨ ਗੋਗੀਆ

ਰੋਜ਼ ਗਾਰਡਨ ਨਹਿਰੂ ਪਾਰਕ ਵਿੱਚ ਬੀਰ ਜੀ ਦੇ ਸਮਾਰਕ ਤੇ 124ਵੇ ਜੈਅੰਤੀ ਸਮਾਰੋਹ ਦਾ ਅਯੋਜਨ ਬੀਰ ਜੀ ਫਾਉਂਡੇਸ਼ਨ ਨੇ ਕੀਤਾ। ਜਿਸ ਵਿੱਚ ਕਰਮਯੋਗੀ ਦਸੋਂਦੀ ਰਾਮ ਬੀਰ ਜੀ ਦੀ ਯਾਦ ਵਿੱਚ ਡਾ ਤੀਰਥ ਗਰਗ ਐਮ.ਡੀ.ਐਸ.,ਡਾ ਮੈਗਾ ਗਰਗ( ਸਤ ਸਾਹਿਬ)ਮਲਟੀਸਪਲਿਟਸ ਡੈਂਟਲ ਕਲਿਨਿਕ ਨਾਮਾਂ ਦਾ ਖਾਨ ਰੋਡ ਪਟਿਆਲਾ ਵਲੋਂ ਮੁਫ਼ਤ ਦੰਦਾਂ ਦਾ ਕੈਂਪ ਲਗਾਇਆ ਗਿਆ ਜਿਸ ਵਿੱਚ 100 ਦੇ ਲੱਗ ਭੱਗ ਮਰੀਜ਼ਾਂ ਨੂੰ ਚੈੱਕ ਕੀਤਾ ਤੇ ਦਵਾਈਆਂ ਮੁਫ਼ਤ ਵੰਡੀਆਂ ਕੈਂਪ ਦਾ ਉਦਘਾਟਨ ਸ੍ਰੀ ਹਰੀਸ਼ ਸਾਹਨੀ ਚੇਅਰਮੈਨ ਲਾਇਬ੍ਰੇਰੀ ਬੀਰ ਜੀ ਫਾਉਂਡੇਸ਼ਨ ਨੇ ਕੀਤਾ ਉਹਨਾਂ ਨੇ ਦੱਸਿਆ ਕਿ ਬੀਰ ਜੀ ਨੇ ਆਪਣੀ 16 ਸਾਲ ਦੀ ਉਮਰ ਵਿੱਚ ਪਹਿਲੀ ਲਵਾਰਿਸ ਲਾਸ਼ ਜਿਸ ਵਿੱਚ ਕਿੜੇ ਪੇ ਹੋਏ ਸਨ। ਆਪਣੇ ਹੱਥੀਂ ਸੰਸਕਾਰ ਕੀਤਾ।ਬੀਰ ਦਸੋਂਦੀ ਰਾਮ ਬੀਰ ਜੀ ਵੱਡੇ ਸਪੁੱਤਰ ਸ੍ਰੀ ਉਮ ਪ੍ਰਕਾਸ਼ ਕਪੂਰ ਜਨਰਲ ਸਕੱਤਰ ਐਸ ਡੀ ਕੁਮਾਰ ਸਭਾ ਤੇ ਬੀਰ ਜੀ ਦੇ ਪੜਪੋਤੇ ਨੇ ਵੀ ਸ਼ਰਧਾ ਦੇ ਫੁੱਲ ਅਰਪਨ ਕੀਤੇ। ਸ੍ਰੀ ਰਕੇਸ਼ ਸਿੰਗਲਾ ਸਕੱਤਰ ਐਸ ਡੀ ਕੁਮਾਰ ਸਭਾ ਨੇ ਬੀਰ ਜੀ ਦਸੋਂਦੀ ਰਾਮ ਜੀ ਦੇ ਜੀਵਨੀ ਤੇ ਚਾਨਣਾ ਪਾਇਆ ਤੇ ਆਮ ਪਬਲਿਕ ਨੂੰ ਅਪੀਲ ਕੀਤੀ ਕਿ ਸਾਨੂੰ ਬੀਰ ਜੀ ਦੇ ਦਰਸਾਏ ਮਾਰਗ ਤੇ ਚਲਣਾ ਚਾਹੀਦਾ ਹੈ। ਸ੍ਰੀ ਪਵਨ ਗੋਇਲ, ਸਕੱਤਰ, ਸ੍ਰੀ ਜੀਵਨ ਗਰਗ ਐਕਸ ਪ੍ਰਿੰਸੀਪਲ ਆਤਮਾ ਰਾਮ ਕੁਮਾਰ ਸਭਾ ਨੇ ਵੀ ਸ਼ਰਧਾ ਦੇ ਫੁੱਲ ਭੇਟ ਕੀਤੇ। ਉਪਕਾਰ ਸਿੰਘ ਪ੍ਰਧਾਨ ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਰਜਿ ਪਟਿਆਲਾ ਨੇ ਵੀ ਸ਼ਰਧਾ ਦੇ ਫੁੱਲ ਭੇਟ ਕੀਤੇ ਤੇ ਦੱਸਿਆ ਕਿ ਬੀਰ ਜੀ ਪਟਿਆਲਾ ਦੀ ਨਿਵੇਕਲੀ ਸ਼ਖ਼ਸੀਅਤ ਸਨ ਜਿਨ੍ਹਾਂ ਨੇ ਹਜ਼ਾਰਾਂ ਲਵਾਰਿਸ ਲਾਸ਼ਾਂ ਦਾ ਸੰਸਕਾਰ ਆਪਣੇ ਹੱਥੀਂ ਕੀਤੇ। ਜਿਸ ਧਰਮ ਦੀ ਲਾਸ਼ ਮਿਲਦੀ ਉਸੀ ਧਰਮ ਦੀਆ ਰਸਮਾਂ ਅਨੁਸਾਰ ਸੰਸਕਾਰ ਕੀਤੇ। ਲਵਾਰਿਸ ਲਾਸ਼ਾਂ ਦੇ ਅਸਥੀਆਂ ਹਰਿਦੁਆਰ ਜਾ ਕੇ ਜਲ ਪ੍ਰਵਾਹ ਕੀਤੀਆਂ। ਸ੍ਰੀ ਕੁੰਦਨ ਗੋਗੀਆ ਨੇ ਦੱਸਿਆ ਬੀਰ ਜੀ ਪਟਿਆਲਾ ਦੇ ਕਰਮਯੋਗੀ ਜੀ ਦੇ ਨਾਮ ਤੇ ਸ਼ਕੁੰਤਲਾ ਸਕੂਲ,ਬਾਲ ਨਿਕੇਤਨ, ਅਪਾਹਜ ਆਸ਼ਰਮ, ਹਸਪਤਾਲ, ਸ਼ਮਸ਼ਾਨ ਘਾਟ, ਲਾਇਬ੍ਰੇਰੀ, ਦਸੋਂਦੀ ਰਾਮ ਬੀਰ ਜੀ ਨੂੰ ਸਮਰਪਿਤ ਹਨ। ਇਹ ਸੰਸਥਾਵਾਂ ਸ੍ਰੀ ਬਾਲ ਕ੍ਰਿਸ਼ਨ ਸਿੰਗਲਾ ਦੀ ਸਰਪ੍ਰਸਤੀ ਹੇਠ ਚੱਲ ਰਹੀਆਂ ਹਨ। ਇਸ ਮੌਕੇ ਅਨੀਲ ਕੁਮਾਰ ਸ਼ਰਮਾ ਸਾਬਕਾ ਐਕਸੀਅਨ, ਅਨੀਲ ਕੁਮਾਰ ਸ਼ਰਮਾ ਲਾਇਬ੍ਰੇਰੀ ਇਨਚਾਰਜ, ਚਰਨਪਾਲ ਸਿੰਘ,ਪੂਰਨ ਸਵਾਮੀ, ਰਜਿੰਦਰ ਕੁਮਾਰ, ਰਾਮ ਬਲਾਸ, ਸਿਵਾ ਤੇ ਪੰਤਵੰਤੇ ਸੱਜਣਾ ਨੇ ਫੁੱਲ ਮਾਲਾ ਪਹਿਨਾਕੇ  ਸਰਧਾ ਦੇ ਫੁੱਲ ਭੇਟ ਕੀਤੇ

Spread the love

Leave a Reply

Your email address will not be published. Required fields are marked *

Back to top button