ਰਾਈਸ ਮਿਲਰ ਐਸੋਸੀਏਸ਼ਨ ਦੇ ਆਗੂ ਤਰਸੇਮ ਸੈਣੀ ਦੀ ਅਗਵਾਈ ਵਿੱਚ ਵਫਦ ਨੇ ਸਕੱਤਰ ਖ਼ੁਰਾਕ ਤੇ ਸਪਲਾਈ ਨਾਲ ਕੀਤੀ ਮੀਟਿੰਗ।
Rakesh Goswami (TMT)
ਅੱਜ੍ਹ ਪੰਜਾਬ ਰਾਜ ਵਿੱਚ ਲੱਗ ਰਹੇ ਨਵੇਂ ਸੈਲਰਾਂ ਦੇ ਸਬੰਧ ਵਿੱਚ ਮਾਨਯੌਗ ਸਕੱਤਰ, ਖੁਰਾਕ, ਸਿਵਲ ਸਪਲਾਈਜ ਅਤੇ
ਖਪਤਕਾਰ ਮਾਮਲੇ ਵਿਭਾਗ, ਪੰਜਾਬ ਜੀ ਨਾਲ ਵਿਚਾਰ ਵਟਾਂਦਰਾਂ ਕੀਤਾ ਗਿਆ ਕਿ ਸਰਕਾਰ ਵਲੋਂ ਸਿੰਗਲ ਵਿੰਡੋ ਸਿਸਟਮ, ਰਾਈਟ ਟੂ ਬਿਜਨਸ, ਕਲਰ ਕੋਡਿਟ ਸਟੈਂਪ ਪੇਪਰ ਵਿੱਚ ਆ ਰਹੀ ਦਿੱਕਤਾਂ ਕਾਰਨ ਚੌਲ ਸੈਲਰਾਂ ਨੂੰ ਲਗਾਉਣ ਵਿੱਚ ਦੇਰੀ ਹੋ ਰਹੀ ਹੈ। ਇਸ ਸਬੰਧੀ ਮਾਨਯੌਗ ਸਕੱਤਰ ਜੀ ਵਲੋਂ ਇੰਨਵੈਸਟ ਪੰਜਾਬ ਦੇ ਸੀ.ੳ. ਸ੍ਰੀ ਕਮਲ ਯਾਦਵ, ਆਈ.ਏ.ਐਸ. ਜੀ ਨਾਲ ਤਾਲਮੇਲ ਕੀਤਾ ਗਿਆ ਅਤੇ ਐਸੋਸੀਏਸ਼ਨ ਨੂੰ ਸਮਾਂ ਦਿੰਦੇ ਹੋਏ ਚੋਲ ਮਿਲਰਾਂ ਨੂੰ ਆ ਰਹੀ ਦਿੱਕਤਾਂ ਦਾ ਨਿਪਟਾਰਾ ਕਰਨ ਲਈ ਕਿਹਾ ਗਿਆ, ਜਿਸ ਨਾਲ ਮਿਲਿੰਗ ਪਾਲਿਸੀ ਨੂੰ ਫਰਕ ਪਵੇਗਾ ਕਿਉੱਕਿ ਜੋ ਅਪਰੂਵਲ ਖੁਰਾਕ, ਸਿਵਲ ਸਪਲਾਈਜ ਅਤੇ ਖਪਤਕਾਰ ਮਾਮਲੇ ਵਿਭਾਗ, ਪੰਜਾਬ ਵਲੋਂ ਦਿੱਤੀਜਾਣੀ ਹੂੰਦੀ ਹੈ ਉਹ ਲੇਟ ਹੋਣ ਕਾਰਨ ਮਿਲਰਾਂ ਦੀ ਅਲਾਟਮੈਂਟ ਵਿੱਚ ਦਿੱਕਤ ਆਵੇਗੀ। ਇਸ ਸਬੰਧੀ ਅਜ੍ਹ ਇੰਨਵੈਸਟ ਪੰਜਾਬ ਵਿਖੇ ਸੀ.ੳ. ਸ੍ਰੀ ਕਮਲ ਯਾਦਵ ਜੀ ਦੀ ਪ੍ਰਧਾਨਗੀ ਹੇਠ ਹੋਰ ਅਫਸਰਾਂ ਸ੍ਰੀ ਸੰਜੀਵ ਗੁਪਤਾ, ਸੈਕਟਰ ਅਫਸਰ, ਫੂਡ ਐਡ ਅਗਰੋ, ਸ੍ਰੀਅਰੂਣਜੀਤ ਸਿੱਧੂ, ਪੀ.ਬੀ.ਆਈ.ਡੀ., ਸ੍ਰੀ ਗੋਰਵ ਕੁਮਾਰ, ਡੀ.ਜੀ.ਐਮ. ਨਾਲ ਮੀਟਿੰਗ ਕੀਤੀ ਗਈ ਜਿਸ ਵਿੱਚ ਉਨ੍ਹਾਂ ਨੇ ਸਿੰਗਲ ਵਿੰਡੋ ਸਿਸਟਮ ਦੇ ਤਹਿਤ Department of Labour and Factories, Punjab ਕੋਲ ਪਏ ਬਕਾਇਆ ਕੇਸਾਂ ਦੀ ਲਿਸਟ ਉਨ੍ਹਾਂ ਨੂੰ ਮੁਹਈਆ ਕਰਵਾਈ ਜਾਵੇ ਤਾਂ ਜੋ ਬਹੁਤ ਸਾਰੇ ਚੋਲ ਮਿਲਰਾਂ ਵਲੋਂ ਸਿੱਧੇ ਤੌਰ ਤੇ ਕੇਸ ਉਨ੍ਹਾਂ ਪਾਸ ਅਪਲਾਈ ਕੀਤਾ ਗਿਆ ਹੈ, ਜਿਸ ਕਾਰਨ ਇਸ ਸਬੰਧੀ ਉਨ੍ਹਾਂ ਪਾਸ ਕੋਈ ਜਾਣਕਾਰੀ ਨਹੀ ਹੈ। ਸੋ ਉਨ੍ਹਾਂ ਵਲੋਂ ਐਸੋਸੀਏਸ਼ਨ ਨੂੰ ਚੌਲ ਮਿਲਾਂ ਦੀਆਂ ਲਿਸਟ ਮੁਹਈਆ ਕਰਵਾਉਣ ਲਈ ਬੇਨਤੀ ਕੀਤੀ ਗਈ ਤਾਂ ਜੋ ਕੰਮ ਤੇਜੀ ਨਾਲ ਨੇਪਰੇ ਚਾੜਿਆ ਜਾ ਸਕੇ।
ਰਾਈਟ ਟੂ ਬਿਜਨਸ ਦੇ ਤਹਿਤ ਜਿਹੜੇ ਕੇਸ ਅਪਲਾਈ ਕੀਤੇ ਗਏ ਹਨ ਉਨ੍ਹਾਂ ਵਲੋਂ ਕਿਹਾ ਗਿਆ ਹੈ ਕਿ ਅਸੀਂ ਇਸ ਵਿੱਚ
ਤੇਜੀ ਲਿਆਉਣ ਲਈ ਸਮੂਹ ਡਿਪਟੀ ਕਮਿਸ਼ਨਰਜ, ਪੰਜਾਬ ਰਾਜ ਵਿੱਚ ਅਤੇ ਜਿਲਾ ਯੋਗਨਾਕਾਰ ਅਫਸਰਾਂ ਨੂੰ ਪੰਜਾਬ ਸਰਕਾਰ ਵਲ਼
ਜਾਰੀ ਕੀਤੀ ਗਈ ਹਦਾਇਤਾਂ ਭੇਜਦੇ ਹੋਏ ਪੈਡਿੰਗ ਕੇਸਾਂ ਨੂੰ ਹਫਤੇ ਵਿੱਚ ਮੁੰਕਮਲ ਕਰਨ ਲਈ ਹਦਾਇਤਾਂ ਜਾਰੀ ਕਰ ਦਿੱਤੀਆ
ਜਾਣਗੀਆ। ਇਸ ਤਰ੍ਹਾਂ ਹੀ ਕਲਰ ਕੋਡਿੰਗ ਸਟੈਂਪ ਦੇ ਜੋ ਵੀ ਕੇਸ ਹੋਣਗੇ ਉਹ ਸੈਲਰ ਮਾਲਕ ਜਮੀਨ ਖਰੀਦਣ ਤੋਂ ਪਹਿਲਾਂ ਇੰਨਵੈਸਟ
ਪੰਜਾਬ ਨੂੰ ਐਗਰੀਮੈਂਟ ਦੇ ਕੇ ਇੰਨਵੈਸਟ ਪੰਜਾਬ ਪਾਸ ਲੋੜੀਂਦੇ ਦਸਤਾਵੇਜ ਮੁਹਈਆ ਕਰਵਾਉਂਦੇ ਹੋਏ ਅਪਲਾਈ ਕਰ ਸਕਦੇ ਹਨ।
ਇਸ ਵਿੱਚ ਉਨ੍ਹਾਂ ਦਾ ਵਿਭਾਗ ਵਲੋ ਪੈਡਿੰਗ ਕੇਸਾਂ ਅਤੇ ਹੋਰ ਪ੍ਰਾਪਤ ਕੇਸਾਂ ਦੇ 7 ਦਿਨਾਂ ਦੇ ਅੰਦਰ ਅੰਦਰ ਨਿਪਟਾਰਾ ਕਰ ਦਿੱਤਾ ਜਾਵੇਗਾ
ਅਤੇ ਉਨ੍ਹਾਂ ਨੂੰ ਬਣਦੀ ਕਟੈਗਰੀ ਮੁਤਾਬਕ ਸਟਾਂਪ ਰਜਿਸਟਰੀ ਕਰਨ ਦੀਆਂ ਹਦਾਇਤਾਂ ਜਾਰੀ ਕਰ ਦੀਤੀ ਜਾਣਗੀਆਂ।
ਪੰਜਾਬ ਰਾਈਸ ਮਿੱਲਰ ਐਸਸੀਏਸ਼ਨ ਵਲੋਂ ਸਾਰੇ ਮਿੱਲਰਜ ਨੂੰ ਕਿਹਾ ਜਾਂਦਾ ਹੈ ਕਿ ਮਿਤੀ 03.06.2023 ਜਨਰਲ ਹਾਉਸ
ਮੀਟਿੰਗ, ਜੋ ਕਿ ਮੋਗਾ ਵਿੱਚ ਹੋਵੇਗੀ, ਵਿੰਚ ਪਹੁੰਚਦੇ ਹੋਏ ਉਨ੍ਹਾਂ ਨੂੰ ਆ ਰਹੀ ਦਿੱਕਤਾਂ ਸਬੰਧੀ ਵਿਚਾਰ ਵਟਾਂਦਰਾਂ ਕੀਤਾ ਜਾਵੇ ਗਾ ਅਤੇ
ਸਬੰਧਤ ਵਿਭਾਗ ਦੇ ਅਧਿਕਾਰੀਆ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ।