ਆਨੰਦ ਮਾਰਗ ਦੇ ਸੰਸਥਾਪਕ ਸ਼੍ਰੀ ਸ਼੍ਰੀ ਆਨੰਦਮੂਰਤੀ ਜੀ ਦਾ 102ਵਾਂ ਆਗਮਨ ਦਿਵਸ ਮਨਾਇਆ
Harpreet Kaur ( TMT)
ਪਟਿਆਲਾ
ਆਨੰਦ ਮਾਰਗ ਪ੍ਰਚਾਰਿਕ ਸੰਘ (ਰਜਿ:) ਦੇ ਸੰਸਥਾਪਿਤ ਸ਼੍ਰੀ ਸ਼੍ਰੀ ਆਨੰਦਮੂਰਤੀ ਜੀ ਦਾ 102ਵਾਂ ਆਗਮਨ ਦਿਵਸ ਆਨੰਦ ਪੂਰਣੀਮਾਂ ਦੇ ਦਿਹਾੜੇ ਪਟਿਆਲਾ ਵਿਖੇ 3 ਘੰਟੇ ਦਾ ਬਾਬਾ ਨਾਮ ਕੇਵਲਮ ਸਿੱਧ ਅੱਠ ਅਖਰੀ ਮੰਤਰ ਦਾ ਜਾਪ ਕਰਦੇ ਹੋਏ ਅਤੇ ਨਾਰਾਇਣ ਸੇਵਾ ਕਰਦੇ ਹੋਏ ਮਨਾਇਆ ਗਿਆ। ਆਨੰਦ ਮਾਰਗ ਦੀ ਬੁਨਿਆਦ 1955 ਵਿੱਚ ਰੱਖੀ ਗਈ ਸੀ। ਜੋ ਕਿ ਇਸ ਵੇਲੇ ਸਾਰੀ ਦੁਨਿਆ ਵਿੱਚ ਫੈਲਿਆਂ ਹੋਇਆ ਹੈ। ਇਸ ਸੰਸਥਾ ਦਾ ਮਨੋਰਥ “ਆਤਮ ਮੋਕਸਾਰਥ ਜਗਤ ਹਿਤਾਇਚ” ਯਾਨੀ ਆਪਣੇ ਆਪ ਨੂੰ ਪਹਿਚਾਨਣਾਂ ਅਤੇ ਸਮਾਜ ਦੀ ਨਿਸ਼ਵਾਰਥ ਸੇਵਾ ਕਰਨਾ। ਇਸ ਉਦੇਸ਼ ਦੀ ਮੂਰਤੀ ਲਈ ਆਨੰਦ ਮਾਰਗ ਪਟਿਆਲਾ ਵਿਖੇ ਚੈਰੀਟੇਬਲ ਆਧਾਰ ਤੇ ਦੋ ਹੋਮਿਊਪੈਥਿਕ ਡਿਸਪੈਂਸਰੀਆਂ, ਏ.ਐਮ. ਚੈਰੀਟੇਬਲ ਫਿਜਿਊਥੈਰੇਪੀ ਸੈਂਟਰ, ਦੋ ਏ.ਐਮ. ਮਾਡਲ ਸਕੂਲ ਅਤੇ ਯੋਗਾ ਅਤੇ ਮੈਡੀਏਸ਼ਨ ਸੈਂਟਰ ਚਲਾ ਰਿਹਾ ਹੈ। ਉਪਰੋਕਤ ਤੋਂ ਇਲਾਵਾ ਸੰਸਥਾ ਵਲੋਂ ਸਮੇਂ—ਸਮੇਂ ਸਿਰ ਫਰੀ ਮੈਡੀਕਲ / ਖੂਨਦਾਨ ਕੈਂਪ ਅਤੇ ਯੋਗ ਕੈਂਪ ਲਗਾਏ ਜਾਦੇ ਹਨ ਜਿਸ ਵਿੱਚ ਲੋਕਾਂ ਨੂੰ ਫਰੀ ਦਵਾਈਆਂ ਵੰਡੀਆਂ ਜਾਂਦੀਆਂ ਹਨ ਅਤੇ ਕੁਦਰਤੀ ਆਫਤਾਂ ਵਿੱਚ ਜਿਵੇਂ ਹੜ੍ਹ, ਭੁਚਾਲ ਅਤੇ ਮਹਾਂਮਾਰੀ ਦੇ ਹਾਲਾਤਾਂ ਵਿੱਚ ਜਰੂਰਤਮੰਦ ਲੋਕਾਂ ਨੂੰ ਉਨ੍ਹਾਂ ਦੀਆਂ ਜਰੂਰਤਾਂ ਅਨੁਸਾਰ ਮਦਦ ਵੀ ਕੀਤੀ ਜਾਂਦੀ ਹੈ।
ਸ਼੍ਰੀ ਸ਼੍ਰੀ ਆਨੰਦ ਮੂਰਤੀ ਜੀ ਨੇ ਮਾਨਵਤਾ ਦੀ ਭਲਾਈ ਲਈ ਭਿੰਨ—ਭਿੰਨ ਵਿਸ਼ਿਆਂ ਤੇ 200 ਤੋਂ ਵੱਧ ਕਿਤਾਬਾਂ ਲਿਖਿਆ ਜਿਵੇਂ ਕਿ ਅਰਥ ਸ਼ਾਸ਼ਤਰ, ਮਨੋਵਿਗਿਆਨ, ਸ਼ਸ਼ੋਅਲੋਜੀ, ਭਾਸ਼ਾ ਵਿਗਿਆਨ, ਖੇਤੀਬਾੜੀ ਅਤੇ ਇਤਿਹਾਸ ਆਦਿ ਜਿਸ ਵਿੱਚ ਹਰ ਖੇਤਰ ਦੀ ਉਨਤੀ ਲਈ ਮਾਨਵਤਾ ਨੂੰ ਸੇਧ ਮਿਲਦੀ ਹੈ। ਇਸ ਤੋਂ ਇਲਾਵਾ ਉਨ੍ਹਾਂ 5018 ਭੂਗਤੀ ਸੰਗੀਤਾ ਦੀ ਰਚਨਾ ਕੀਤੀ ਅਤੇ ਖੁੱਦ ਹੀ ਉਸ ਨੂੰ ਸੰਗੀਤਬੰਦ ਵੀ ਕੀਤਾ। ਜਿਨ੍ਹਾਂ ਨੂੰ ਪ੍ਰਭਾਤ ਸੰਗੀਤ ਦੇ ਨਾਮ ਨਾਲ ਜਾਣਿਆ ਜਾਂਦਾ ਹੈ।
ਇਸ ਸਮਾਰੋਹ ਤੇ ਆਨੰਦ ਮਾਰਗ ਦੇ ਅਚਾਰੀਆ ਵਿਸ਼ਵਅਦਯੋਤਾਨੰਦ ਅਵਦੂਤ, ਡਾ. ਸੁਰਜੀਤ ਵਰਮਾ ਜਿਲਾ ਪ੍ਰਚਾਰ, ਪੀ.ਸੀ.ਬੱਸੀ, ਐਨ.ਕੇ. ਜੋਲੀ, ਡਾ. ਰਾਜ ਕੁਮਾਰ ਧੀਮਾਨ, ਡਾ. ਬਿਕਰਮਜੀਤ ਸਿੰਘ, ਪ੍ਰਿਤਪਾਲ ਸਿੰਘ ਭੰਡਾਰੀ ਪ੍ਰਧਾਨ, ਸਾਹਿਬਜਾਦਾ ਜੁਝਾਰ ਸਿੰਘ ਨਗਰ ਵੈਲਫੇਅਰ ਸੁਸਾਇਟੀ, ਦਵਿੰਦਰ ਸਿੰਘ, ਜੈ ਦੇਵ ਸਿੰਘ, ਰੋਸ਼ਨ ਲਾਲ, ਰਾਜਾ ਸਿੰਘ, ਪਰਮਜੀਤ ਸਿੰਘ, ਧਰਮਵੀਰ ਸ਼ਰਮਾ, ਗੁਰਮੀਤ ਸਿੰਘ ਅਤੇ ਆਨੰਦ ਮਾਰਗ ਤੇ ਈਰਾਜ ਦੇ ਹੋਰ ਵੀ ਮੈਂਬਰ ਹਾਜਰ ਸੀ।