Punjab-Chandigarh

ਸੰਵਿਧਾਨ ਨਿਰਮਾਤਾ ਡਾ. ਅੰਬੇਡਕਰ ਨੂੰ ਨਮਨ ਕਰ ਉੱਘੇ ਸਮਾਜ ਸੇਵੀ ਤਿਰਲੋਕ ਜੈਨ ਨੇ ਕਰਵਾਈ ਲੰਗਰ ਅਤੇ ਛਬੀਲ ਦੀ ਸ਼ੁਭ ਸ਼ੁਰੂਆਤ।

ਪਟਿਆਲਾ : ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਸੰਵਿਧਾਨ ਨਿਰਮਾਤਾ ਭਾਰਤ ਰਤਨ ਡਾ. ਬੀ.ਆਰ. ਅੰਬੇਡਕਰ ਦੇ ਜਨਮ ਦਿਵਸ ਨੂੰ ਸਮਰਪਿਤ ਸਾਂਝਾ ਸਮਾਜ ਹਿੱਤਕਾਰੀ ਮੰਚ ਵਲੋਂ ਪ੍ਰਧਾਨ ਰਾਜਵਿੰਦਰ ਸਿੰਘ ਰੈਹਲ, ਚੇਅਰਮੈਨ ਲਖਵਿੰਦਰ ਗਿੱਲ, ਜੁਆਇੰਟ ਸੈਕਟਰੀ ਜੋਨ ਮਸੀਹ ਦੀ ਅਗਵਾਈ ਵਿੱਚ ਬਡੂੰਗਰ ਵਿਖੇ ਅੰਬੇਡਕਰ ਸਾਹਿਬ ਨੂੰ ਨਮਨ ਕਰ ਲੰਗਰ ਅਤੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਲੰਗਰ ਦੀ ਸ਼ੁਭ ਸ਼ੁਰੂਆਤ ਉੱਘੇ ਸਮਾਜ ਸੇਵੀ ਤਿਰਲੋਕ ਜੈਨ ਵਲੋਂ ਕਰਵਾਈ ਗਈ। ਜਿਸ ਦੌਰਾਨ ਨਗਰ ਸੁਧਾਰ ਸਭਾ ਦੇ ਪ੍ਰਧਾਨ ਮਹਿੰਦਰ ਸਿੰਘ ਅਤੇ ਕੈਸ਼ਯਪ ਰਾਜਪੂਤ ਸਭਾ ਦੇ ਚੇਅਰਮੈਨ ਜੋਗਿੰਦਰ ਸਿੰਘ ਤੇ ਸੰਸਥਾ ਦੇ ਆਗੂਆਂ ਵਲੋਂ ਤਿਰਲੋਕ ਜੈਨ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।  ਇਸ ਮੌਕੇ ਸਾਂਝਾ ਸਮਾਜ ਹਿੱਤਕਾਰੀ ਮੰਚ ਦੇ ਪ੍ਰਧਾਨ ਰਾਜਵਿੰਦਰ ਸਿੰਘ ਰਹਿਲ, ਤ੍ਰਿਲੋਕ ਜੈਨ ਨੇ ਸਾਂਝੇ ਤੌਰ ਤੇ ਕਿਹਾ ਕਿ ਡਾ. ਭੀਮ ਰਾਓ ਅੰਬੇਡਕਰ ਵਿਦਵਾਨ ਫਿਲਾਸਫਰ ਕਾਨੂੰਨਦਾਨ ਅਤੇ ਦੇਸ਼ ਨੂੰ ਪਿਆਰ ਕਰਨ ਵਾਲੇ ਇਨਸਾਨ ਸਨ। ਜਿਹੜੇ ਕਿ ਰਾਜਨੀਤਿਕ ਸਮਾਜਿਕ ਅਤੇ ਆਰਥਿਕ ਵਿਸ਼ਿਆਂ ਬਾਰੇ ਡੁੰਘੀ ਸੋਝੀ ਰੱਖਦੇ ਸਨ। ਬਾਬਾ ਸਾਹਿਬ ਦਾ ਵਿਚਾਰ ਸੀ ਕਿ ਸਮਾਜ ਵਿੱਚ ਫੈਲੀ ਜਾਤ ਪਾਤ ਅਤੇ ਭੇਦ ਭਾਵ ਦੀ ਬਿਮਾਰੀ ਦੂਰ ਕਰਨ ਲਈ ਸਿੱਖਿਆ ਦਾ ਪਸਾਰ ਸ਼ਹਿਰੀਕਰਨ ਅਤੇ ਉਦਯੋਗੀਕਰਨ ਬਹੁਤ ਜਰੂਰੀ ਹੈ। ਉਹਨਾਂ ਨੇ ਸਮਾਜ ਵਿੱਚ ਵਿਦਿਆ ਦਾ ਚਾਨਣ ਫੈਲਾਉਣ ਲਈ ਪੀਪਲਜ਼ ਐਜੂਕੇਸ਼ਨ ਸੁਸਾਇਟੀ ਵੀ ਬਣਾਈ ਸੀ। ਉਕਤ ਆਗੂਆਂ ਨੇ ਕਿਹਾ ਕਿ ਡਾ. ਅੰਬੇਡਕਰ ਔਰਤਾਂ ਅਤੇ ਸਮਾਜ ਵਿੱਚ ਸ਼ੋਸ਼ਿਤ ਹੋ ਰਹੇ ਲੋਕਾਂ ਦੇ ਸੱਚੇ ਹਮਦਰਦ ਸਨ। ਜਿਨ੍ਹਾਂ ਦੀਆਂ ਨੀਤੀਆਂ ਅੱਜ ਵੀ ਦੇਸ਼ ਲਈ ਮਹੱਤਵਪੂਰਨ ਹਨ। ਇਸ ਮੌਕੇ ਕੁਲਵਿੰਦਰ ਸਿੰਘ ਗੋਲਡੀ, ਸੁਰਿੰਦਰ ਕੌਰ ਰੁਪਾਲ, ਗੁਰਪਾਲ ਸਿੰਘ ਸਿੱਧੂ, ਅਖਿਲ ਕੁਮਾਰ, ਸਰਬਜੀਤ ਸਿੰਘ, ਜਸਪ੍ਰੀਤ ਕੌਰ, ਭੂਮੀਕਾ, ਨੀਤੀ, ਜੋਨ ਮਸੀਹ, ਯਸ਼, ਆਦਿ ਮੌਜੂਦ ਸਨ।

Spread the love

Leave a Reply

Your email address will not be published. Required fields are marked *

Back to top button