Punjab-ChandigarhTop News

ਵੱਧਦੀ ਗਰਮੀ ਨੂੰ ਵੇਖਦਿਆਂ ਗਿਆਨ ਜੋਤੀ ਐਜੂਕੇਸ਼ਨ ਸੁਸਾਇਟੀ ਵੱਲੋਂ ਪੰਛੀਆਂ ਲਈ ਮਿੱਟੀ ਦੇ ਕਟੋਰੇ ਵੰਡਣੇ ਸ਼ਲਾਘਾਯੋਗ,ਪਰਮਿੰਦਰ ਭਲਵਾਨ

Harpreet Kaur ( The Mirror Time )

(ਪਟਿਆਲਾ) ਗਿਆਨ ਜੋਤੀ ਐਜੂਕੇਸ਼ਨ ਸੁਸਾਇਟੀ ਪਟਿਆਲਾ ਵਲੋ  ਹਰ ਸਾਲ ਦੀ ਤਰਾ ਇਸ ਸਾਲ ਵੀ ਗਰਮੀ ਦੇ ਵੱਧਦੇ ਮੋਸਮ ਨੂੰ ਵੇਖਦਿਆਂ ਪੰਛੀਆ ਲਈ ਮਿੱਟੀ ਦੇ ਕਟੋਰੇ ਸਹਿਰ ਵਿੱਚ ਅਲੱਗ ਅਲੱਗ ਥਾਵਾ ਤੇ ਰੱਖਣ ਲਈ ਪ੍ਰੋਗਰਾਮ ਗਿਆਨ ਜੋਤੀ ਐਜੂਕੇਸ਼ਨ ਸੁਸਾਇਟੀ ਦੇ ਪ੍ਰਧਾਨ ਉਪਕਾਰ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ, ਇਸ ਪ੍ਰੋਗਰਾਮ ਵਿਚ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਰਾਜ ਯੂਵਾ ਪੁਰਸਕਾਰ ਵਿਜੇਤਾ ਪਰਮਿੰਦਰ ਭਲਵਾਨ ਮੈਂਬਰ ਨਸਾ ਮੁਕਤ ਭਾਰਤ ਅਭਿਆਨ ਨੇ ਵਿਸ਼ੇਸ਼ ਤੌਰ ਸ਼ਿਰਕਤ ਕੀਤੀ, ਵਿਸ਼ੇਸ਼ ਮਹਿਮਾਨ ਐਸ ਕੇ ਗੋਤਮ ਪ੍ਰਧਾਨ ਜਨ ਹਿੱਤ ਸੰਮਤੀ, ਗਵਰਨਰ ਆਵਾਰਡੀ ਜਤਵਿੰਦਰ ਗਰੇਵਾਲ ਮੈਂਬਰ ਨਸ਼ਾ ਮੁਕਤ ਭਾਰਤ ਅਭਿਆਨ ,ਸਟੇਟ ਐਵਾਰਡੀ ਰੂਪਿੰਦਰ ਕੋਰ,ਸੁਨੀਤਾ ਕੁਮਾਰੀ,ਸਰਵਿੰਦਰ ਛਾਬੜਾ ,ਮਨਪ੍ਰੀਤ ਕੌਰ, ਜਸਪਾਲ ਟਿੱਕਾ,ਪੂਰਨ ਸੁਵਾਮੀ, ਵਿਨੋਦ ਸਰਮਾ ਜਨਰਲ ਸਕੱਤਰ ਜਨ ਹਿਤ ਸੰਮਤੀ ,ਰੁਦਰਪ੍ਰਤਾਪ ਸਿੰਘ, ਜਸ਼ਨਜੋਤ ਸਿੰਘ ਨੇ ਸ਼ਿਰਕਤ ਕੀਤੀ। ਇਸ ਮੌਕੇ ਮਿੱਟੀ ਦੇ ਕਟੋਰੇ ਵੰਡਦਿਆਂ ਸਟੇਟ ਐਵਾਰਡੀ ਪਰਮਿੰਦਰ ਭਲਵਾਨ ਨੇ ਕਿਹਾ ਕਿ ਗਿਆਨ ਜੋਤੀ ਐਜੂਕੇਸ਼ਨ ਸੁਸਾਇਟੀ ਦੇ ਪ੍ਰਧਾਨ ਉਪਕਾਰ ਸਿੰਘ ਵਲੋਂ ਗਰਮੀ ਦੇ ਵੱਧਦੇ ਮੋਸਮ ਨੂੰ ਵੇਖਦਿਆਂ ਪੰਛੀਆਂ ਲਈ ਮਿੱਟੀ ਦੇ ਕਟੋਰੇ ਵੰਡਣੇ ਸ਼ਲਾਘਾਯੋਗ ਉਪਰਾਲਾ ਹੈ, ਉਹਨਾਂ ਕਿਹਾ ਕਿ ਗਿਆਨ ਜੋਤੀ ਐਜੂਕੇਸ਼ਨ ਸੁਸਾਇਟੀ ਵੱਲੋਂ ਪ੍ਰਭਾਤ ਪ੍ਰਵਾਨਾ, ਸੰਕੇਤ ਹਸਪਤਾਲ,ਨਿਉ ਪਾਵਰ ਹਾਊਸ ਕਲੋਨੀ ਸਕੂਲ, ਅਤੇ ਸ਼ਹਿਰ ਦੇ ਵੱਖ ਵੱਖ ਪਾਰਕਾ ਵਿਚ ਮਿੱਟੀ ਦੇ ਕਟੋਰੇ ਰੱਖੇ ਗਏ,ਤਾ ਜੋ ਗਰਮੀ ਵਿਚ ਪੰਛੀ ਪਾਣੀ ਦੀ ਕਮੀ ਕਾਰਨ ਬੇਹਾਲ ਨਾ ਹੋ ਸਕਣ।                          ਫੋਟੋ ਕੈਪਸਨ, ਗਿਆਨ ਜੋਤੀ ਐਜੂਕੇਸ਼ਨ ਸੁਸਾਇਟੀ ਵੱਲੋਂ ਪੰਛੀਆਂ ਲਈ ਮਿੱਟੀ ਦੇ ਕਟੋਰੇ ਵੰਡਦੇ ਹੋਏ ਸਟੇਟ ਐਵਾਰਡੀ ਪਰਮਿੰਦਰ ਭਲਵਾਨ, ਪ੍ਰਧਾਨ ਉਪਕਾਰ ਸਿੰਘ ਅਤੇ ਹੋਰ।

Spread the love

Leave a Reply

Your email address will not be published. Required fields are marked *

Back to top button