ਹਲਕਾ ਸਨੌਰ ਨੂੰ ਸਵੱਛ ਅਭਿਆਨ ਤਹਿਤ ਰਖਾਂਗੇ ਮੋਹਰੀ: ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ
Rakesh Sharma
The Mirror Time
ਦੇਵੀਗੜ੍ਹ 16 ਸਤੰਬਰ
ਸਵੱਛ ਭਾਰਤ ਮਿਸ਼ਨ ਦੇ ਤਹਿਤ ਬਲਾਕ ਭੁਨਰਹੇੜੀ ਦੇ ਪਿੰਡ ਬਰਕਤਪੁਰ ਵਿਖੇ ਵਿਧਾਇਕ ਸ: ਹਰਮੀਤ ਸਿੰਘ ਪਠਾਨਮਾਜਰਾ ਵੱਲੋਂ ਗਿੱਲੇ ਸੁੱਕੇ ਕੂੜੇ ਪਲਾਂਟ ਅਤੇ ਅੱਠ ਲੱਖ ਰੁਪਏ ਦੀ ਲਾਗਤ ਨਾਲ ਬੀਸੀ ਧਰਮਸ਼ਾਲਾ ਦਾ ਵੀ ਉਦਘਾਟਨ ਕੀਤਾ ਗਿਆ ।
ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਨੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਸੋਲਿਡ ਵੇਸਟ ਮੈਨੇਜਮੈਂਟ ਪਲਾਂਟ ਰਾਹੀਂ ਹਲਕਾ ਸਨੌਰ ਵਿੱਚ ਠੌਸ ਕੂੜੇ ਦਾ ਸਹੀ ਢੰਗ ਨਾਲ ਪ੍ਰਬੰਧਨ ਕੀਤਾ ਜਾਵੇਗਾ । ਸਵੱਛਤਾ ਹੀ ਸੇਵਾ ਤਹਿਤ ਪਿੰਡ ਬਰਕਤਪੁਰ ਨੂੰ ਨੂੰ ਕੂੜਾ ਮੁਕਤ ਬਣਾ ਕੇ ਮਾਡਲ ਪਿੰਡ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਹਲਕਾ ਸਨੌਰ ਨੂੰ ਸਵੱਛ ਅਭਿਆਨ ਤਹਿਤ ਸਭ ਤੋਂ ਮੋਹਰੀ ਹਲਕਾ ਬਣਾਵਾਂਗੇ। ਉਨ੍ਹਾਂ ਕਿਹਾ ਕਿ ਲੋਕ ਸਰਕਾਰੀ ਸਹੂਲਤਾਂ ਦਾ ਵੱਧ ਤੋਂ ਵੱਧ ਲਾਹਾ ਲੈਣ ।
ਇਸ ਮੌਕੇ ਜਲ ਸਪਲਾਈ ਅਤੇ ਸੈਨੀਟੇਸ਼ਨ ਦੀ ਡਿਵੀਜ਼ਨ ਮਕੈਨੀਕਲ ਦੇ ਕਾਰਜਕਾਰੀ ਇੰਜੀਨੀਅਰ ਈਸ਼ਾਨ ਕੌਸ਼ਲ ਦੀ ਅਗਵਾਈ ਅਧੀਨ ਸ਼ੌਸ਼ਲ ਸਟਾਫ਼ ਦੇ ਅਧਿਕਾਰੀ ਅਮਨਦੀਪ ਕੌਰ ਆਈ ਈ ਸੀ,ਅਨੁਰਾਧਾ ਸੀ ਡੀ ਐਸ ਅਤੇ ਸੰਦੀਪ ਕੁਮਾਰ ਬੀ ਆਰ ਸੀ ਨੇ ਸਮਾਗਮ ਦੌਰਾਨ ਪਿੰਡ ਵਾਸੀਆਂ ਨੂੰ ਚੱਲ ਰਹੀ ਸਵੱਛਤਾ ਹੀ ਸੇਵਾ ਅਭਿਆਨ ਦੇ ਤਹਿਤ ਗਿੱਲੇ ਸੁੱਕੇ ਕੂੜੇ ਅਤੇ ਤਰਲ ਕੂੜੇ ਦਾ ਸਹੀ ਢੰਗ ਨਾਲ ਨਿਪਟਾਰਾ ਕਰਨ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਸਵੱਛਤਾ,ਸਿਹਤ ਸਬੰਧੀ ਆਦਤਾਂ ਬਾਰੇ ਵੀ ਜਾਗਰੂਕ ਕੀਤਾ ।
ਰਾਊਂਡ ਗਲਾਸ ਫਾਊਡੇਸ਼ਨ ਦੇ ਮੈਂਬਰਾਂ ਭਰਪੂਰ ਸਿੰਘ ਅਤੇ ਗੁਰਸੇਵਕ ਸਿੰਘ ਵੱਲੋਂ ਪਿੰਡ ਵਿੱਚ ਕੂੜਾ ਇਕੱਠਾ ਕਰਨ ਲਈ ਟਰਾਈ ਸਾਈਕਲ, ਗਿੱਲੇ ਅਤੇ ਸੁੱਕੇ ਕੂੜੇ ਲਈ ਨੀਲੇ ਅਤੇ ਹਰੇ ਰੰਗ ਦੇ ਕੂੜੇਦਾਨ ਵੰਡੇ ਗਏ ਅਤੇ ਪਿੰਡ ਵਾਸੀਆਂ ਨੂੰ ਉਦਘਾਟਨ ਤੋਂ ਉਬਾਅਦ ਪਲਾਂਟਾਂ ਦੀ ਬਣਤਰ ਅਤੇ ਕੰਮਕਾਜ ਬਾਰੇ ਪ੍ਰਦਰਸ਼ਨੀ ਲਗਾ ਕੇ ਜਾਣਕਾਰੀ ਦਿੱਤੀ ਗਈ । ਇਸ ਮੌਕੇ ਅੰਗਰੇਜ਼ ਕੌਰ ਸਰਪੰਚ, ਗੁਲਜ਼ਾਰ ਸਿੰਘ, ਸਿਮਰਦੀਪ ਸਿੰਘ ਬਰਕਤਪੁਰ ਬਲਾਕ ਸੰਮਤੀ ਮੈਂਬਰ , ਬਲਦੇਵ ਸਿੰਘ ਦੇਵੀਗੜ੍ਹ , ਗੁਰਵਿੰਦਰ ਸਿੰਘ ਸਰਪੰਚ ਤੇਜਾਂ ,ਗੁਰਚਰਨ ਸਿੰਘ , ਗੁਰਬਚਨ ਸਿੰਘ ਵਿਰਕ, ਗੁਰਪ੍ਰੀਤ ਸਿੰਘ ਗੁਰੀ, ਪੀਏ , ਜੱਗੀ ਸੰਘੇੜਾ , ਸਿਮਰਜੀਤ ਸਿੰਘ ਸੋਹਲ, ਹਰਵਿੰਦਰ ਸਿੰਘ ਪੰਚਾਇਤ ਸੈਕਟਰੀ ਭੁਨਰਹੇੜੀ,
ਡਾਕਟਰ ਕਰਮ ਸਿੰਘ ਬਲਵੇੜਾ, ਜਗਿੰਦਰ ਸਿੰਘ, ਜੋਗਿੰਦਰ ਸਿੰਘ ਸਰਪੰਚ ਚੂਹਟ ਪ੍ਰਧਾਨ ਸਰਪੰਚ ਯੂਨੀਅਨ ਬਲਾਕ ਭੁਨਰਹੇੜੀ,
ਗੁਰਵਿੰਦਰ ਸਿੰਘ ਤੇਜਾ, ਵਰਿੰਦਰ ਫਰਾਂਸ ਵਾਲਾ,ਪੰਚ ਮੈਂਬਰ, ਵਿਦਿਆਰਥੀ ਅਤੇ ਪਿੰਡ ਵਾਸੀ ਮੌਜੂਦ ਸਨ।