6ਵੀ ਆਲ ਇੰਡੀਆ ਅੰਤਰ ਯੂਨੀਵਰਸਿਟੀ ਗੱਤਕਾ ਚੈਂਪੀਅਨਸ਼ਿਪ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਹਿਗੜ੍ਹ ਸਾਹਿਬ ਨੇ ਜਿੱਤੇ ਗੋਲਡ ਮੈਡਲ
Ajay Verma (TMT)
Fatehgarh Sahib
6ਵੀ ਆਲ ਇੰਡੀਆ ਅੰਤਰ ਯੂਨੀਵਰਸਿਟੀ ਗੱਤਕਾ ਚੈਂਪੀਅਨਸ਼ਿਪ 2022-23 ਜੋ ਕਿ ਯੂਨੀਵਰਸਿਟੀ ਆਫ਼ ਇੰਜੀਨੀਅਰਿੰਗ ਅਤੇ ਮੈਨਜਮੈਂਟ ਜੈਪੁਰ (ਰਾਜਸਥਾਨ) ਵਿਖ਼ੇ ਕਰਵਾਈ ਗਈ ਵਿਚ ਯੂਨੀਵਰਸਿਟੀ ਦੀ ਕੁੜੀਆ ਅਤੇ ਮੁੰਡਿਆਂ ਦੀ ਟੀਮਾਂ ਨੇ ਭਾਗ ਲਿਆ। ਮੁਕਾਬਲੇ ਵਿਚ ਯੂਨੀਵਰਸਿਟੀ ਟੀਮ ਨੇ 4 ਗੋਲਡ 9 ਸਿਲਵਰ 9 ਬਰੋਨਜ਼ ਮੈਡਲ ਜਿੱਤ ਕੇ ਲੜਕਿਆ ਦੇ ਵਰਗ ਵਿਚ ਓਵਰ ਆਲ ਦੂਜਾ ਸਥਾਨ ਤੇ ਲੜਕੀਆਂ ਦੇ ਵਰਗ ਵਿਚ ਓਵਰ ਆਲ ਤੀਜਾ ਸਥਾਨ ਹਾਸਿਲ ਕੀਤਾ।
ਇਸ ਮੌਕੇ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਡਾ. ਪ੍ਰਿਤਪਾਲ ਸਿੰਘ ਨੇ ਦੱਸਿਆ ਕੀ ਸਿੱਖ ਮਾਰਸ਼ਲ ਆਰਟ ਗੱਤਕਾ ਦਾ ਇਕ ਸਾਲ ਦਾ ਡਿਪਲੋਮਾ ਕੋਰਸ ਸਾਲ 2019 ਤੋਂ ਯੂਨੀਵਰਸਿਟੀ ਵਿਚ ਚੱਲ ਰਿਹਾ ਹੈ। ਇਸ ਕੋਰਸ ਦੀ ਫੀਸ ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਭਰੀ ਜਾਂਦੀ ਹੈ। ਇਹ ਜ਼ਿਕਰਯੋਗ ਹੈ ਕਿ ਯੂਨੀਵਰਸਿਟੀ ਦੀ ਟੀਮ ਪਹਿਲਾਂ ਵੀ ਵੱਖ ਵੱਖ ਇੰਟਰਨੈਸ਼ਨਲ ਮੁਕਾਬਲਿਆ ਵਿਚ ਹਿਸਾ ਲੈ ਕੇ ਤਗਮੇ ਜਿੱਤ ਚੁਕੀ ਹੈ। ਜ਼ਿਕਰਯੋਗ ਹੈ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋ ਕਾਰਵਾਈਆ ਜਾਣ ਵਾਲੀਆਂ ਖਾਲਸਾਈ ਖੇਡਾਂ ਵਿਚ ਯੂਨੀਵਰਸਿਟੀ ਦੀ ਟੀਮ ਲਗਾਤਾਰ ਪਿਛਲੇ ਤਿੰਨ ਸਾਲ ਤੋਂ ਚੈਂਪੀਅਨ ਹੈ।
ਇਸ ਮੌਕੇ ਤੇ ਯੂਨੀਵਰਸਿਟੀ ਦੇ ਪ੍ਰੋ ਚਾਂਸਲਰ ਡਾ. ਅਜਾਇਬ ਸਿੰਘ ਬਰਾੜ ਨੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਡਾ. ਭੁਪਿੰਦਰ ਸਿੰਘ ਘੁੰਮਣ, ਯੂਨੀਵਰਸਿਟੀ ਦੇ ਗੱਤਕਾ ਕੋਚ ਤਲਵਿੰਦਰ ਸਿੰਘ, ਸਹਾਇਕ ਪ੍ਰੋਫੈਸਰ ਗੁਰਵਿੰਦਰ ਸਿੰਘ, ਟੀਮ ਮੈਨੇਜਰ ਬਹਾਦੁਰ ਸਿੰਘ ਅਤੇ ਸਾਰੀ ਟੀਮ ਨੂੰ ਮੁਬਾਰਕਾਂ ਦਿਤੀਆਂ।