ਮਹਿਤਾ ਦੀ ਅਗਵਾਈ ‘ਚ ਵਫ਼ਦ ਨੇ ਚੇਅਰਮੈਨ ਢਿੱਲੋਂ ਨੂੰ ਦਿੱਤੀ ਮੁਬਾਰਕਬਾਦ
Ajay Verma (The Mirror Time)
– ਪਟਿਆਲਾ ‘ਚ ਨਵਾਂ ਫੋਕਲ ਪੁਆਇੰਟ ਬਣਾਉਣ ਦੀ ਕੀਤੀ ਮੰਗ
ਪਟਿਆਲਾ 30 ਸਤੰਬਰ , ਸਮਾਲ ਸਕੇਲ ਇੰਡਸਟਰੀ ਦੇ ਨਵ ਨਿਯੁਕਤ ਚੇਅਰਮੈਨ ਦਲਵੀਰ ਸਿੰਘ ਢਿੱਲੋਂ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ। ਅਹੁਦਾ ਸੰਭਾਲਣ ਮੌਕੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ ਦੀ ਅਗਵਾਈ ਵਿੱਚ ਵਫ਼ਦ ਨੇ ਪੰਜਾਬ ਉਦਯੋਗ ਭਵਨ ਚੰਡੀਗਡ਼੍ਹ ਪੁੱਜ ਕੇ ਨਵ ਨਿਯੁਕਤ ਚੇਅਰਮੈਨ ਢਿੱਲੋਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ।
ਇਸ ਦੌਰਾਨ ਚੇਅਰਮੈਨ ਦਲਵੀਰ ਸਿੰਘ ਢਿੱਲੋਂ ਨੇ ਕਿਹਾ ਕਿ ਛੋਟੇ ਪੈਮਾਨੇ ਦੇ ਉਦਯੋਗਾਂ ਵਿੱਚ ਫੌਰੀ ਤੌਰ ‘ਤੇ ਵੱਡੇ ਪੱਧਰ ‘ਤੇ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਦੀ ਵੱਡੀ ਸਮਰੱਥਾ ਹੈ ਜੋ ਕਿ ਪਛੜੇ ਦੇਸ਼ਾਂ ਦੀਆਂ ਵਿਆਪਕ ਬੇਰੁਜ਼ਗਾਰੀ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਜ਼ਰੂਰੀ ਹੈ। ਛੋਟੇ ਪੈਮਾਨੇ ਦੇ ਉਦਯੋਗ ਕਿਰਤ-ਸੰਬੰਧੀ ਹੁੰਦੇ ਹਨ ਭਾਵ ਉਹ ਨਿਵੇਸ਼ ਦੀ ਬਜਾਏ ਉਤਪਾਦਨ ਦੀ ਪ੍ਰਤੀ ਯੂਨਿਟ ਮਜ਼ਦੂਰੀ ਦੀ ਜ਼ਿਆਦਾ ਵਰਤੋਂ ਕਰਦੇ ਹਨ।
ਜਿਵੇਂ ਕਿ ਭਾਰਤ ਇੱਕ ਪੂੰਜੀ ਦੀ ਘਾਟ ਅਤੇ ਮਜ਼ਦੂਰਾਂ ਨਾਲ ਭਰਪੂਰ ਦੇਸ਼ ਹੈ ਅਤੇ ਆਰਥਿਕਤਾ ਦੀ ਵੱਡੀ ਸਮੱਸਿਆ ਬੇਰੁਜ਼ਗਾਰੀ ਨੂੰ ਦਰਸਾਉਂਦੀ ਹੈ, ਇਸ ਨੂੰ ਛੋਟੇ ਪੱਧਰ ਦੀਆਂ ਇਕਾਈਆਂ ਦੁਆਰਾ ਸੰਬੋਧਿਤ ਕੀਤਾ ਜਾ ਸਕਦਾ ਸੀ ਜੋ ਕਦੇ-ਕਦਾਈਂ ਕਿਸੇ ਵੀ ਨਿਵੇਸ਼ ਨਾਲ ਵੱਡੇ ਉਦਯੋਗਾਂ ਨਾਲੋਂ 15 ਤੋਂ 20 ਗੁਣਾ ਵੱਧ ਰੁਜ਼ਗਾਰ ਪ੍ਰਦਾਨ ਕਰਦੇ ਹਨ। ਇਸ ਵੱਡੀ ਰੁਜ਼ਗਾਰ ਸੰਭਾਵਨਾ ਕਾਰਨ ਛੋਟੇ ਉਦਯੋਗਾਂ ਨੂੰ ਵੱਡੇ ਉਦਯੋਗਾਂ ਨਾਲੋਂ ਤਰਜੀਹ ਦਿੱਤੀ ਜਾਂਦੀ ਹੈ। ਜ਼ਿਲ੍ਹਾ ਪ੍ਰਧਾਨ ਤੇਜਿੰਦਰ ਮਹਿਤਾ ਨੇ ਮੰਗ ਕੀਤੀ ਕਿ ਫੋਕਲ ਪੁਆਇੰਟ ਪਟਿਆਲਾ ‘ਚ ਸਥਾਪਤ ਛੋਟੇ ਉਦਯੋਗਪਤੀਆਂ ਦੀ ਮੰਗ ਅਨੁਸਾਰ ਫੋਕਲ ਪੁਆਇੰਟ ਪਟਿਆਲਾ ਦੀਆਂ ਸੜਕਾਂ ਦੀ ਰਿਪੇਅਰ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਫੋਕਲ ਪੁਆਇੰਟ ‘ਚ ਸੈਂਕੜੇ ਛੋਟੇ ਉਦਯੋਗ ਸਥਾਪਿਤ ਹੋ ਚੁੱਕੇ ਹਨ, ਪਟਿਆਲਾ ਵਿੱਚ ਇਕ ਨਵਾਂ ਫੋਕਲ ਪੁਆਇੰਟ ਬਣਾ ਰੁਜ਼ਗਾਰ ਦੇ ਨਵੇਂ ਅਵਸਰ ਪੈਦਾ ਪੈਦਾ ਕੀਤੇ ਜਾਣ। ਚੇਅਰਮੈਨ ਦਲਵੀਰ ਸਿੰਘ ਢਿੱਲੋਂ ਨੇ ਮਹਿਤਾ ਅਤੇ ਵਫ਼ਦ ਦੀਆਂ ਮੰਗਾਂ ਪਹਿਲ ਦੇ ਅਧਾਰ ਤੇ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਸੁਖਦੇਵ ਸਿੰਘ ਔਲਖ, ਖਜ਼ਾਨਚੀ ਮੁਖਤਿਆਰ ਸਿੰਘ ਗਿੱਲ, ਵਾਰਡ ਇੰਚਾਰਜ ਵਿਕਰਮ ਸ਼ਰਮਾ, ਵਾਰਡ ਇੰਚਾਰਜ ਲੱਕੀ ਲਹਿਲ, ਵਾਰਡ ਇੰਚਾਰਜ ਅਮਨ ਬਾਂਸਲ, ਵਾਰਡ ਇੰਚਾਰਜ ਭੁਪਿੰਦਰ ਮਚਲ ਅਤੇ ਰਣਵੀਰ ਸਹੋਤਾ ਸਮੇਤ ਹੋਰ ਵੀ ਹਾਜ਼ਰ ਸਨ।