Punjab-ChandigarhTop News

1920 ਦੇ ਦਹਾਕੇ ‘ਚ ਸ਼ਹੀਦ ਭਗਤ ਸਿੰਘ ਵੱਲੋਂ ਉਠਾਏ ਮੁੱਦੇ ਅੱਜ ਵੀ ਵਿਵਾਦਾਂ ਨੂੰ ਸੁਲਝਾਉਣ ‘ਚ ਸਹਾਈ : ਡਾ. ਰੌਣਕੀ ਰਾਮ

ਪਟਿਆਲਾ, 30 ਸਤੰਬਰ:
ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ ਵੱਲੋਂ ਵੱਖ ਵੱਖ ਸਮਾਗਮ ਕਰਵਾਕੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਮਨਾਇਆ ਗਿਆ। ਆਰ.ਜੀ.ਐਨ.ਯੂ.ਐਲ ਕਲਚਰਲ ਕਮੇਟੀ ਵੱਲੋਂ ‘ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ’ ਨੁੱਕੜ ਨਾਟਕ ਕਰਵਾਇਆ ਗਿਆ ਜਿਸ ਵਿੱਚ ਬਹਾਦਰ ਮਹਾਨ ਰਾਸ਼ਟਰਵਾਦੀ ਦੇ ਸ਼ਾਨਦਾਰ ਸੰਘਰਸ਼ ਅਤੇ ਕੁਰਬਾਨੀ ਨੂੰ ਦਰਸਾਇਆ ਗਿਆ।
ਸੈਂਟਰ ਫ਼ਾਰ ਐਡਵਾਂਸਡ ਸਟੱਡੀਜ਼ ਇਨਹਿਊਮਨ ਰਾਈਟਸ ਵੱਲੋਂ ‘ਸਮਕਾਲੀ ਸੰਦਰਭ ਵਿੱਚ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਦੀ ਪੜਚੋਲ ਕਰਨਾ’ ਸਿਰਲੇਖ ਵਿਸ਼ੇਸ਼ ਉਤੇ ਯੂਨੀਵਰਸਿਟੀ ਆਫ਼ ਲਦਾਖ ਦੇ ਵਿਜ਼ਟਿੰਗ ਪ੍ਰੋਫੈਸਰ ਡਾ. ਰੌਣਕੀ ਰਾਮ ਦਾ ਲੈਕਚਰ ਕਰਵਾਇਆ ਗਿਆ। ਲੈਕਚਰ ਦੌਰਾਨ ਉਨ੍ਹਾਂ ਸ਼ਹੀਦ ਭਗਤ ਸਿੰਘ ਵੱਲੋਂ ਦਿੱਤੀ ਗਈ ਵਿਚਾਰਧਾਰਾ ਅਤੇ ਏਜੰਡੇ ਸਬੰਧੀ ਪਰਚਾ ਪੜਿਆ। ਡਾ. ਰੌਣਕੀ ਰਾਮ ਨੇ ਕਿਹਾ, ‘ਸ਼ਹੀਦ ਭਗਤ ਸਿੰਘ ਨੇ 1920 ਦੇ ਦਹਾਕੇ ਵਿੱਚ ਜਾਇਜ਼ ਮੁੱਦੇ ਉਠਾਏ ਜੋ ਅੱਜ ਵੀ ਕਈ ਵਿਵਾਦਾਂ ਨੂੰ ਸੁਲਝਾਉਣ ਲਈ ਸਾਡੀ ਅਗਵਾਈ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਨੂੰ ਭਾਰਤ ਦੇ ਆਜ਼ਾਦੀ ਘੁਲਾਟੀਆਂ ਦੀ ਸੂਚੀ ਵਿੱਚ ਪਹਿਲੇ ਤਰਕਸ਼ੀਲਾਂ ਵਿੱਚੋਂ ਇੱਕ ਵਜੋਂ ਯਾਦ ਕੀਤਾ ਜਾਣਾ ਚਾਹੀਦਾ ਹੈ।
ਪ੍ਰੋ. ਜੀ.ਐਸ. ਬਾਜਪਾਈ, ਵਾਈਸ-ਚਾਂਸਲਰ, ਨੇ ਕਿਹਾ, “ਸ਼ਹੀਦ ਭਗਤ ਸਿੰਘ ਦੀ ਬੇਮਿਸਾਲ ਵਿਚਾਰਧਾਰਾ ਸਮਾਜਿਕ ਨਿਆਂ ਲਈ ਉਹਨਾਂ ਦੇ ਜਨੂੰਨ ਨੂੰ ਪ੍ਰਗਟ ਕਰਦੀ ਹੈ। ਇਸ ਮੌਕੇ ਯੂਨੀਵਰਸਿਟੀ ਵਿਖੇ ਪ੍ਰੋ ਬੋਨੋ ਕਲੱਬ ਵੱਲੋਂ ਸ਼ਹੀਦ ਭਗਤ ਸਿੰਘ ਦੀ ਅਦੁੱਤੀ ਭਾਵਨਾ ਨੂੰ ਸਮਰਪਿਤ ਕੈਂਡਲ ਕੱਢਿਆ ਗਿਆ। ਪ੍ਰੋ: ਆਨੰਦ ਪਵਾਰ, ਰਜਿਸਟਰਾਰ, ਡਾ: ਸਿਧਾਰਥ ਦਹੀਆ, ਡਿਪਟੀ ਰਜਿਸਟਰਾਰ, ਫੈਕਲਟੀ ਮੈਂਬਰਾਂ, ਸਟਾਫ਼ ਅਤੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਮਾਰਚ ਵਿੱਚ ਭਾਗ ਲਿਆ।

Spread the love

Leave a Reply

Your email address will not be published. Required fields are marked *

Back to top button