ਸੜਕ ਹਾਦਸੇ ਘਟਾਉਣਾ ਅਤੇ ਜ਼ਖਮੀਆਂ ਨੂੰ ਬਚਾਉਣਾ ਜ਼ਰੂਰੀ ਫਰਜ਼ ਜ਼ੁਮੇਵਾਰੀਆਂ= ਹਰਜੋਤ ਸਿੰਘ ਹੰਢਾਣਾ।
Harpreet kaur (TMT)
ਯੂ ਐੱਨ ਗਲੋਬਲ ਸੜਕ ਸੁਰੱਖਿਆ ਸਪਤਾਹ ਦੇ ਸਬੰਧ ਵਿੱਚ ਪੀ ਆਰ ਟੀ ਸੀ ਦੇ ਡਰਾਈਵਰਾਂ ਕਡੰਕਟਰਾਂ ਅਤੇ ਟੈਕਨੀਕਲ ਸਟਾਫ਼ ਲਈ ਚਲ ਰਹੇ ਟ੍ਰੇਨਿੰਗ ਸਕੂਲ ਵਿਖੇ ਨੋ ਡਿਪੂਆਂ ਤੋਂ ਆਏ ਸਟਾਫ਼ ਮੈਂਬਰਾਂ ਨੂੰ ਚੈਅਰਮੈਨ ਸ੍ਰ ਹਰਜੋਤ ਸਿੰਘ ਹੰਢਾਣਾ ਨੇ ਕਿਹਾ ਕਿ ਸਾਡੇ ਉਦੇਸ਼ ਸੜਕਾਂ ਤੇ ਚਲਦੇ ਲੋਕਾਂ ਅਤੇ ਸਵਾਰੀਆਂ ਨੂੰ ਸੁਰੱਖਿਅਤ ਖੁਸ਼ਹਾਲ ਸਿਹਤਮੰਦ ਰਖ਼ਣਾ ਅਤੇ ਹਾਦਸਾ ਪੀੜਤਾਂ ਨੂੰ ਮੌਕੇ ਤੇ ਠੀਕ ਫਸਟ ਏਡ ਕਰਕੇ ਕੀਮਤੀ ਜਾਨਾਂ ਬਚਾਉਣਾ ਹੈ ਇਸ ਲਈ ਹਰੇਕ ਡਰਾਇਵਰ ਕੰਡਕਟਰ ਅਤੇ ਹੋਰ ਸਟਾਫ ਮੈਂਬਰ ਇਹ ਯਕੀਨੀ ਬਣਾਉਣ ਕਿ ਟ੍ਰੈਫਿਕ ਨਿਯਮਾਂ ਕਾਨੂੰਨਾਂ ਅਸੂਲਾਂ ਮਰਿਆਦਾਵਾਂ ਫਰਜ਼ਾਂ ਦੀ ਇਮਾਨਦਾਰੀ ਵਫ਼ਾਦਾਰੀ ਨਾਲ ਪਾਲਣਾ ਕਰਨੀ ਹੈ ਤਾਂ ਜੋ ਸੜਕੀ ਹਾਦਸੇ ਘਟਾਏ ਜਾਣ ਅਤੇ ਹਰੇਕ ਕੀਮਤੀ ਜਾਨਾਂ ਬਚਾਈਆਂ ਜਾਣ। ਇਸ ਮੌਕੇ ਸ੍ਰੀ ਕਾਕਾ ਰਾਮ ਵਰਮਾ, ਸੇਵਾ ਮੁਕਤ ਜਿਲਾ ਟ੍ਰੇਨਿੰਗ ਅਫ਼ਸਰ ਰੈੰਡ ਕਰਾਸ ਨੇ ਬੇਸਿਕ ਫਸਟ ਏਡ ਸੀ ਪੀ ਆਰ ਜ਼ਖਮੀਆਂ ਦੀ ਸੇਵਾ ਸੰਭਾਲ, ਦਿਲ ਦੇ ਦੌਰੇ, ਸ਼ੂਗਰ ਜਾਂ ਬਲੱਡ ਪਰੈਸ਼ਰ ਘਟਣ ਸਮੇਂ ਠੀਕ ਮਦਦ ਬਚਾਉ ਸਹਿਯੋਗ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਪੀੜਤਾ ਨੂੰ ਮਰਨ ਤੋਂ ਬਚਾਉਣ ਲਈ ਕਦੇ ਵੀ ਪਾਣੀ ਨਹੀਂ ਪਿਲਾਉਣਾ, ਸਿੱਧਾ ਪਿਠ ਭਾਰ ਨਹੀਂ ਪਾਉਣਾ, ਸਗੋਂ ਰਿਕਵਰੀ ਪੁਜੀਸ਼ਨ ਜਾਂ ਵੈਂਟੀਲੇਟਰ ਪੋਜੀਸਨ ਵਿੱਚ ਲਿਟਾ ਕੇ ਹਸਪਤਾਲ ਲੈਕੇ ਜਾਣਾ ਚਾਹੀਦਾ ਹੈ। ਅਤੇ ਫਸਟ ਏਡ ਦੀ ਏ ਬੀ ਸੀ ਡੀ ਕਰਨੀਂ ਚਾਹੀਦੀ ਹੈ। ਹੀਰਾ ਆਟੋਮੋਬਾਈਲਜ਼ ਲਿਮਟਿਡ ਡਰਾਈਵਰ ਟਰੇਨਿੰਗ ਸਕੂਲ ਦੇ ਮੈਨੇਜਰ ਸ਼੍ਰੀ ਅਸ਼ੀਸ਼ ਸ਼ਰਮਾ ਨੇ ਸੜਕੀ ਹਾਦਸਿਆਂ ਦੇ ਕਾਰਨਾਂ, ਸੜਕਾਂ ਤੇ ਚਲਦੇ ਸਮੇਂ ਨਿਯਮਾਂ ਕਾਨੂੰਨਾਂ ਅਤੇ ਸੜਕਾਂ ਤੇ ਲੱਗੀਆਂ ਲਾਈਨਾਂ ਬਾਰੇ ਅਤੇ ਨਵੇਂ ਸਿਸਟਮਾਂ ਕਾਨੂੰਨਾਂ ਅਤੇ ਵਹੀਕਲਾਂ ਦੇ ਨਾਲ ਨਾਲ ਚੰਗੇ ਡਰਾਇਵਰਾਂ ਅਤੇ ਸਮਾਰਟੀਅਨ ਦੇ ਗੁਣ ਦੱਸੇ ਅਤੇ ਬੇਨਤੀ ਕੀਤੀ ਕਿ ਵਹੀਕਲ ਚਲਾਉਣ ਤੋਂ ਪਹਿਲਾਂ ਆਵਾਜਾਈ ਨਿਯਮਾਂ ਕਾਨੂੰਨਾਂ ਅਤੇ ਸੁਰੱਖਿਅਤ ਡਰਾਈਵਿੰਗ ਦੀ ਜਾਣਕਾਰੀ ਜ਼ਰੂਰ ਲੈਣੀ ਚਾਹੀਦੀ ਹੈ। ਤਾਂ ਜੋ ਅਸੀਂ ਸੁਰਖਿਅੱਤ ਖੁਸ਼ਹਾਲ ਰਹੀਏ ਅਤੇ ਦੂਸਰਿਆਂ ਨੂੰ ਨੁਕਸਾਨ ਨਾ ਪਹੁੰਚਾਇਆ ਜਾਵੇ। ਸਾਬਕਾ ਪੁਲਿਸ ਅਫਸਰ ਸ਼੍ਰੀ ਗੁਰਜਾਪ ਸਿੰਘ ਨੇ ਹਾਦਸਿਆਂ ਦੇ ਕਾਰਨਾਂ ਦੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਪੰਜਾਬ ਸਰਕਾਰ ਦੀ ਪੀੜਤਾਂ ਦੇ ਮਦਦਗਾਰ ਫਰਿਸਤੇ ਸਕੀਮ ਤਹਿਤ ਹਾਦਸਾ ਪੀੜਤਾਂ ਅਤੇ ਘਰ ਮਹੱਲਿਆਂ ਜਾ ਕੰਮ ਵਾਲੀਆਂ ਥਾਵਾਂ ਤੇ ਮਰਦਿਆਂ ਨੂੰ ਬਚਾਉਣ ਲਈ ਤੁਰੰਤ 112 ਅਤੇ 108 ਨੰਬਰਾਂ ਤੇ ਫੋਨ ਕਰਕੇ ਪੂਰੀ ਜਾਣਕਾਰੀ ਦਿੱਤੀ ਜਾਵੇ ਅਤੇ ਪੀੜਤਾਂ ਨੂੰ ਮਰਨ ਤੋਂ ਬਚਾਉਣ ਲਈ ਫਸਟ ਏਡ ਜ਼ਰੂਰ ਦਿਤੀ ਜਾਵੇ। ਅਤੇ ਆਪਣੀ ਵਹੀਕਲ ਵਿਚ ਰੱਖੇ ਫਸਟ ਏਡ ਬਕਸੇ ਅਤੇ ਅੱਗਾਂ ਬੁਝਾਉਣ ਵਾਲੇ ਸਿਲੰਡਰਾਂ ਦੀ ਵਰਤੋ ਜ਼ਰੂਰਤ ਸਮੇਂ ਜ਼ਰੂਰ ਕਰਨੀ ਚਾਹੀਦੀ ਹੈ।ਇਸ ਮੌਕੇ ਪੀ ਆਰ ਟੀ ਸੀ ਦੇ ਉਚ ਅਧਿਕਾਰੀ ਵੀ ਹਾਜ਼ਰ ਰਹੇ ਅਤੇ ਸਾਰਿਆਂ ਨੇ ਪ੍ਰਣ ਕੀਤਾ ਕਿ ਉਹ ਟਰੇਫਿਕ ਨਿਯਮਾਂ ਕਾਨੂੰਨਾਂ ਅਸੂਲਾਂ ਮਰਿਆਦਾਵਾਂ ਫਰਜ਼ਾਂ ਦੀ ਇਮਾਨਦਾਰੀ ਨਾਲ ਪਾਲਣਾ ਕਰਨਗੇ ਅਤੇ ਪੀੜਤਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਰਹਿਣਗੇ